best platform for news and views

ਦਲਿਤ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

Please Click here for Share This News
ਲਹਿਰਾਗਾਗਾ, ਦਿੜੵਬਾ ਮੰਡੀ।,ਬਲਵਿੰਦਰ ਸਿੰਘ ਸਰਾਂ,
ਨੇੜਲੇ ਪਿੰਡ ਜਲੂਰ ’ਚ ਬਿਜਲੀ ਦੀਆਂ ਤਾਰਾਂ ਬਦਲਣ ਸਮੇਂ ਵਾਪਰੇ ਹਾਦਸੇ ’ਚ ਇੱਕ ਦਲਿਤ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਪਾਲ ਸਿੰੰਘ (28) ਪੁੱਤਰ ਭੋਲਾ ਸਿੰਘ ਵਾਸੀ ਕਾਲਬੰਜਾਰਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕੌਮ ਵੱਲੋਂ ਦਿੱਤੇ ਠੇਕੇ ਤਹਿਤ ਪਿੰਡ ਜਲੂਰ ’ਚ ਤਾਰਾਂ ਦੇ ਨਵੀਨੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਠੇਕੇਦਾਰ ਦੇ ਕਰਿੰਦੇ ਪਿੰਡ ਵਿੱਚ ਬਿਜਲੀ ਦੀਆਂ ਤਾਰਾਂ ਬਦਲ ਰਹੇ ਸੀ, ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਕਾਰਨ ਬਿਜਲੀ ਕਾਮਿਆਂ ਨੇ ਉਥੋਂ ਕੰਮ ਛੱਡ ਕੇ ਪਿੰਡ ਅੰਦਰ ਐਚਟੀ ਲਾਈਨ ਦੀ ਕੇਬਲ ਬਦਲਣੀ ਸ਼ੁਰੂ ਕੀਤੀ। ਇਸੇ ਦੌਰਾਨ ਸੁਖਪਾਲ ਸਿੰਘ ਨੂੰ ਕਥਿਤ ਤੌਰ ’ਤੇ ਕਰੰਟ ਲੱਗ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਹਿਰਾਗਾਗਾ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।
ਪਾਵਰਕੌਮ ਦਿਹਾਤੀ ਦੇ ਐਸਡੀਓ ਗੀਤਾ ਰਾਮ ਨੇ ਦੱਸਿਆ ਕਿ ਜਿਥੇ ਕੰਮ ਕੀਤਾ ਜਾ ਰਿਹਾ ਸੀ, ਉਥੋਂ ਦੇ ਪਾਵਰ ਟਰਾਂਸਫਾਰਮਰ ਦੇ ਸਵਿੱਚ ਨੂੰ ਕੱਟ ਕੇ ਬਾਕਾਇਦਾ ਤਾਲਾ ਲਗਾਇਆ ਹੋਇਆ ਸੀ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਕਿਸੇ ਦੇ ਜਨਰੇਟਰ ਦਾ ਕਰੰਟ ਆਉਣ ਕਰਕੇ ਇਹ ਹਾਦਸਾ ਵਾਪਰਿਆ। ਪੁਲੀਸ ਨੇ ਗੁਰਮੱਖ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਕਾਲਬੰਜਾਰਾ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਕਰਨ ਬਾਅਦ ਲਾਸ਼ ਪੋਸਟਮਾਟਰਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।
Please Click here for Share This News

Leave a Reply

Your email address will not be published. Required fields are marked *