best platform for news and views

ਦੀਵਾਲੀ ਤੱਕ ਘੱਟ ਸਕਦੀਆਂ ਹਨ ਤੇਲ ਦੀਆਂ ਕੀਮਤਾਂ-ਕੇਂਦਰੀ ਪੈਟ੍ਰੋਲੀਅਮ ਮੰਤਰੀ

Please Click here for Share This News

ਰਾਜਨ ਮਾਨ
ਅੰਮ੍ਰਿਤਸਰ 18 ਸਤੰਬਰ- ਕੇਂਦਰੀ ਪੈਟ੍ਰੋਲੀਅਮ ਅਤੇ ਹੁਨਰ ਵਿਕਾਸ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਦਾ ਮੰਨਣਾ ਹੈ ਕਿ ਦੀਵਾਲੀ ਤੱਕ ਤੇਲ ਦੀਆਂ ਕੀਮਤਾਂ ਵਿੱਚ ਕਮੀ ਹੋਵੇਗੀ। ਅੱਜ ਅੰਮ੍ਰਿਤਸਰ ਪਹੁੰਚੇ ਸ੍ਰੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਨਾਲ ਰੋਜਾਨਾ ਤੈਅ ਹੁੰਦੀਆਂ ਹਨ ਅਤੇ ਬੀਤੀ ਦਿਨੀ ਅਮਰੀਕਾ ਵਿੱਚ  ਆਏ ਹੜ•ਾਂ ਕਾਰਨ 13 ਫੀਸਦੀ ਰਿਫਾਇਨਰੀ ਤੇਲ ਘੱਟ ਹੋਇਆ ਹੈ। ਜਿਸ ਕਾਰਨ ਥੋੜ•ੇ ਦਿਨਾਂ ਵਿੱਚ ਕੀਮਤਾਂ ਵਧੀਆਂ ਹਨ। ਉਨ•ਾਂ ਕਿਹਾ ਕਿ ਸਾਡੀ ਸਰਕਾਰ ਨੇ ਤੇਲ ਦੀ ਕੀਮਤ ਰੋਜਾਨਾ ਅੰਤਰਰਾਸ਼ਟਰੀ ਕੀਮਤਾਂ ਨੂੰ ਧਿਆਨ ਵਿੱਚ ਰੱਖਕੇ ਨਿਰਧਾਰਤ ਕਰਨ ਦਾ ਫੈਸਲਾ ਲਿਆ ਹੈ। ਜਿਸ ਕਾਰਨ ਖ਼ਪਤਕਾਰ ਉੱਤੇ ਇਕਦਮ ਬੋਝ ਨਹੀਂ ਪੈਂਦਾ ਅਤੇ ਅੰਤਰਰਾਸ਼ਟਰੀ ਬਾਜਾਰ ਅਨੁਸਾਰ ਕੀਮਤ ਰੋਜ ਘੱਟ-ਵੱਧ ਹੋ ਰਹੀ ਹੈ।
ਤੇਲ ਕੰਪਨੀਆਂ ਵਲੋਂ ਵੱਧ ਮੁਨਾਫਾ ਕਮਾਏ ਜਾਣ ਬਾਰੇ ਪੁੱਛੇ ਜਾਣ ਉੱਤੇ ਸ੍ਰੀ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਤੇਲ ਕੰਪਨੀਆਂ ਸਰਕਾਰੀ ਹਨ ਅਤੇ ਸਾਰਾ ਕੁੱਝ ਪਾਰਦਰਸ਼ੀ ਹੋ ਰਿਹਾ ਹੈ। ਜੋ ਵੀ ਉਹ ਮੁਨਾਫਾ ਕਮਾਉਂਦੀਆਂ ਹਨ ਉਹ ਸਰਕਾਰ ਵਲੋਂ ਲੋਕਾਂ ਦੇ ਭਲੇ ਵਾਸਤੇ ਵੱਖ-ਵੱਖ ਕੰਮਾਂ ਉੱਤੇ ਖ਼ਰਚ ਕੀਤਾ ਜਾਂਦਾ ਹੈ। ਤੇਲ ਉਤਪਾਦ ਨੂੰ ਜੀ ਐਸ ਟੀ ਹੇਠ ਲਿਆਉਣ ਬਾਰੇ ਪੁੱਛੇ ਜਾਣ ਤੇ ਸ੍ਰੀ ਪ੍ਰਧਾਨ ਨੇ ਕਿਹਾ ਕਿ ਮੇਰਾ ਇਹ ਮੰਨਣਾ ਹੈ ਕਿ ਤੇਲ ਉੱਤੇ ਜੀ ਐਸ ਟੀ ਲਾਗੂ ਹੋਣਾ ਖ਼ਪਤਕਾਰ ਦੇ ਪੱਖ ਵਿੱਚ ਰਹੇਗਾ ਅਤੇ ਆਸ ਕੀਤੀ ਜਾ ਸਕਦੀ ਹੈ ਕਿ ਛੇਤੀ ਹੀ ਸਾਰੇ ਰਾਜ ਅਤੇ ਜੀ ਐਸ ਟੀ ਕਾਉਂਸਿਲ ਤੇਲ ਨੂੰ ਆਪਣੇ ਹੇਠ ਲੈ ਲਵੇਗੀ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਹੁਨਰ ਵਿਕਾਸ ਸਬੰਧੀ ਅਧਿਅਕਾਰੀਆਂ ਨਾਲ ਗੱਲਬਾਤ ਕਰਦੇ ਉਨ•ਾਂ ਨੇ ਪੰਜਾਬ ਵਿੱਚ ਹੁਨਰ ਵਿਕਾਸ ਕੇਂਦਰ ਨੂੰ ਇਥੋਂ ਦੀਆਂ ਜ਼ਰੂਰਤਾਂ ਅਨੁਸਾਰ ਵਿਕਸਿਤ ਕਰਨ ਦਾ ਸੁਝਾਅ ਦਿੰਦੇ ਕਿਹਾ ਕਿ ਜੇਕਰ ਵੱਡੇ ਸਿੱਖਿਆ ਸੰਸਥਾਵਾਂ, ਸਮਾਜਿਕ ਤੇ ਧਾਰਮਿਕ  ਸੰਗਠਨਾਂ ਨੂੰ ਇਸ ਨਾਲ ਜੋੜ ਲਿਆ ਜਾਵੇ ਤਾਂ ਇਸ ਦਾ ਵੱਡਾ ਲਾਹਾ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਸਕਦਾ ਹੈ। ਉਨ•ਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਘਰ ਘਰ ਗੈਸ ਕੁਨੈਕਸਨ ਦੇਣ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਹਰੇਕ ਘਰ ਵਿੱਚ ਨਵੇਂ ਸਾਲ ਤੱਕ ਗੈਸ ਕੁਨੈਕਸਨ ਪੁੱਜਦਾ ਕੀਤਾ ਜਾਵੇ।  ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਕਮਲਦੀਪ ਸਿੰਘ ਸੰਘਾ ਵਲੋਂ ਸਵੱਛ ਭਾਰਤ ਮੁਹਿੰਮ ਸਬੰਧੀ ਛੇੜੀ ਚਰਚਾ ਅਤੇ ਕੀਤੀ ਗਈ ਮੰਗ ਉੱਤੇ ਸ੍ਰੀ ਪ੍ਰਧਾਨ ਨੇ ਵਾਹਗਾ ਸਰਹੱਦ ਉੱਤੇ 1 ਕਰੋੜ ਰੁਪਏ ਦੀ ਲਾਗਤ ਨਾਲ ਪਬਲਿਕ ਟਾਇਲੈਟਸ ਬਣਾਉਣ ਦਾ ਐਲਾਨ ਵੀ ਕੀਤਾ। ਸ੍ਰੀ ਪ੍ਰਧਾਨ ਨੇ ਪੈਟ੍ਰੋਲੀਅਮ ਅਧੀਕਾਰੀ ਨਾਲ ਗੱਲਬਾਤ ਕਰਦਿਆਂ ਇਹ ਹਦਾਇਤ ਕੀਤੀ ਕੀ ਸਾਰੇ ਪੈਟ੍ਰੋਲ ਪੰਪਾਂ ਉੱਤੇ ਬਣਾਏ ਗਏ ਪਖ਼ਾਨੇ ਲੋਕਾਂ ਦੀ ਸਹੂਲਤ ਲਈ ਸਾਫ਼ ਸੁਥਰੇ ਅਤੇ ਚਾਲੂ ਹਾਲਤ ਵਿੱਚ ਹੋਣੇ ਯਕੀਨੀ ਬਣਾਏ ਜਾਣ।
ਇਸ ਮੌਕੇ ਸੈਕਟਰੀ ਇੰਡਸਟਰੀਅਲ ਟਰੇਨਿੰਗ ਅਤੇ ਤਕਨੀਕੀ ਸਿੱਖਿਆ ਸ੍ਰੀਮਤੀ ਭਾਵਨਾ ਗਰਗ ਨੇ ਸ੍ਰੀ ਪ੍ਰਧਾਨ ਨਾਲ ਪੰਜਾਬ ਦੇ ਹੁਨਰ ਵਿਕਾਸ ਕੇਂਦਰਾ ਬਾਰੇ ਵਿਸਥਾਰਤ ਗੱਲਬਾਤ ਕੀਤੀ। ਇਸ ਮੌਕੇ ਐਸ ਡੀ ਐਮ ਸ੍ਰੀ ਨੀਤੀਸ਼ ਸਿੰਗਲਾ, ਸ੍ਰੀਮਤੀ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *