best platform for news and views

ਦਿਹਾਤੀ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਵੱਲੋਂ ਦਰਬਾਰਾ ਸਿੰਘ ਗੁਰੂ ਦੇ ਹੱਕ ‘ਚ ਚੋਣ ਪ੍ਰਚਾਰ

Please Click here for Share This News

ਮਾਛੀਵਾੜਾ ਸਾਹਿਬ, 12 ਮਈ (ਹਰਪ੍ਰੀਤ ਸਿੰਘ ਕੈਲੇ) – ਲੋਕ ਸਭਾ ਹਲਕਾ ਫਤਿਹਗੜ• ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਮੁਹਿੰਮ ਤੇਜ਼ ਕਰਨ ਲਈ ਯੂਥ ਵਿੰਗ ਦੇ ਜ਼ਿਲ•ਾ ਦਿਹਾਤੀ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਵੱਲੋਂ ਯੂਥ ਵਿੰਗ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਦਰਬਾਰਾ ਸਿੰਘ ਗੁਰੂ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਮਾਛੀਵਾੜਾ ਬਲਾਕ ਦੇ ਬਲਾਕ ਸੰਮਤੀ ਜ਼ੋਨਾਂ ਤਹਿਤ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਉਹ ਆਪਣੇ ਆਪਣੇ ਜ਼ੋਨਾਂ ਵਿਚ ਡੋਰ ਟੂ ਡੋਰ ਪ੍ਰਚਾਰ ਕਰਨਗੇ ਤੇ ਅਕਾਲੀ ਦਲ ਦੀਆਂ ਨੀਤੀਆਂ ਘਰ ਘਰ ਪਹੁੰਚਾਉਣਗੇ। ਬਰਜਿੰਦਰ ਸਿੰਘ ਬਬਲੂ ਨੇ ਕਿਹਾ ਕਿ ਹਲਕੇ ਵਿਚ ਕਾਂਗਰਸੀਆਂ ਦਾ ਹੋ ਰਿਹਾ ਵਿਰੋਧ ਇਹ ਦਰਸਾ ਰਿਹਾ ਹੈ ਕਿ ਹਲਕੇ ਵਿਚ ਇੱਕ ਵੀ ਵਿਕਾਸ ਕਾਰਜ ਨਹੀਂ ਹੋਇਆ ਤੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਲੀਡਰਾਂ ਨੂੰ ਉਨਾਂ ਦੇ ਵਾਅਦੇ ਯਾਦ ਕਰਵਾ ਰਹੇ ਹਨ। ਬਬਲੂ ਲੋਪੋਂ ਨੇ ਕਿਹਾ ਕਿ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਹਲਕਾ ਫਤਹਿਗੜ• ਸਾਹਿਬ ਪਿੰਡਾਂ ਵਿਚ ਭਾਰੀ ਸਮਰਥਨ ਮਿਲ ਰਿਹਾ ਹੈ ਤੇ ਉਹ ਇਸ ਹਲਕੇ ਤੋਂ ਭਾਰੀ ਬਹੁਮੱਤ ਨਾਲ ਜਿੱਤਣਗੇ। ਮੀਟਿੰਗ ਵਿਚ ਮੌਜੂਦ ਗੁਰਬੀਰ ਸਿੰਘ ਐਡਵੋਕੇਟ, ਸਾਬਕਾ ਸਰਪੰਚ ਕਰਮਜੀਤ ਸਿੰਘ ਹੇੜੀਆਂ, ਜਗਪਾਲ ਸਿੰਘ ਪੂੰਨੀਆਂ, ਮਨਰਾਜ ਸਿੰਘ ਲੁਬਾਣਗੜ•, ਕਰਮਜੀਤ ਸਿੰਘ ਲੋਪੋਂ, ਹਰਜਿੰਦਰ ਸਿੰਘ ਛੌੜੀਆਂ, ਪ੍ਰਭਦੀਪ ਸਿੰਘ ਰੰਧਾਵਾ, ਜੁਗਰਾਜ ਸਿੰਘ ਮੰਡ, ਡਾ. ਮਨਪ੍ਰੀਤ ਸਿੰਘ, ਮੋਹਣਜੀਤ ਸਿੰਘ, ਸੁਰਿੰਦਰ ਸਿੰਘ ਲੋਪੋਂ, ਜਗਦੀਪ ਸਿੰਘ ਲੱਖੋਵਾਲ ਆਦਿ ਵੀ ਮੌਜੂਦ ਸਨ।


ਫੋਟੋ ਕੈਪਸ਼ਨ
ਮਾਛੀਵਾੜਾ ਬਬਲੂ ਲੋਪੋਂ : ਮੀਟਿੰਗ ਤੋਂ ਬਾਅਦ ਵਰਕਰਾਂ ਨਾਲ ਦਿਖਾਈ ਦੇ ਰਹੇ ਦਿਹਾਤੀ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ।

Please Click here for Share This News

Leave a Reply

Your email address will not be published. Required fields are marked *