ਗੜਦੀਵਾਲਾ (ਤਰਸੇਮ ਦੀਵਾਨਾ) ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਬੈਠਕ ਜਿਲੇ ਦੇ ਪਿੰਡ ਅਰਗੋਵਾਲ ਵਿਖੇ ਬੀ.ਟੀ.ਐਫ. ਦੇ ਜਿਲਾ ਪ੍ਰਧਾਨ ਅਮਰਜੀਤ ਸੰਧੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀ.ਟੀ.ਐਫ. ਦੇ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਜਨਰਲ ਸਕੱਤਰ ਅਵਤਾਰ ਬਸੀ ਖਵਾਜੂ, ਜਿਲਾ ਉਪ ਪ੍ਰਧਾਨ ਦੇਵ ਰਾਜ, ਜੁਆਇੰਟ ਸਕੱਤਰ ਬੱਬੂ ਸਿੰਗੜੀਵਾਲ, ਅਸ਼ਵਨੀ ਪਿੱਪਲਾਂਵਾਲਾ ਅਤੇ ਕਾਲੂ ਬਾਬਾ ਰਹੀਮਪੁਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਮੁੱਖ ਅਹੁਦੇਦਾਰਾਂ ਨੇ ਪਿੰਡ ਅਰਗੋਵਾਲ ਵਿਖੇ ਬੀ.ਟੀ.ਐਫ. ਦਾ ਯੁਨਿਟ ਲਗਾਉਂਦਿਆਂ ਕ੍ਰਮਵਾਰ ਜਸਪਾਲ ਸਿੰਘ ਨੂੰ ਪ੍ਰਧਾਨ, ਕੁਲਵਿੰਦਰ ਉਪਪ੍ਰਧਾਨ, ਸੁਖਵਿੰਦਰ ਸੈਕਟਰੀ ਅਤੇ ਜੁਆਇੰਟ ਸੈਕਟਰੀ ਮਨਪ੍ਰੀਤ ਨੂੰ ਨਿਯੁਕਤ ਕੀਤਾ। ਨਵਨਿਯੁਕਤ ਅਹੁੱਦੇਦਾਰਾਂ ਨੇ ਫੋਰਸ ਵੱਲੋਂ ਦਿੱਤੀ ਗਈ ਜਿੰਮੇਦਾਰੀ ਨੂੰ ਤਨ, ਮਨ ਨਾਲ ਨਿਭਾਉਣ ਦਾ ਪ੍ਰਣ ਕੀਤਾ। ਇਸ ਮੌਕੇ ਤਰਸੇਮ ਦੀਵਾਨਾ ਨੇ ਕਿਹਾ ਕਿ ਫੋਰਸ ਦੀ ਮਜਬੂਤੀ ਲਈ ਹਰ ਪਿੰਡ ਵਿੱਚ ਫੋਰਸ ਦੇ ਯੁਨਿਟਾਂ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਨੌਜਵਾਨ ਵਰਗ ਵੱਡੇ ਪੱਧਰ ਤੇ ਫੋਰਸ ਨਾਲ ਜੁੜ ਰਿਹਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਦਲਿਤ ਵਰਗ ਨਾਲ ਹਮੇਸ਼ਾ ਤੋਂ ਹੀ ਧੱਕਾ ਹੁੰਦਾ ਆ ਰਿਹਾ ਹੈ ਜੋ ਕਿ ਹੁਣ ਕਿਸੇ ਵੀ ਕੀਮਤ ਤੇ ਨਹੀਂ ਬਰਦਾਸ਼ਤ ਕੀਤਾ ਜਾਵੇਗਾ। ਉਹਨਾਂ ਦਲਿਤ ਵਰਗ ਦੇ ਨੌਜਵਾਨਾਂ ਨੂੰ ਲਾਮਬੰਦ ਹੋਣ ਲਈ ਪ੍ਰੇਰਿਆ। ਉਹਨਾਂ ਚੁਣੇ ਹੋਏ ਅਹੁੱਦੇਦਾਰਾਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ, ਹਰਪ੍ਰੀਤ ਸਿੰਘ, ਵਰਿੰਦਰ ਸਿੰਘ, ਕਿਰਨਜੀਤ ਸਿੰਘ, ਸਤਵਿੰਦਰ ਸਿੰਘ, ਹਰਵਿੰਦਰ ਸਿੰਘ, ਪ੍ਰਭਜੋਤ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ ਆਦਿ ਸ਼ਾਮਿਲ ਹੋਏ।