best platform for news and views

ਦਲਿਤਾਂ ‘ਤੇ ਅੱਤਿਆਚਾਰ ਕਰਨ ਵਾਲੇ ਦੁਸ਼ਟ ਬਾਦਲ ਨੂੰ ਸਬਕ ਸਿਖਾਵਾਂਗਾ: ਕੈਪਟਨ ਅਮਰਿੰਦਰ

Please Click here for Share This News

ਬੱਸੀ ਪਠਾਨਾ/ਪਾਇਲ/ਅਮਲੋਹ, 21 ਜਨਵਰੀ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਵਾਅਦਾ ਕੀਤਾ ਕਿ ਉਹ ਦੁਸ਼ਟ ਬਾਦਲ ਨੂੰ ਬੀਤੇ ਦੱਸ ਸਾਲਾਂ ਦੇ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਪੰਜਾਬ ਦੇ ਦਲਿਤਾਂ ਤੇ ਹੋਰ ਵਰਗਾਂ ਉਪਰ ਕੀਤੇ ਗਏ ਅੱਤਿਆਚਾਰਾਂ ਬਦਲੇ ਲੰਬੀ ‘ਚ ਇਕ ਵੱਡਾ ਸਬਕ ਸਿਖਾਉਣਗੇ ਅਤੇ ਇਸੇ ਦੇ ਨਾਲ ਹੀ ਉਨ੍ਹਾਂ ਨੇ ਇਸ ਪਿਛੜੀ ਅਬਾਦੀ ਤੋਂ ਰਾਖਵੇਂਕਰਨ ਨੂੰ ਵਾਪਿਸ ਲਏ ਜਾਣ ਸਬੰਧੀ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕੀਤਾ।
ਕੈਪਟਨ ਅਮਰਿੰਦਰ ਨੇ ਬੱਸੀ ਪਠਾਨਾ, ਪਾਇਲ ਤੇ ਅਮਲੋਹ ਸਮੇਤ ਮਾਲਵਾ ਖੇਤਰ ‘ਚ ਲੜੀਵਾਰ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ, ਬਾਦਲਾਂ ਵੱਲੋਂ ਲੁੱਟਮਾਰ ਕਰਕੇ ਸੂਬੇ ਨੂੰ ਬਰਬਾਦ ਕੀਤੇ ਜਾਣ ਦੀ ਨਿੰਦਾ ਕੀਤੀ। ਉਨ੍ਹਾਂ ਨੇ ਆਪ ਆਗੂ ਅਰਵਿੰਦ ਕੇਜਰੀਵਾਲ ਦੀ ਵੀ ਉਨ੍ਹਾਂ ਵੱਲੋਂ ਝੂਠੇ ਵਾਅਦਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਨੂੰ ਲੁੱਟਣ ਦੀ ਸਾਜਿਸ਼ ਰੱਚਣ ਨੂੰ ਲੈ ਕੇ ਨਿੰਦਾ ਕੀਤੀ।
ਇਸ ਲੜੀ ਹੇਠ ਕੈਪਟਨ ਅਮਰਿੰਦਰ ਨੇ ਸਵੇਰ ਦੀ ਸ਼ੁਰੂਆਤ ਬੱਸੀ ਪਠਾਨਾ ‘ਚ ਇਕ ਸ਼ਾਨਦਾਰ ਪਬਲਿਕ ਮੀਟਿੰਗ ਨਾਲ ਚੋਣ ਪ੍ਰਚਾਰ ਤੋਂ ਕੀਤੀ ਅਤੇ ਉਹ ਟਰਾਂਸਪੋਰਟ, ਰੇਤ, ਸ਼ਰਾਬ ਆਦਿ ਸੱਭ ਤਰ੍ਹਾਂ ਦੇ ਮਾਫੀਆਵਾਂ ਨੂੰ ਸ਼ੈਅ ਦਿੰਦਿਆਂ ਬਾਦਲਾਂ ਵੱਲੋਂ ਪੰਜਾਬ ‘ਚ ਫੈਲ੍ਹਾਏ ਜਾ ਰਹੇ ਅਪਰਾਧੀਕਰਨ ‘ਤੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਬੇਗੁਨਾਹ ਲੋਕਾਂ ਨੂੰ ਮਾਰ ਰਹੀਆਂ ਹਨ, ਜਦਕਿ ਇਨ੍ਹਾਂ ਦੇ ਕੁਸ਼ਾਸਨ ਤੇ ਭ੍ਰਿਸ਼ਟ ਨੀਤੀਆਂ ਕਾਰਨ ਸੂਬੇ ਦੀ ਵਿਵਸਥਾ ਪੂਰੀ ਤਰ੍ਹਾਂ ਬਿਗੜ ਚੁੱਕੀ ਹੈ। ਜਿਸ ‘ਤੇ ਉਨ੍ਹਾਂ ਨੇ ਸੂਬੇ ਨੂੰ ਵਿਕਾਸ ਦੀਆਂ ਉਚਾਈਆਂ ‘ਤੇ ਮੁੜ ਪਹੁੰਚਾਉਣ ਤੇ ਵੱਖ ਵੱਖ ਭਲਾਈ ਸਕੀਮਾਂ ਰਾਹੀਂ ਪਿਛੜੀਆਂ ਸ਼੍ਰੇਣੀਆਂ ਦਾ ਉਪਰ ਚੁੱਕਣ ਸਮੇਤ ਲੌਕਰੀਆਂ ‘ਚ ਰਾਖਵੇਂਕਰਨ, ਮੁਫਤ ਘਰ ਤੇ ਸੁਰੱਖਿਆ ਮੁਹੱਈਆ ਕਰਵਾਉਣ ਤੋਂ ਇਲਾਵਾ, ਆਟਾ-ਦਾਲ ਸਕੀਮ ‘ਚ ਫ੍ਰੀ ਖੰਡ ਤੇ ਚਾਹ ਦੀ ਪੱਤੀ ਨੂੰ ਸ਼ਾਮਿਲ ਕਰਕੇ ਇਸਦਾ ਦਾਇਰਾ ਹੋਰ ਵਧਾਉਣ ਦਾ ਵਾਅਦਾ ਕੀਤਾ।
ਕੈਪਟਨ ਅਮਰਿੰਦਰ ਨੇ ਲੋਕਾਂ ਦੀ ਉਤਸਾਹਿਤ ਭੀੜ ‘ਚ ਐਲਾਨ ਕੀਤਾ ਕਿ ਬਾਬੇ ਨੂੰ ਲੰਬੀ ਵਿੱਚ ਕੁੱਟਾਂਗਾ। ਉਨ੍ਹਾਂ ਨੇ ਜਿਥੇ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਨੂੰ ਲੋਕਾਂ ਦੇ ਪੈਸਿਆਂ ਦੀ ਬਰਬਾਦੀ ਕਰਾਰ ਦਿੰਦਿਆਂ, ਇਸਦੀ ਨਿੰਦਾ ਕੀਤੀ। ਉਥੇ ਹੀ, ਉਨ੍ਹਾਂ ਨੇ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਵਾਧਾ ਦੇ ਕੇ ਸੂਬੇ ਅੰਦਰ ਸੰਪ੍ਰਦਾਇਕ ਏਕਤਾ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਮੁੱਖ ਮੰਤਰੀ ਨੂੰ ਝਿੜਕਿਆ। ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਨੂੰ ਅਕਾਲੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਾਰ ਦਿੱਤਾ ਤੇ ਕਿਹਾ ਕਿ ਬਾਦਲ ਅਸਲ ‘ਚ ਸਿੱਖੀ ‘ਤੇ ਭਰੋਸਾ ਨਹੀਂ ਕਰਦੇ ਹਨ, ਜਿਹੜੇ ਸੰਪ੍ਰਦਾਇਕ ਏਕਤਾ ‘ਚ ਦਰਾਰ ਪਾਉਣ ਦਾ ਕੰਮ ਕਰ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ 2007 ‘ਚ 651 ਮਾਮਲਿਆਂ ਤੋਂ ਵੱਧ ਕੇ 2015 ‘ਚ 12834 ਨੂੰ ਪਹੁੰਚਣ ਦੇ ਨਾਲ ਦਲਿਤਾਂ ਖਿਲਾਫ ਅੱਤਿਆਚਾਰਾਂ ‘ਚ ਕਈ ਗੁਣਾਂ ਵਾਧਾ ਹੋਇਆ ਹੈ। ਉਨ੍ਹਾਂ ਨੇ ਪਾਰਟੀ ਦੇ ਚੋਣ ਮਨੋਰਥ ਪੱਤਰ ‘ਚ ਕੀਤੇ ਗਏ ਵਾਅਦਿਆਂ ਦੇ ਅਧਾਰ ‘ਤੇ ਲੋਕ ਭਲਾਈ ਸਕੀਮਾਂ ਰਾਹੀਂ ਦਲਿਤਾਂ ਨੂੰ ਸਮਾਜ ਦੀ ਮੁੱਖ ਧਾਰਾ ‘ਚ ਵਾਪਿਸ ਲਿਆਉਣ ਦਾ ਵਾਅਦਾ ਕੀਤਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪੁਖਤਾ ਕਰਨਗੇ ਕਿ ਦਲਿਤਾਂ ਖਿਲਾਫ ਕਿਸੇ ਵੀ ਤਰ੍ਹਾਂ ਦੇ ਅਪਰਾਧ ਲਈ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਅਜਿਹੀ ਸਜ਼ਾ ਮਿਲੇ ਕਿ ਉਹ ਦੂਜਿਆਂ ਲਈ ਉਦਾਹਰਨ ਬਣ ਸਕੇ।
ਕੈਪਟਨ ਅਮਰਿੰਦਰ ਨਸ਼ਾ ਮਾਫੀਆ ਉਪਰ ਵੀ ਬਹੁਤ ਵਰ੍ਹੇ, ਜਿਸਦਾ ਸਬੰਧ ਬਾਦਲਾਂ ਤੇ ਉਨ੍ਹਾਂ ਦੇ ਨਜ਼ਦੀਕੀ ਬਿਕ੍ਰਮ ਸਿੰਘ ਮਜੀਠੀਆ ਨਾਲ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਦੇ 72 ਪ੍ਰਤੀਸ਼ਤ ਨੌਜ਼ਵਾਨ ਨਸ਼ਿਆਂ ਤੋਂ ਪੀੜਤ ਹਨ, ਜਿਹੜੀ ਗਿਣਤੀ ਲੱਖਾਂ ‘ਚ ਹੈ ਅਤੇ ਇਨ੍ਹਾਂ ‘ਚੋਂ ਕਈ ਚਿੱਟੇ ਕਾਰਨ ਆਪਣੀਆਂ ਜ਼ਿੰਦਗੀਆਂ ਖੋਹ ਰਹੇ ਹਨ। ਉਨ੍ਹਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹ ਬਾਦਲ ਨੂੰ ਲੰਬੀ ‘ਚ ਸਬਕ ਸਿਖਾਉਣਗੇ, ਜਿਸਦੇ ਉਹ ਲਾਇਕ ਹਨ।
ਕੈਪਟਨ ਅਮਰਿੰਦਰ ਨੇ ਇਹ ਵੀ ਕਿਹਾ ਕਿ ਉਹ ਹਰੇਕ ਪਰਿਵਾਰ ਤੋਂ ਇਕ ਵਿਅਕਤੀ ਨੂੰ ਨੌਕਰੀ ਦੇਣਗੇ ਤੇ ਭਰੋਸਾ ਦਿੱਤਾ ਕਿ ਸੂਬੇ 90 ਪ੍ਰਤੀਸ਼ਤ ਬੇਰੁਜ਼ਗਾਰਾਂ/ਅਰਧ ਬੇਰੁਜ਼ਗਾਰਾਂ ਨੂੰ ਲਾਭਦਾਇਕ ਰੋਜ਼ਗਾਰ ਦਿੱਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਮੁੜ ਤੋਂ ਤਰੱਕੀ ਦੀ ਰਾਹ ‘ਤੇ ਲਿਜਾਇਆ ਜਾ ਸਕੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸੂਬੇ ਅੰਦਰ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀਆਂ ਵੱਧ ਰਹੀਆਂ ਘਟਨਾਵਾਂ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਇਕ ਵਾਰ ਫਿਰ ਤੋਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਸਬੰਧੀ ਆਪਣਾ ਵਾਅਦਾ ਦੁਹਰਾਇਆ, ਜਿਨ੍ਹਾਂ ਦਾ ਸਾਰਾ ਕਰਜ਼ਾ ਕਾਂਗਰਸ ਸਰਕਾਰ ਆਪਣੇ ਹੱਥਾਂ ‘ਚ ਲੈ ਲਵੇਗੀ।
ਕੈਪਟਨ ਅਮਰਿੰਦਰ ਇਲਾਕੇ ‘ਚ ਵਿਕਾਸ ਦੀ ਪੂਰੀ ਤਰ੍ਹਾਂ ਨਾਲ ਘਾਟ ਨੂੰ ਲੈ ਕੇ ਵੀ ਬਾਦਲ ‘ਤੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਬਾਦਲ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਬੀਤੇ ਦਹਾਕੇ ਤੋਂ ਲਗਾਤਾਰ ਪੰਜਾਬ ਨੂੰ ਲੁੱਟ ਰਹੇ ਹਨ। ਇਸ ਲੜੀ ਹੇਠ ਬੇਰੁਜ਼ਗਾਰੀ ਤੋਂ ਲੈ ਕੇ ਉਦਯੋਗਾਂ ਦੇ ਬੰਦ ਹੋਣ, ਬਾਦਲਾਂ ਦੇ ਮਾਫੀਆ ਰਾਜ ਤੋਂ ਲੈ ਕੇ ਬੇਕਸੂਰਾਂ ਨੂੰ ਪ੍ਰਤਾੜਤ ਕਰਨ, ਵਰਗੇ ਗੁਨਾਹਾਂ ਨਾਲ ਬਾਦਲਾਂ ਨੇ ਪੰਜਾਬ ਨੂੰ ਹਨੇਰੇ ‘ਚ ਧਕੇਲ ਦਿੱਤਾ ਹੈ। ਜਿਸ ‘ਤੇ, ਕੈਪਟਨ ਅਮਰਿੰਦਰ ਨੇ ਲੰਬੀ ‘ਚ ਬਾਦਲ ਨੂੰ ਬੁਰੀ ਤਰ੍ਹਾਂ ਹਰਾਉਣ ਦਾ ਵਾਅਦਾ ਕੀਤਾ।
ਇਸੇ ਤਰ੍ਹਾਂ, ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਦਾ ਵਾਅਦਾ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪੁਖਤਾ ਕਰਨਗੇ ਕਿ ਬਾਦਲਾਂ ਦੇ ਹੋਟਲਾਂ ਨੂੰ ਵੇਚ ਕੇ ਲੋੜੀਂਦਾ ਮਾਲੀਆ ਹਾਸਿਲ ਕਰਦਿਆਂ, 600 ਕਰੋੜ ਰੁਪਏ ਦਾ ਵੈਟ ਰਿਫੰਡ ਕੀਤਾ ਜਾਵੇ। ਅਮਲੋਹ ‘ਚ ਕੈਪਟਨ ਅਮਰਿੰਦਰ ਨੇ ਇਲਾਕੇ ‘ਚ 220 ਸਟੀਲ ਯੂਨਿਟਾਂ ਦੇ ਬੰਦ ਹੋਣ ਨੂੰ ਲੈ ਕੇ ਬਾਦਲ ਦੀ ਨਿੰਦਾ ਕੀਤੀ ਤੇ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ਕਾਂਗਰਸ ਸੂਬੇ ਲਈ ਬਹੁਤ ਜ਼ਰੂਰੀ ਆਰਥਿਕ ਪ੍ਰਬੰਧ ਮੁਹੱਈਆ ਕਰਵਾਏਗੀ।
