best platform for news and views

ਦਰਬਾਰਾ ਸਿੰਘ ਗੁਰੂ ਨੇ ਕੀਤਾ ਅਕਾਲੀ-ਭਾਜਪਾ ਵਰਕਰਾਂ ਦਾ ਧੰਨਵਾਦ

Please Click here for Share This News

ਮਾਛੀਵਾੜਾ ਸਾਹਿਬ, 1 ਜੂਨ (ਹਰਪ੍ਰੀਤ ਸਿੰਘ ਕੈਲੇ) – ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਲ ਮਾਛੀਵਾੜਾ ਦੇ ਅਹੁਦੇਦਾਰਾਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਹਲਕਾ ਮੁੱਖ ਸੇਵਾਦਾਰ ਸੰਤਾ ਸਿੰਘ ਉਮੈਦਪੁਰ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ‘ਚ ਲੋਕ ਸਭਾ ਹਲਕਾ ਫਤਿਹਗੜ• ਤੋਂ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਵਿਸ਼ੇਸ਼ ਤੌਰ ‘ਤੇ ਪੁੱਜੇ। ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਵਲੋਂ ਉਨ•ਾਂ ਦੇ ਹੱਕ ਵਿਚ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਗਿਆ ਜਿਸਦੇ ਲਈ ਉਹ ਉਨ•ਾਂ ਦੇ ਦਿਲੋਂ ਧੰਨਵਾਦੀ ਹਨ। ਉਨ•ਾਂ ਕਿਹਾ ਕਿ ਅਕਾਲੀ ਦਲ ਦਾ ਲੋਕ ਸਭਾ ਚੋਣਾਂ ਵਿਚ ਪ੍ਰਦਰਸ਼ਨ ਪਹਿਲਾਂ ਨਾਲੋਂ ਕਾਫੀ ਚੰਗਾ ਰਿਹਾ ਜਿਸਦਾ ਕਾਰਨ ਵਰਕਰਾਂ ਵੱਲੋਂ ਕੀਤੀ ਮਿਹਨਤ ਹੈ। ਉਨ•ਾਂ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਹੁਣ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ ਰਹਿਣ ਤਾਂ ਜੋ ਸੂਬੇ ਵਿਚ ਮੁੜ ਤੋਂ ਅਕਾਲੀ ਦਲ-ਭਾਜਪਾ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਸਾਬਕਾ ਐਸ.ਪੀ. ਸਤੀਸ਼ ਮਲਹੋਤਰਾ, ਹਰਜਤਿੰਦਰ ਸਿੰਘ ਬਾਜਵਾ, ਉਜਾਗਰ ਸਿੰਘ ਬੈਨੀਪਾਲ, ਮੋਹਣ ਸਿੰਘ ਲੱਖੋਵਾਲ, ਅਰੁਣ ਲੂਥਰਾ, ਅਰਵਿੰਦਰਪਾਲ ਸਿੰਘ ਵਿੱਕੀ, ਜਥੇ. ਹਰਦੀਪ ਸਿੰਘ ਬਹਿਲੋਲਪੁਰ, ਮਨਮੋਹਣ ਸਿੰਘ ਖੇੜ•ਾ, ਕਰਮਜੀਤ ਸਿੰਘ ਲੋਪੋਂ, ਸੰਜੀਵ ਲੀਹਲ, ਬਾਬਾ ਜਗਰੂਪ ਸਿੰਘ, ਮਨਜੀਤ ਮੱਕੜ, ਦੇਸ ਰਾਜ ਸਿੰਘ ਰਹੀਮਾਂਬਾਦ, ਗੁਰਮੇਲ ਸਿੰਘ ਬੈਨੀਪਾਲ, ਛਿੰਦਰ ਕੌਰ, ਅਮਰਜੀਤ ਕੌਰ, ਮਹਿੰਦਰ ਕੌਰ, ਗੰਗਾ ਰਾਣੀ, ਸਤਨਾਮ ਸਿੰਘ, ਡਾ. ਮਨਪ੍ਰੀਤ ਸਿੰਘ, ਕਰਮਜੀਤ ਸਿੰਘ ਗਰੇਵਾਲ, ਮਨਰਾਜ ਸਿੰਘ ਲੁਬਾਣਗੜ•, ਹਰਜਿੰਦਰ ਸਿੰਘ ਛੌੜੀਆਂ, ਗੁਰਪ੍ਰੀਤ ਸਿੰਘ ਗੋਪੀ ਚੱਕੀ,  ਦਲਜੀਤ ਸਿੰਘ ਬੁੱਲੇਵਾਲ, ਨੰਬਰਦਾਰ ਧਰਮਿੰਦਰ ਸਿੰਘ, ਉਪਜਿੰਦਰ ਸਿੰਘ ਔਜਲਾ, ਅਮਨਦੀਪ ਸਿੰਘ, ਜੋਗਿੰਦਰ ਸਿੰਘ ਪੋਲਾ, ਰਮੇਸ਼ ਝਾਅ, ਪਰਮਵੀਰ ਯੋਧਾ ਆਦਿ ਵੀ ਮੌਜੂਦ ਸਨ।


ਫੋਟੋ ਕੈਪਸ਼ਨ
ਮੀਟਿੰਗ ਦੌਰਾਨ ਵਰਕਰਾਂ ਨਾਲ ਦਿਖਾਈ ਦੇ ਰਹੇ ਦਰਬਾਰਾ ਸਿੰਘ ਗੁਰੂ, ਜਥੇ. ਸੰਤਾ ਸਿੰਘ ਉਮੈਦਪੁਰ ਤੇ ਜਗਜੀਵਨ ਸਿੰਘ ਖੀਰਨੀਆਂ।

Please Click here for Share This News

Leave a Reply

Your email address will not be published. Required fields are marked *