best platform for news and views

ਦਾਖਲਾ ਜਾਗਰੂਕਤਾ ਰੈਲੀ ਦੌਰਾਨ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖ਼ਲੇ ਸਬੰਧੀ ਜਾਣੂ ਕਰਵਾਇਆ

Please Click here for Share This News

ਧੂਰੀ,27 ਮਾਰਚ (ਮਹੇਸ਼) – ਸਿੱਖਿਆ ਵਿਭਾਗ ਤੋ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਮਿਲਦੇ ਦਿਸ਼ਾ-ਨਿਰਦੇਸ਼ਾ ਦੀ ਪਾਲਨਾ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਭਸੌੜ ਦੇ ਸਟਾਫ਼ ਅਤੇ ਵਿਦਿਆਰਥੀਆ ਵੱਲੋਂ ਹੈੱਡ ਟੀਚਰ ਭਗਵਾਨ ਸਿੰਘ ਸੋਹੀ ਦੀ ਅਗਵਾਈ ਹੇਠ ਦਾਖਲਾ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿਚ ਕਾਫ਼ੀ ਸਾਰੀਆਂ ਵਿਸ਼ੇਸ਼ ਵਿੱਲਖਣਤਾਵਾਂ ਪਾਈਆ ਗਈਆਂ। ਰੈਲੀ ਸ਼ੁਰੂ ਕਰਨ ਤੋ ਪਹਿਲਾ ਐਜੂਸੈਟ ਦੀ ਮੀਟਿੰਗ ‘ਤੇ ਆਏ ਚਾਰ ਬੀ.ਪੀ.ਈ.Àਜ ਸਾਹਿਬਾਨਾਂ ਨਿਰਮਲ ਸਿੰਘ,ਅਮਰ ਸਿੰਘ,ਕੁਲਵਿੰਦਰ ਸਿੰਘ,ਮੈਡਮ ਰਕਸ਼ਾ ਰਾਣੀ ਅਤੇ ਬੀ.ਐਮ.ਟੀ ਅਤੇ ਸੀ.ਐਮ.ਟੀ ਵੱਲੋਂ ਦਾਖ਼ਲੇ ਸਬੰਧੀ ਸਕੂਲ ਵੱਲੋਂ ਤਿਆਰ ਰੰਗਦਾਰ ਪੋਸਟਰ ਰਿਲੀਜ਼ ਕੀਤਾ ਗਿਆ। ਰੈਲੀ ਨੂੰ ਸਰਪੰਚ ਗਮਦੂਰ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ  ਅਤੇ ਪਿੰਡ ਵਾਸੀਆਂ ਨੂੰ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਮਿਲਦੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ। ਇਸ ਰੈਲੀ ਵਿਚ ਸਕੂਲ ਦੇ ਸਾਬਕਾ ਵਿਦਿਆਰਥੀ ਨਿੰਦਰ ਸਿੰਘ ਵੱਲੋਂ ਰੈਲੀ ਲਈ ਟਰੈਕਟਰ ਦੀ ਫ਼ਰੀ ਸੇਵਾ ਦਿੱਤੀ ਗਈ। ਜਦੋਂ ਰੈਲੀ ਗਮਦੂਰ ਸਿੰਘ  ਸਰਪੰਚ ਦੇ ਘਰ ਅੱਗਿÀ ਲੰਘੀ ਤਾਂ ਉਨ•ਾਂ ਦੀ ਧਰਮ-ਪਤਨੀ ਗੁਰਜੀਤ ਕੌਰ ਅਤੇ ਪਰਿਵਾਰ ਵੱਲੋਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦੇ ਕੇ ਹੌਸਲਾ ਅਫਜਾਈ ਕੀਤੀ। ਇਸ ਰੈਲੀ ਵਿਚ ਗਮਦੂਰ ਸਿੰਘ ਜਵੰਧਾ, ਗੁਰਜੀਤ ਕੌਰ ਜਵੰਧਾ, ਪਰਮਜੀਤ ਕੌਰ ਬਲਾਕ ਸੰਮਤੀ ਮੈਂਬਰ, ਅਰਸ਼ਦੀਪ ਸਿੰਘ ਲੱਕੀ, ਅਵਤਾਰ ਸਿੰਘ ਤਾਰੀ, ਦਲਜੀਤ ਸਿੰਘ ਮੈਂਬਰ ਪੰਚਾਇਤ, ਪ੍ਰਿੰਸੀਪਲ ਅਰਜਿੰਦਰ ਪਾਲ ਸਿੰਘ, ਨਰਿੰਦਰ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਇਸ ਸਕੂਲ ਸਟਾਫ਼ ਦੇ ਹੈੱਡ ਟੀਚਰ ਭਗਵਾਨ ਸਿੰਘ ਸੋਹੀ,ਸ਼ੈਲਜਾ ਮਰਵਾਹਾ, ਸੁਖਵਿੰਦਰ ਸਿੰਘ ਈ.ਟੀ.ਟੀ ਜਸਵੀਰ ਕੌਰ ਤੋ ਬੱਚਿਆ ਵੱਲੋਂ ਨਿਭਾਈ ਬਾਖ਼ੂਬੀ ਜ਼ਿੰਮੇਵਾਰੀ ਦੀ ਸ਼ਲਾਘਾ ਕੀਤੀ। ਅੰਤ ਵਿਚ ਰੈਲੀ ਪਿੰਡ ਦੀਆਂ ਗਲੀਆਂ ਵਿਚ ਹੁੰਦੀ ਹੋਈ ਸਕੂਲ ਵਾਪਸ ਪਰਤੀ ਤਾਂ ਹੈੱਡ ਟੀਚਰ ਭਗਵਾਨ ਸਿੰਘ ਸੋਹੀ ਨੇ ਸਾਰੇ ਸਹਿਯੋਗੀ ਸੱਜਣਾਂ, ਨਗਰ ਪੰਚਾਇਤ ਅਤੇ ਵੱਖ ਵੱਖ ਕਲੱਬਾਂ ਦਾ ਧੰਨਵਾਦ ਕੀਤਾ ।

ਕੈਪਸ਼ਨ – ਸਕੂਲ ਸਟਾਫ ਅਤੇ ਵਿਦਿਆਰਥੀ ਰੈਲੀ ਕਰਦੇ ਹੋਏ ।

Please Click here for Share This News

Leave a Reply

Your email address will not be published. Required fields are marked *