
ਚੰਡੀਗੜ੍ਹ, 31 ਜਨਵਰੀ: ਦਿੱਲੀ ਨਗਰ ਨਿਗਮ ਮਜ਼ਦੂਰ ਕਾਂਗਰਸ ਦੇ ਬੈਨਰ ਹੇਠਾਂ ਕੌਮੀ ਰਾਜਧਾਨੀ ਦੇ ਸਫਾਈ ਮੁਲਾਜ਼ਮ ਪੰਜਾਬ ਦੇ ਪਿੰਡਾਂ ‘ਚ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਝੂਠਾਂ ਦਾ ਭਾਂਡਾਫੋੜ ਕਰਨਗੇ।
ਇਹ ਐਲਾਨ ਮਜ਼ਦੂਰ ਕਾਂਗਰਸ ਵੱਲੋਂ ਕੀਤਾ ਗਿਆ ਹੈ, ਜਿਸਨੇ ਪੰਜਾਬ ਦੇ ਵਾਲਮੀਕਿ ਸਮਾਜ ਦੇ ਕੇਜਰੀਵਾਲ ਵੱਲੋਂ ਦਿੱਲੀ ਵਾਂਗ ਉਨ੍ਹਾਂ ਨੂੰ ਬਰਬਾਦ ਕਰਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਸਨੂੰ ਪਜਾਬ ਤੋਂ ਬਾਹਰ ਕਰਨ ਦੀ ਅਪੀਲ ਕੀਤੀ ਹੈ।
ਇਥੇ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਆਗੂ ਦੇ ਝੂਠਾਂ ‘ਤੇ ਭਰੋਸਾ ਨਹੀਂ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਦਿੱਲੀ ਦੇ ਲੋਕ ਪਹਿਲਾਂ ਤੋਂ ਇਨ੍ਹਾਂ ਉਪਰ ਭਰੋਸਾ ਕਰਕੇ ਸਮੱਸਿਆਵਾਂ ਨੂੰ ਭੁਗਤ ਰਹੇ ਹਨ।
ਮਜ਼ਦੂਰ ਕਾਂਗਰਸ ਦੇ ਚਰਨ ਸਿੰਘ ਨੇ ਕਿਹਾ ਕਿ ਦਿੱਲੀ ਦੇ ਲੋਕ ਪਛਤਾ ਰਹੇ ਹਨ ਕਿ ਕਿਉਂ ਉਨ੍ਹਾਂ ਨੇ ਕੇਜਰੀਵਾਲ ਨੂੰ ਆਪਣੇ ਉਪਰ ਸ਼ਾਸਨ ਕਰਨ ਲਈ ਚੁਣਿਆ। ਇਸ ਲੜੀ ਹੇਠ ਉਹ ਖੁਦ ਨੂੰ ਆਪ ਆਗੂ ਹੱਥੋਂ ਠੱਗਿਆ ਮਹਿਸੂਸ ਕਰ ਰਹੇ ਹਨ, ਜਿਸਨੇ ਆਪਣੇ ਝੂਠੇ ਵਾਅਦਿਆਂ ਰਾਹੀਂ ਉਨ੍ਹਾਂ ਨੂੰ ਬੇਵਕੂਫ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੇ ਝੂਠਾਂ ਨਾਲ ਗੁੰਮਰਾਹ ਕਰਨ ਦੀ ਅਪੀਲ ਕੀਤੀ ਹੈ।
ਇਸ ਲੜੀ ਹੇਠ ਆਪ ਆਗੂ ਦੇ ਧੋਖੇ ਤੇ ਝੂਠੇ ਦਾਅਵਿਆਂ ਖਿਲਾਫ ਸਰਗਰਮੀ ਨਾਲ ਲੜਨ ਲਈ ਦਿੱਲੀ ਤੋਂ ਪਹੁੰਚੇ, ਚਰਨ ਸਿੰਘ ਨੇ ਆਪਣੇ ਸਾਥੀਆਂ ਨਾਲ ਕਿਹਾ ਕਿ ਇਹ ਕੇਜਰੀਵਾਲ ਇਹ ਧੋਖਾ ਹੈ, ਪੰਜਾਬ ਕੇ ਲੋਗੋ ਇਸਕੋ ਜੂਤਾ ਮਾਰੋ, ਯਿਹ ਮੌਕਾ ਹੈ।
ਇਸ ਦੌਰਾਨ, ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਦਿੱਲੀ ‘ਚ ਨਿਗਮ ਸਫਾਈ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਤਨਖਾਹਾਂ ਸਮੇਂ ਸਿਰ ਨਹੀਂ ਮਿੱਲ ਰਹੀਆਂ ਹਨ ਅਤੇ ਰਿਟਾਇਰਡ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਪੈਨਸ਼ਨਾਂ ਨਹੀਂ ਮਿੱਲ ਰਹੀਆਂ ਹਨ। ਜਿਸ ‘ਤੇ, ਚਰਨ ਸਿੰਘ ਨੇ ਆਪਣੇ ਸਾਥੀਆਂ ਨਾਲ 15 ਫਰਵਰੀ ਨੂੰ ਕੇਜਰੀਵਾਲ ਦੀ ਧੋਖਾਧੜੀ ਖਿਲਾਫ ਕੌਮੀ ਰਾਜਧਾਨੀ ‘ਚ ਰਾਜਘਾਟ ‘ਤੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਚਰਨ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੇ ਮੁੱਖ ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਦਿੱਲੀ ‘ਚ ਪੂਰੀ ਤਰ੍ਹਾਂ ਅਵਿਵਸਥਾ ਪੈਦਾ ਕਰ ਦਿੱਤੀ ਹੈ ਅਤੇ ਹਰ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਨੂੰ ਆਪਣੀ ਤਨਾਹਾਂ ਲੈਣ ਲਈ ਧਰਨਿਆਂ ‘ਤੇ ਬੈਠਣਾ ਪੈ ਰਿਹਾ ਹੈ।