ਫ਼ਰੀਦਕੋਟ (ਜਗਤਾਰ ਦੁਸਾਂਝ ) ਪਿਛਲੇ ਲੰਮੇ ਸਮੇਂ ਤੋਂ ਨੌਜਵਾਨਾਂ ‘ਚ ਦਸਤਾਰ ਪ੍ਰਤੀ ਚੇਤਨਾ ਪੈਦਾ ਕਰਨ ਲਈ ਸਰਦਾਰੀਆ ਟਰੱਸਟ ਪੰਜਾਬ ਵੱਲੋਂ ਜੀਅ ਤੋੜ ਯਤਨ ਕੀਤੇ ਜਾ ਰਹੇ ਹੋਣ ਦੇ ਨਾਲ ਨਾਲ ਦਸਤਾਰ ਐਵਾਰਡ ਪਹਿਲੇ ਦੀ ਸਫਲਤਾ ਤੋਂ ਬਾਅਦ ਦਸਤਾਰ ਐਵਾਰਡ ਦੂਜਾ ਕਰਵਾਉਣ ਲਈ ਪੰਜਾਬ ਦੇ ਵੱਖ ਵੱਖ ਜਿਲ੍ਹਿਆ ‘ਚ ਬੈਠਕਾ ਦਾ ਦੌਰ ਸੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਨੋਜਵਾਨਾ ਨੂੰ ਦਸਤਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ । ਸਥਾਨਕ ਬ੍ਰਜਿੰਦਰਾ ਕਾਲਜ ਵਿਖੇ ਸਰਦਾਰੀਆ ਟਰੱਸਟ ਪੰਜਾਬ ਦੇ ਚੈਅਰਮੈਨ ਸਤਿਨਾਮ ਸਿੰਘ ਦਬੜੀਖਾਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਇਕ ਅਹਿਮ ਬੇਠਕ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਭਾਣਾ ਦੀ ਅਗਵਾਈ ‘ਚ ਹੋਈ,ਜਿਸ ਵਿੱਚ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਸਿਰਕਤ ਕੀਤੀ । ਉਕਤ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਦਸਤਾਰ ਐਵਾਰਡ -2 ਦਾ ਪਹਿਲਾ ਅਡੀਸ਼ਨ ਫ਼ਰੀਦਕੋਟ ਵਿਖੇ 22 ਜਨਵਰੀ ਨੂੰ ਹੋਵੇਗਾ,ਜਿਸ ਵਿੱਚ ਫ਼ਰੀਦਕੋਟ,ਮੋਗਾ ‘ਤੇ ਫਿਰੋਜਪੁਰ ਆਦਿ ਜਿਲ੍ਹਿਆ ਦੇ ਪ੍ਰਤੀਭਾਗੀ ਸਮੂਹਲੀਅਤ ਕਰਨਗੇ । ਜਿਸ ਦਾ ਫਾਈਨਲ ਮੁਕਾਬਲਾ 10 ‘ਤੇ 11 ਜੂਨ ਨੂੰ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਕਲਗੀਧਰ ਟਰੱਸਟ ਦੇ ਸਹਿਯੋਗ ਨਾਲ ਅਕਾਲ ਅਕੈਡਮੀ ਵਿਖੇ ਹੋਵੇਗਾ । ਉਕਤ ਦਸਤਾਰ ਮੁਕਾਲਬੇ ‘ਚ ਜੇਤੂ ਨੂੰ 1 ਲੱਖ ਰੁਪਏ ਨਗਦ ਇਨਾਮ ਅਤੇ ਉੱਪ ਜੇਤੂ ਨੂੰ 51 ਹਜਾਰ ਸਮੇਤ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਦਸਤਾਰ ਐਵਾਰਡ-2 ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਤੋਂ ਐਟਰੀ ਫੀਸ 50 ਰੁਪਏ ਹੋਵੇਗੀ ਅਤੇ 100 ਤੋਂ ਵੱਧ ਸੰਸਥਾਵਾਂ ਅਤੇ ਅਕੈਡਮੀਆ ਸਮੇਤ ਦਸਤਾਰ ਦੀ ਸ਼ਾਨ ਵਧਾਉਣ ਵਾਲੀਆ ਸਖਸੀਅਤਾ ਨੂੰ ਸਨਮਾਨ ਚਿੰਨ ਦੇ ਕੇ ਹੌਸਲਾ ਅਫਜਾਈ ਕੀਤੀ ਜਾਵੇਗੀ । ਇਸ ਮੌਕੇ ਗੁਰਜੀਤ ਸਿੰਘ ਬਾਜਾਖਾਨਾ, ਹਰਜਿੰਦਰ ਸਿੰਘ ਰੋਮਾਣਾ,ਕੰਵਲਜੀਤ ਸਿੰਘ , ਜਰਨੈਲ ਸਿੰਘ,ਖੁਸਵਿੰਦਰ ਸਿੰਘ ਜਸਵੰਤ ਸਿੰਘ ਵੀ ਹਾਜਰ ਸਨ