best platform for news and views

ਦੁਨੀਆਂ ਭਰ ‘ਚ ਚੈਰੀਟੇਬਲ ਸੰਸਥਾਵਾਂ ਦਾ ਯੋਗਦਾਨ ਵਡਮੁੱਲਾ:  ਸਾਧੂ ਸਿੰਘ ਧਰਮਸੋਤ

Please Click here for Share This News

ਚੰਡੀਗੜ•, 18 ਮਾਰਚ: ਪੰਜਾਬ ਦੇ ਭਲਾਈ ਮੰਤਰੀ ਸ. ਸਾਧੂ  ਸਿੰਘ ਧਰਮਸੋਤ ਨੇ ਕਿਹਾ ਹੈ ਕਿ ਵੱਖ-ਵੱਖ ਦੇਸ਼ਾਂ ਦੀਆਂ ਚੈਰੀਟੇਬਲ ਸੰਸਥਾਵਾਂ ਨੇ ਸਮਾਜ ਸੁਧਾਰ ਅਤੇ ਲੋਕ ਭਲਾਈ ਦੇ ਖੇਤਰ ‘ਚ ਦੁਨੀਆਂ ਭਰ ‘ਚ ਵਡਮੁੱਲਾ ਯੋਗਦਾਨ ਪਾਇਆ ਹੈ। ਉਨ•ਾਂ ਇਹ ਪ੍ਰਗਟਾਵਾ ਅੱਜ ਇੱਥੇ ਮਾਤਾ ਅਮਰਤਾਨੰਦਾਮਈ ਦੇਵੀ ਨਾਲ ਸਬੰਧਤ ਇੱਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਨ ਮੌਕੇ ਕੀਤਾ। ਸ. ਧਰਮਸੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਮਾਤਾ ਅਮਰਤਾਨੰਦਾਮਈ ਦੇਵੀ ਨਾਲ ਸਬੰਧਤ ਸਮਾਗਮ ‘ਚ ਸ਼ਮੂਲੀਅਤ ਕੀਤੀ।
ਸ. ਧਰਮਸੋਤ ਨੇ ਕਿਹਾ ਕਿ ਮਨੁੱਖਤਾ ਪ੍ਰਤੀ ਨਿਰਸਵਾਰਥ ਸੇਵਾ ਅਤੇ ਦਿਆਲੂ ਸੁਭਾਅ ਲਈ ਮਾਤਾ ਅਮਰਤਾਨੰਦਾਮਈਦੇਵੀ ਨੂੰ ਵਿਸ਼ਵ ਭਰ ਵਿੱਚ ‘ਅੰਮਾ’ ਵਜੋਂ ਜਾਣਿਆ ਜਾਂਦਾ ਹੈ। ਉਨ•ਾਂ ਕਿਹਾ ਕਿ ਮਾਤਾ (ਅੰਮਾ) ਦਾ ਸਾਰਾ ਜੀਵਨ ਗਰੀਬਾਂ ਅਤੇ ਸਰੀਰਕ ਤੇ ਭਾਵਨਾਤਮਕ ਤੌਰ ‘ਤੇ ਦੁਖੀ ਲੋਕਾਂ ਦੇ ਦੁੱਖ-ਦਰਦ ਨੂੰ ਘਟਾਉਣ ਲਈ ਸਮਰਪਿਤ ਰਿਹਾ ਹੈ ਅਤੇ ਹੁਣ ਤੱਕ ਮਾਤਾ ਅਮਰਤਾਨੰਦਾਮਈ ਦੇਵੀ ਨੇ 3.7 ਕਰੋੜ ਤੋਂ ਵੱਧ ਲੋਕਾਂ ਨੂੰ ਆਪਣੇ ਗਲੇ ਲਗਾ ਕੇ ਬਿਹਤਰ ਜੀਵਨ ਜਿਊਣ ਦੀ ਹਿੰਮਤ ਦਿੱਤੀ ਹੈ।
ਸ. ਧਰਮਸੋਤ ਨੇ ਕਿਹਾ ਕਿ ਮਾਤਾ ਨੇ ਆਪਣੇ ਰੂਹਾਨੀ ਗਿਆਨ, ਗਲਵੱਕੜੀ ਅਤੇ ਵਿਸ਼ਵ ਪੱਧਰੀ ਚੈਰੀਟੇਬਲ ਸੰਸਥਾਂਵਾਂ ਦੀ ਮਦਦ ਨਾਲ ਅਨੇਕਾਂ ਲੋਕਾਂ ਨੂੰ ਆਪਣੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ ਹੈ। ਉਨ•ਾਂ ਦੱਸਿਆ ਕਿ ਵਿਸ਼ਵ ਭਰ ਵਿੱਚ ਫੈਲੀਆਂ ਇਨ•ਾਂ ਚੈਰੀਟੇਬਲ ਸੰਸਥਾਵਾਂ ਨੂੰ ਸਾਂਝੇ ਤੌਰ ‘ਤੇ ਐਂਬ੍ਰੇਸਿੰਗ ਦਾ ਵਰਲਡ (ਵਿਸ਼ਵ ਨੂੰ ਗਲੇ ਲਗਾਉਣ ਵਾਲੇ) ਵਜੋਂ ਜਾਣਿਆ ਜਾਂਦਾ ਹੈ।
ਸ. ਧਰਮਸੋਤ ਨੇ ਕਿਹਾ ਕਿ ਮਾਤਾ ਨੇ ਵਿਸ਼ਵ ਵਿਆਪੀ ਚੈਰੀਟੇਬਲ ਮਿਸ਼ਨ ਤਹਿਤ ਭਾਰਤ ਭਰ ਵਿੱਚ ਬੇਘਰ ਲੋਕਾਂ ਲਈ 1 ਲੱਖ ਘਰ ਅਤੇ 3 ਅਨਾਥ ਆਸ਼ਰਮ ਬਣਾਉਣ ਦਾ ਟੀਚਾ ਮਿੱਥਿਆ ਹੈ, ਜੋਕਿ ਮਨੁੱਖਤਾ ਦੀ ਭਲਾਈ ਲਈ ਮਹੱਤਵਪੂਰਨ ਕਦਮ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਪੇਸ਼ ਆਉਣ ਵਾਲੀਆਂ ਕੁਦਰਤੀ ਆਫਤਾਂ ਮੌਕੇ ਰਾਹਤ, ਪੁਨਰਵਾਸ, ਮੁਫ਼ਤ ਡਾਕਟਰੀ ਇਲਾਜ, ਵਿਧਵਾਵਾਂ ਅਤੇ ਵਿਕਲਾਂਗਾਂ ਲਈ ਪੈਨਸ਼ਨ ਆਦਿ ਸੇਵਾਂਵਾਂ ਰਾਹੀਂ ਮਦਦ ਕਰਨਾ ਵੀ ਇਸ ਚੈਰੀਟੇਬਲ ਮਿਸ਼ਨ ਦਾ ਹਿੱਸਾ ਹੈ।
ਸ. ਧਰਮਸੋਤ ਨੇ ਕਿਹਾ ਕਿ ਹਾਲਾਂਕਿ ਮਾਤਾ ਨੂੰ ਭਾਰਤ ਦੇ ਸਭ ਤੋਂ ਪ੍ਰਮੁੱਖ ਰੂਹਾਨੀ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਪਰ ਮਾਤਾ ਦਾ ਕਹਿਣਾ ਹੈ ਕਿ ਉਸਦਾ ਧਰਮ ਪਿਆਰ ਹੈ। ਉਨ•ਾਂ ਕਦੇ ਵੀ ਕਿਸੇ ਨੂੰ ਆਪਣੇ ਧਰਮ ਨੂੰ ਬਦਲਣ ਲਈ ਨਹੀਂ ਕਿਹਾ। ਉਨ•ਾਂ ਨੇ ਹਮੇਸ਼ਾਂ ਸਭ ਨੂੰ ਆਪਣੇ ਧਰਮ ਦੇ ਜ਼ਰੂਰੀ ਸਿਧਾਂਤਾਂ ‘ਤੇ ਵਿਚਾਰ ਕਰਨ ਅਤੇ ਉਸ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ ਹੈ। ਉਨ•ਾਂ ਕਿਹਾ ਕਿ ਮਾਤਾ ਅਮਰਤਾਨੰਦਾਮਈ ਦੇਵੀ ਵਲੋਂ ਆਪਣਾ ਸਮੁੱਚਾ ਜੀਵਨ ਮਨੁੱਖਤਾ ਨੂੰ ਜਾਗਰੂਕ ਕਰਨ ਪ੍ਰਤੀ ਸਮਰਪਿਤ ਕਰਨਾ ਵਡਮੁੱਲਾ ਕਾਰਜ ਹੈ।
ਸ. ਧਰਮਸੋਤ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਹਿੱਤ ਕਾਰਜ ਕਰ ਰਹੀ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ-ਨਾਲ ਗ਼ਰੀਬਾਂ, ਪਿਛੜੇ ਵਰਗਾਂ ਅਤੇ ਅਨੁਸੂਚਿਤ ਜਾਤੀ ਲੋਕਾਂ ਦੇ ਸਰਬਪੱਖੀ ਵਿਕਾਸ ਦੀਆਂ ਅਨੇਕਾਂ ਯੋਜਨਾਵਾਂ ਅਮਲ ‘ਚ ਲਿਆ ਰਹੀ ਹੈ ਤਾਂ ਜੋ ਉਹ ਬਿਹਤਰ ਜੀਵਨ ਜੀਅ ਸਕਣ।

Please Click here for Share This News

Leave a Reply

Your email address will not be published. Required fields are marked *