best platform for news and views

ਦੁਕਾਨਾਂ ਦੇ ਬਾਹਰ ਪਿਆ ਸਮਾਨ ਚੁਕਵਾਇਆ

Please Click here for Share This News

ਧੂਰੀ, 14 ਮਾਰਚ(ਮਹੇਸ਼) – ਟਰੈਫ਼ਿਕ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਧੂਰੀ ਦੀ ਟਰੈਫ਼ਿਕ ਪੁਲਸ ਵੱਲੋਂ ਟਰੈਫ਼ਿਕ ਇੰਚਾਰਜ ਪਵਨ ਕੁਮਾਰ ਦੀ ਅਗਵਾਈ ਹੇਠ ਦੁਕਾਨਾਂ ਦੇ ਬਾਹਰ ਨਜਾਇਜ਼ ਤਰੀਕੇ ਨਾਲ ਪਿਆ ਸਮਾਨ ਚੁਕਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪਵਨ ਕੁਮਾਰ ਨੇ ਕਿਹਾ ਕਿ ਦੁਕਾਨਾਂ ਦੇ ਬਾਹਰ ਨਜਾਇਜ਼ ਤਰੀਕੇ ਨਾਲ ਪਿਆ ਸਮਾਨ ਟਰੈਫ਼ਿਕ ‘ਚ ਵਿਘਨ ਪਾਉਂਦਾ ਹੈ, ਜਿਸ ਨੂੰ ਦੇਖਦੇ ਹੋਏ ਪੁਲਸ ਵੱਲੋਂ ਦੁਕਾਨਾਂ ਦੇ ਬਾਹਰ ਪਿਆ ਸਮਾਨ ਚੁਕਵਾਇਆ ਜਾ ਰਿਹਾ ਹੈ। ਉਨ•ਾਂ ਦੁਕਾਨਦਾਰਾਂ ਨੂੰ ਸਮਾਨ ਦੁਕਾਨ ਦੇ ਬਾਹਰ ਨਾ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਭਵਿੱਖ ਵਿਚ ਸਖ਼ਤੀ ਵਰਤਦੇ ਹੋਏ ਦੁਕਾਨ ਦੇ ਬਾਹਰ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਕੈਪਸ਼ਨ- ਦੁਕਾਨਾਂ ਦੇ ਬਾਹਰ ਪਿਆ ਸਮਾਨ ਚੁਕਵਾਉਂਦੇ ਹੋਏ ਪਵਨ ਕੁਮਾਰ ਸ਼ਰਮਾ ਤੇ ਹੋਰ ਪੁਲਸ ਮੁਲਾਜ਼ਮ

Please Click here for Share This News

Leave a Reply

Your email address will not be published. Required fields are marked *