ਕੈਪਟਨ ਅਮਰਿੰਦਰ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਆਪਣੀ ਆਖਿਰੀ ਚੋਣ ਦੱਸਦਿਆਂ, ਜਿਸ ਬਾਰੇ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ, ਲੋਕਾਂ ਨੂੰ ਇਨ੍ਹਾਂ ਚੋਣਾਂ ਦੌਰਾਨ ਸੋਚ ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ, ਕਿਉਂਕਿ ਇਹ ਚੋਣਾਂ ਉਨ੍ਹਾਂ ਦਾ ਭਵਿੱਖ ਤੈਅ ਕਰਨਗੀਆਂ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਵਾਅਦਾ ਕੀਤਾ ਕਿ ਉਹ ਬੇਗੁਨਾਹ ਲੋਕਾਂ ‘ਤੇ ਦਰਜ਼ ਕੀਤੇ ਗਏ ਸਾਰੇ ਝੂਠੇ ਕੇਸਾਂ ਦੀ ਮੁੜ ਜਾਂਚ ਕਰਵਾ ਕੇ ਉਨ੍ਹਾਂ ਨੂੰ ਰੱਦ ਕਰ ਦੇਣਗੇ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਾਂਗਰਸ ਨੂੰ ਐਨ.ਆਰ.ਆਈ ਸਮਾਜ ਸਮੇਤ ਬਹੁਤ ਸਾਰੇ ਹਮਖਿਆਲੀ ਲੋਕਾਂ ਦਾ ਸਮਰਥਨ ਹਾਸਿਲ ਹੈ, ਜਿਹੜੇ ਆਉਂਦਿਆਂ ਦੋ ਦਿਨਾਂ ‘ਚ ਇਥੇ ਪਹੁੰਚ ਕੇ ਭ੍ਰਿਸ਼ਟ ਤੇ ਅਪਰਾਧੀ ਅਕਾਲੀਆਂ ਖਿਲਾਫ ਪਾਰਟੀ ਦੇ ਪ੍ਰਚਾਰ ‘ਚ ਸ਼ਾਮਿਲ ਹੋਣਗੇ।
ਕੈਪਟਨ ਅਮਰਿੰਦਰ ਨੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪਾਰਟੀ ਨੂੰ ਬਾਹਰੀਆਂ ਵੱਲੋਂ ਚਲਾਇਆ ਜਾ ਰਿਹਾ ਹੈ, ਜਿਹੜੇ ਦਿੱਲੀ ਦੇ ਲੋਕਾ ਨਾਲ ਕੀਤਾ ਗਿਆ ਇਕ ਵੀ ਵਾਅਦਾ ਪੂਰਾ ਕਰਨ ‘ਚ ਅਸਫਲ ਰਹੇ ਹਨ ਅਤੇ ਅਜਿਹੇ ‘ਚ ਇਨ੍ਹਾਂ ਉਪਰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਨੂੰ ਲੈ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਸਿਰਫ ਪੰਜਾਬ ਤੇ ਇਸਦੇ ਲੋਕਾਂ ਨੂੰ ਲੁੱਟਣ ਲਈ ਇਥੇ ਆਏ ਹਨ ਅਤੇ ਇਸ ਗੱਲ ਦਾ ਖੁਲਾਸਾ ਇਨ੍ਹਾਂ ਵੱਲੋਂ ਚੋਣਾਂ ਲੜਨ ਲਈ ਉਮੀਦਵਾਰਾਂ ਨੂੰ ਟਿਕਟਾਂ ਵੇਚੇ ਜਾਣ ਤੋਂ ਹੋ ਚੁੱਕਾ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਦਿੱਲੀ ‘ਚ ਆਪ ਦੇ 19 ਵਿਧਾਇਕਾਂ ਨੂੰ ਬਲਾਤਕਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦਾ ਸ਼ਾਸਨ ਸੰਭਾਲਣ ਨੂੰ ਲੈ ਕੇ ਨਾ ਕੇਜਰੀਵਾਲ ਤੇ ਨਾ ਹੀ ਬਾਦਲ ਉਪਰ ਭਰੋਸਾ ਦਿੱਤਾ ਜਾ ਸਕਦਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਨ੍ਹਾਂ ਦੋਨਾਂ ਨੂੰ ਮੀਨਸੇ ਵਿਅਕਤੀ ਦੱਸਿਆ, ਜਿਨ੍ਹਾਂ ‘ਤੇ ਕਿਸੇ ਵੀ ਕੀਮਤ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ, ਬੱਸੀ ਪਠਾਨਾ ਤੋਂ ਕਾਂਗਰਸ ਉਮੀਦਵਾਰ ਗੁਰਪ੍ਰੀਤ ਜੀ.ਪੀ ਨੇ ਕਿਹਾ ਕਿ ਬਾਦਲ ਦਾ ਇਕੋ ਇਕ ਏਜੰਡਾ- ਆਪਣੇ ਪਰਿਵਾਰਿਕ ਹਿੱਤਾਂ ਨੂੰ ਵਾਧਾ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਨੌਜ਼ਵਾਨ ਬੇਰੁਜ਼ਗਾਰ ਹਨ, ਲੇਕਿਨ ਬਾਦਲ ਘਰਾਣੇ ਦੇ ਅੱਠ ਮੈਂਬਰ ਮੰਤਰੀ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਿਰਫ ਕੈਪਟਨ ਅਮਰਿੰਦਰ ਹੀ ਇਸ ਸੂਬੇ ਤੇ ਇਸਦੇ ਕਿਸਾਨਾਂ, ਪਿਛੜ ਚੁੱਕੇ ਨੌਜ਼ਵਾਨਾਂ ਅਤੇ ਹੋਰ ਵਰਗਾਂ ਨੂੰ ਬਚਾ ਸਕਦੇ ਹਨ।
ਪਾਇਲ ਤੋਂ ਕਾਂਗਰਸ ਉਮੀਦਵਾਰ ਲਖਵੀਰ ਸਿੰਘ ਲੱਖਾ ਨੇ ਕੈਪਟਨ ਅਮਰਿੰਦਰ ਨੂੰ ਇਲਾਕੇ ਨੂੰ ਇਕ ਮੈਡੀਕਲ ਕਾਲਜ਼ ਜ਼ਾਰੀ ਕਰਨ ਦੀ ਅਪੀਲ ਕੀਤੀ ਅਤੇ ਇਸਨੂੰ ਮਾਰਕੀਟ ਕਮੇਟੀ ਦਾ ਦਰਜ਼ਾ ਦਿੱਤਾ ਜਾਣਾ ਚਾਹੀਦਾ ਹੈ। ਰੈਲੀ ‘ਚ ਸੂਬੇ ਦੇ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਵੀ ਮੌਜ਼ੂਦ ਰਹੇ।
ਮੰਡੀ ਗੋਬਿੰਦਗੜ੍ਹ, ਅਮਲੋਹ ‘ਚ ਪਾਰਟੀ ਉਮੀਦਵਾਰ ਕਾਕਾ ਰਣਦੀਪ ਨੇ ਉਦਯੋਗਾਂ ਦੇ ਬੰਦ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਇੰਡਸਟਰੀਆਂ ਸੂਬੇ ਤੋਂ ਬਾਹਰ ਜਾ ਚੁੱਕੀਆਂ ਹਨ। ਹਾਲਾਤ ਇੰਨੇ ਖ਼ਰਾਬ ਹੋ ਚੁੱਕੇਹ ਨ ਕਿ ਬਾਦਲ ਸ਼ਾਸਨ ‘ਚ ਵਿਕਾਸ ਦਾ ਪੱਧਰ ਡਿੱਗਣ ਦੇ ਸਿੱਟੇ ਵਜੋਂ ਸੂਬੇ ਭਰ ਅੰਦਰ ਜ਼ਮੀਨਾਂ ਦੇ ਰੇਟਾਂ ‘ਚ ਭਾਰੀ ਗਿਰਾਵਟ ਆ ਰਹੀ ਹੈ।

Please Click here for Share This News

Leave a Reply

Your email address will not be published. Required fields are marked *