best platform for news and views

ਦੇਸ਼ ਅੰਦਰ ਮੁੜ• ਤੋਂ ਮੋਦੀ ਸਰਕਾਰ ਬਣਨਾ ਤੈਅ – ਗਰਗ

Please Click here for Share This News

ਧੂਰੀ, 22 ਮਈ (ਮਹੇਸ਼ ਜਿੰਦਲ) – ਲੰਘੀ 19 ਮਈ ਨੂੰ ਲੋਕ ਸਭਾ ਚੋਣਾਂ ਲਈ ਹੋਈ ਵੋਟਿੰਗ ਉਪਰੰਤ ਟੀ.ਵੀ ਚੈਨਲਾਂ ਵੱਲੋਂ ਦਿਖਾਏ ਜਾ ਰਹੇ ਰੁਝਾਨਾਂ ‘ਚ ਭਾਜਪਾ 300 ਤੋਂ ਵੀ ਵੱਧ ਸੀਟਾਂ ਪ੍ਰਾਪਤ ਕਰ ਰਹੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਦੇਸ਼ ਅੰਦਰ ਮੁੜ• ਤੋਂ ਮੋਦੀ ਸਰਕਾਰ ਬਣਨਾ ਤੈਅ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਜਨ ਕਲਿਆਣ ਯੋਜਨਾ ਦੇ ਜ਼ਿਲ•ਾ ਪ੍ਰਧਾਨ ਪ੍ਰਦੀਪ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ•ਾਂ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਜਨ ਕਲਿਆਣ ਲਈ ਚਲਾਈਆਂ ਗਈਆਂ ਯੋਜਨਾਵਾਂ ਅਤੇ ਉਨ•ਾਂ ਦੀਆਂ ਨੀਤੀਆਂ ਨੂੰ ਪੂਰੇ ਦੇਸ਼ ਨੇ ਸਵੀਕਾਰ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਭਾਜਪਾ ਉਭਰ ਕੇ ਆ ਰਹੀ ਹੈ ਅਤੇ ਹਰ ਵਰਗ ਭਾਜਪਾ ਨਾਲ ਖੜ•ਾ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ਦੀ ਨੀਂਦ ਉਡ ਗਈ ਹੈ। ਉਨ•ਾਂ ਵਿਰੋਧੀ ਪਾਰਟੀਆਂ ‘ਤੇ ਸਵਾਲੀਆ ਚਿੰਨ• ਲਗਾਉਂਦਿਆਂ ਕਿਹਾ ਕਿ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਇਹ ਸਪੱਸ਼ਟ ਕਰ ਦੇਣ ਕਿ ਈ.ਵੀ.ਐਮ ਮਸ਼ੀਨਾਂ ਉਪਰ ਉਨ•ਾਂ ਨੂੰ ਕੋਈ ਇਤਰਾਜ ਤਾਂ ਨਹੀਂ ਹੈ, ਕਿਉਂਕਿ ਹਾਰ ਦੀ ਬੁਖਲਾਹਟ ‘ਚ ਆਈਆਂ ਵਿਰੋਧੀ ਪਾਰਟੀਆਂ 23 ਮਈ ਨੂੰ ਇਸ ਦੀ ਠੀਕਰਾ ਈ.ਵੀ.ਐਮ ਮਸ਼ੀਨਾਂ ‘ਤੇ ਭੰਨਣ ਲਈ ਤਿਆਰ ਹਨ। ਇਸ ਮੌਕੇ ਰਣਦੀਪ ਸਿੰਘ ਦਿਉਲ, ਦਲੇਸ਼ ਸ਼ਰਮਾ ਤੇ ਪ੍ਰਕਾਸ਼ ਸਿੰਘ ਸੋਹੀ ਵੀ ਹਾਜ਼ਰ ਸਨ।

ਕੈਪਸ਼ਨ – ਪ੍ਰਦੀਪ ਗਰਗ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *