best platform for news and views

ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਮਾੜੇ ਬਜਟ ਦੀਆਂ ਕਾਪੀਆਂ ਸਾੜੀਆਂ

Please Click here for Share This News

ਫਿਰੋਜ਼ਪੁਰ 28 ਮਾਰਚ (ਸਤਬੀਰ ਬਰਾੜ): ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਸਟੇਟ ਕਮੇਟੀ ਜ਼ਿਲ•ਾ ਫਿਰੋਜ਼ਪੁਰ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਅੱਜ ਜ਼ਿਲ•ਾ ਪ੍ਰਧਾਨ ਕਾਲਾ ਸਿੰਘ, ਖੁਰਾਕ ਅਤੇ ਸਪਲਾਈ ਦੇ ਪ੍ਰਧਾਨ ਪ੍ਰਵੀਨ ਕੁਮਾਰ, ਸਿਵਲ ਹਸਪਤਾਲ ਦੇ ਪ੍ਰਧਾਨ ਰਾਮ ਪ੍ਰਸਾਦ, ਆਸ਼ਾ ਵਰਕਰ ਦੀ ਪ੍ਰਧਾਨ ਸੰਤੋਸ਼ ਕੁਮਾਰੀ ਦੀ ਪ੍ਰਧਾਨਗੀ ਵਿਚ ਰੋਸ ਧਰਨਾ ਦਿੱਤਾ ਅਤੇ ਮਾੜੇ ਬਜਟ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਸਾੜੀਆਂ ਗਈਆਂ। ਇਸ ਰੋਸ ਧਰਨੇ ਨੂੰ ਖੁਰਾਕ ਅਤੇ ਸਪਲਾਈ ਦੇ ਜਨਰਲ ਸਕੱਤਰ ਚਰਨਜੀਤ ਸਿੰਘ, ਸਿੰਚਾਈ ਵਿਭਾਗ ਦੀ ਪ੍ਰਧਾਨ ਪਰਮਜੀਤ ਕੌਰ, ਰਾਜ ਕੁਮਾਰ ਵਾਟਰ ਸਪਲਾਈ ਦੇ ਪ੍ਰਧਾਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦਾ ਵਤੀਰਾ ਮੁਲਾਜ਼ਮਾਂ ਪ੍ਰਤੀ ਬਹੁਤ ਮਾੜਾ ਹੈ, ਜਿਵੇਂ ਕਿ ਸਾਲ 2018 ਦਾ ਬਜਟ ਪੇਸ਼ ਕੀਤਾ ਗਿਆ ਹੈ ਉਸ ਬਜਟ ਵਿਚ ਮੁਲਾਜ਼ਮਾਂ ਅਤੇ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ, ਬਲਕਿ ਮੁਲਾਜ਼ਮਾਂ ਉਪਰ ਪੰਜਾਬ ਸਰਕਾਰ ਵੱਲੋਂ 200 ਰੁਪਏ ਪ੍ਰਤੀ ਮਹੀਨਾ ਸਲਾਨਾ 2400 ਰੁਪਏ ਵੱਖਰਾ ਟੈਕਸ ਲਾ ਦਿੱਤਾ ਗਿਆ ਹੈ। ਜਿਸ ਦੀ ਦਰਜਾਚਾਰ ਮੁਲਾਜ਼ਮ ਸਖਤ ਨਿਖੇਧੀ ਕਰਦੇ ਹਨ। ਪੰਜਾਬ ਦੇ ਵਿੱਤ ਮੰਤਰੀ ਵੱਲੋਂ ਪੇਸ਼ ਬਜਟ ਵਿਚ ਟੈਕਸ ਪੇਈ ਮੁਲਾਜ਼ਮਾਂ ਤੇ 2400 ਰੁਪਏ ਸਲਾਨਾ ਵਿਕਾਸ ਟੈਕਸ ਲਾ ਕੇ ਰਾਜਸ਼ਾਹੀ ਸਮੇਂ ਦੇ ਗੁਲਾਮਦਾਰੀ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਵਿਚ ਦਰਜਾਚਾਰ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਇਹ ਬਹੁਮ ਮਾੜਾ ਫੈਸਲਾ ਹੈ। ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਹ ਮਾੜਾ ਫੈਸਲਾ ਵਾਪਸ ਲਿਆ ਜਾਵੇ ਅਤੇ ਯੂਨੀਅਨ ਦੇ ਸੂਬਾ ਕਮੇਟੀ ਦੇ ਅਹੁਦੇਦਾਰਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਇਸ ਧਰਨੇ ਵਿਚ ਬਲਵੀਰ ਸਿੰਘ ਖੁਰਾਕ ਅਤੇ ਸਪਲਾਈ, ਡੀਸੀ ਦਫਤਰ ਦੇ ਪ੍ਰਧਾਨ ਵਿਲਸਨ, ਇੰਦਰਜੀਤ ਸਿੰਘ, ਸੁਰਿੰਦਰ ਕੌਰ, ਆਸ਼ਾ ਵਰਕਰ ਦੀ ਰਾਜਵੰਤ ਕੌਰ, ਪਰਮਜੀਤ ਕੌਰ, ਆਬਕਾਰੀ ਵਿਭਾਗ ਤੋਂ ਲੇਖ ਰਾਜ, ਸਿਵਲ ਹਸਪਤਾਲ ਤੋਂ ਅਜੀਤ ਗਿੱਲ, ਸਿਵਲ ਸਰਜਨ ਦਫਤਰ ਦੇ ਜਗਰੂਪ ਮਸੀਹ, ਅਮੋਲਕ ਸਿੰਘ, ਬਲਵੀਰ ਸਿੰਘ, ਖਜ਼ਾਨਾ ਦਫਤਰ ਦੇ ਸ਼ੰਕੂਤਲਾ ਦੇਵੀ, ਸਰਵ ਸਿੱਖਿਆ ਵਿਭਾਗ ਦੇ ਜ਼ਿਲ•ਾ ਪ੍ਰਧਾਨ ਜਨਕ ਸਿੰਘ, ਸਰਬਜੀਤ ਸਿੰਘ, ਡੀਓ ਦਫਤਰ ਦੇ ਅਮਰਨਾਥ, ਆਈਟੀਆਈ ਦੇ ਸੁਭਾਸ਼ ਚੰਦ, ਬਲਵਿੰਦਰ ਸਿੰਘ, ਪਨਗਰੇਨ ਦੇ ਸਕਿਊਰਿਟੀ ਗਾਰਡਾਂ ਦੇ ਪ੍ਰਧਾਨ ਜਗਜੀਤ ਸਿੰਘ ਮੈਣੀ, ਗੁਰਦੇਵ ਸਿੰਘ, ਕ੍ਰਿਪਾਲ ਸਿੰਘ, ਜਨਕ ਸਿੰਘ, ਸਰਬਜੀਤ ਸਿੰਘ, ਤਜਿੰਦਰ ਸਿੰਘ ਠੇਕਾ ਮੁਲਾਜ਼ਮ ਦੇ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *