best platform for news and views

ਦਿਨ ਦਿਹਾੜੇ ਹਥਿਆਰਬੰਦ ਲੁਟੇਰਿਆਂ ਵੱਲੋਂ ਫਾਇਰਿੰਗ ਕਰਕੇ ਨਕਦੀ ਲੁੱਟਣ ਦੀ ਕੋਸ਼ਿਸ਼

Please Click here for Share This News

ਬਲਜੀਤਪਾਲ,ਸਰਦੂਲਗੜ੍ਹ 6 ਅਪ੍ਰੈਲ
ਸਥਾਨਕ ਸ਼ਹਿਰ ਦੀ ਅਨਾਜ਼ ਮੰਡੀ ਵਿਖੇ ਹਥਿਆਰਬੰਦ ਲੁਟੇਰਿਆਂ ਵੱਲੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਮਿਿਲਆ ਹੈ।ਜਾਣਕਾਰੀ ਦਿੰਦਿਆਂ ਅਨਾਜ਼ ਮੰਡੀ ਦੇ ਆੜਤੀਏ ਗੋਬਿੰਦ ਜੈਨ ਪੁੱਤਰ ਪੰਨਾ ਲਾਲ ਨੇ ਦੱਸਿਆ ਕਿ ਉਹ ਸਵੇਰ ਦੇ ਤਕਰੀਬਨ ਪੌਨੇ ਕ ਬਾਰਾਂ ਵਜੇ ਐਚ.ਡੀ.ਐਫ.ਸੀ ਬੈਂਕ ਚੋਂ ਇੱਕ ਲੱਖ ਨਕਦੀ ਕਢਵਾ ਕੇ ਲਿਆਇਆ ਤਾਂ ਦੋ ਹਥਿਆਰਬੰਦ ਲੁਟੇਰੇ ਮੇਰੇ ਪਿੱਛੇ ਮੇਰੀ ਦੁਕਾਨ ‘ਤੇ ਆਏ ,ਦੋ ਫਾਇਰ ਕਰਕੇ ਮੈਨੂੰ ਨਕਦੀ ਦੇਣ ਬਾਰੇ ਕਹਿਣ ਲੱਗੇ ।ਮੇੈਂ ਇਸ ਗੱਲ ਦਾ ਵਿਰੋਧ ਕੀਤਾ ਅਤੇ ਕੋਲ ਪਈ ਕੁਰਸੀ ਨਾਲ ਲੁਟੇਰਿਆਂ ‘ਤੇ ਵਾਰ ਕੀਤਾ ਤਾਂ ਉਹ ਭੱਜ ਗਏ।ਗੱਡੀ ਚ ਬੈਠਣ ਲੱਗੇ ਵੀ ਹਥਿਆਰਬੰਦਾਂ ਵੱਲੋਂ ਦੋ ਫਾਇਰ ਕੀਤੇ ਗਏ। ਉਹਨਾਂ ਦੱਸਿਆ ਕਿ ਲੁਟੇਰੇ ਚਿੱਟੇ ਰੰਗ ਦੀ ਚੰਡੀਗੜ੍ਹ ਨੰਬਰ ਵਰਨਾ ਗੱਡੀ ‘ਤੇ ਆਏ ਸਨ।ਦੋ ਹਮਲਾਵਰ ਅੰਦਰ ਆਏ ਅਤੇ ਕੁਝ ਗੱਡੀ ਅੰਦਰ ਹੀ ਬੈਠੇ ਰਹੇ।ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਨੇ ਇਸ ਘਟਨਾ ਦੀ ਨਿੰਦਾ ਕਰਦੇ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੰਡੀ ਦੀ ਚੌਂਕਸੀ ਵਧਾਈ ਜਾਵੇ।ਜਦੋਂ ਇੰਸਪੈਕਟਰ ਗੁਰਦੀਪ ਸਿੰਘ ਦਿਓਲ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਚੌਂਕਸੀ ਵਧਾ ਦਿੱਤੀ ਗਈ ਹੈ ਤੇ ਸੀਸੀਟੀਵੀ ਕੈਮਰੇ ਵੀ ਚੈਕ ਕਰਕੇ ਜਾਂਚ ਕੀਤੀ ਜਾ ਰਹੀ ਹੈ ।ਜਿਕਰਯੋਗ ਹੈ ਕਿ ਦਿਨ ਦਿਹਾੜੇ ਅਤੇ ਭਰੀ ਅਨਾਜ਼ ਮੰਡੀ ਚ ਵਾਪਰੀ ਇਸ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।


ਕੈਪਸ਼ਨ: ਘਟਨਾ ਵਾਲੀ ਜਗਾ ਦਾ ਜਾਇਜ਼ਾ ਲੈਂਦੇ ਇੰਸਪੈਕਟਰ ਗੁਰਦੀਪ ਸਿੰਘ ਦਿਓਲ

Please Click here for Share This News

Leave a Reply

Your email address will not be published. Required fields are marked *