best platform for news and views

ਦਿਵੀਯਾਂਗ ਬੱਚਿਆਂ ਲਈ ਲਗਾਇਆ ਗਿਆ ਮੈਡੀਕਲ ਚੈੱਕਅਪ ਕੈਂਪ

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਚਲਾਏ ਜਾ ਰਹੇ ਆਈ.ਈ.ਡੀ.ਐਸ. ਐਸ. ਕੰਪੋਨੈਂਟ ਅਧੀਨ ਵਿਸ਼ੇਸ਼ ਲੋੜ੍ਹਾਂ ਵਾਲੇ ਬੱਚਿਆਂ ਲਈ ਮੈਡੀਕਲ ਚੈੱਕਅਪ ਕੈਂਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਰਨਾਲਾ ਧਰਮਪਾਲ ਸਿੰਗਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ਼ਿਵਪਾਲ ਦੇ ਨਿਰਦੇਸ਼ਾਂ ਅਨੁਸਾਰ ਐੱਸ.ਬੀ.ਆਰ.ਸੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਡੈਂਟਲ ਸਰਜਨ ਡਾ. ਵੰਦਨਾ ਅਤੇ ਈ.ਐਨ.ਟੀ. ਸਰਜਨ ਡਾ. ਗਗਨਦੀਪ ਸਿੰਘ ਵਲੋਂ 38 ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਦੰਦ, ਨੱਕ, ਕੰਨ, ਗਲੇ ਦਾ ਚੈੱਕਅੱਪ ਕੀਤਾ ਗਿਆ। ਚੈਕਅੱਪ ਦੌਰਾਨ ਸੀਵੇਅਰ ਬੱਚਿਆਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਰੈਫ਼ਰ ਕੀਤਾ ਗਿਆ। ਡਾ. ਵੰਦਨਾ ਅਤੇ ਡਾ. ਗਗਨਦੀਪ ਸਿੰਘ ਨੇ ਇੰਨ੍ਹਾਂ ਬੱਚਿਆਂ ਨੂੰ ਬਾਜ਼ਾਰੀ ਮਠਿਆਈਆਂ ਖਾਣ ਤੋਂ ਬਚਣ, ਦੰਦਾਂ ਅਤੇ ਮੂੰਹ ਦੀ ਸਫਾਈ ਕਰਨ ਦੀ ਸਲਾਹ ਦਿੱਤੀ ਅਤੇ ਦੀਵਾਲੀ ਦੇ ਤਿਉਹਾਰ ਦੌਰਾਨ ਬੱਚਿਆਂ ਨੂੰ ਜਿਆਦਾ ਸ਼ੋਰ ਵਾਲੇ ਪਟਾਕੇ ਨਾ ਚਲਾਉਣ ਲਈ ਜਾਗੂਰਕ ਕੀਤਾ  ਜੋ ਉਨ੍ਹਾਂ ਦੇ ਕੰਨ੍ਹਾਂ ਨੂੰ ਨੁਕਸਾਨ ਨਾ ਪਹੁੰਚੇ। ਮੁਹੰਮਦ ਰਿਜਵਾਨ ਡੀ.ਐੱਸ.ਈ. ਨੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਨਕਲੀ ਮਿਠਾਈਆਂ ਅਤੇ ਪਟਾਕਿਆਂ ਨਾਲ ਬੱਚਿਆਂ ਦੀ ਸਿਹਤ ਅਤੇ ਵਾਤਾਵਰਣ ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਗੂਰਕ ਕੀਤਾ।ਇਸ ਮੌਕੇ ਕੋਆਰਡੀਨੇਟਰ ਸਕੂਲ ਹੈਲਥ ਸ੍ਰੀਮਤੀ ਸੁਖਪਾਲ ਕੌਰ, ਪ੍ਰਿੰਸੀਪਲ ਮੁਹੰਮਦ ਖਲੀਲ, ਇੰਚਾਰਜ ਰਣਜੀਤ ਸਿੰਘ, ਡਾ. ਸੰਜੇ ਕੁਮਾਰ, ਮੀਨਾ ਰਾਣੀ, ਸ਼੍ਰੀਮਤੀ ਸ਼ਿੰਦਰਪਾਲ ਕੌਰ, ਸ਼੍ਰੀਮਤੀ ਰੰਜੂ ਬਾਲਾ ਅਤੇ ਸ਼੍ਰੀਮਤੀ ਬਲਵਿੰਦਰ ਕੌਰ ਹਾਜ਼ਰ ਸਨ

Please Click here for Share This News

Leave a Reply

Your email address will not be published. Required fields are marked *