Malwa News Bureau
ਪੰਚਕੁੱਲਾ : ਸਰਸਾ ਵਾਲੇ ਪਾਪਾ ਦੀ ਪਰੀ ਹਨੀਪ੍ਰੀਤ ਨੂੰ ਅੱਜ ਪੰਚਕੁੱਲਾ ਪੁਲੀਸ ਵਲੋਂ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਕੱਲ੍ਹ ਗ੍ਰਿਫਤਾਰ ਹੋਣ ਪਿਛੋਂ ਹਨੀਪ੍ਰੀਤ ਨੇ ਪੰਚਕੁੱਲਾ ਥਾਣੇ ਵਿਚ ਪਹਿਲੀ ਰਾਤ ਬਹੁਤ ਔਖੀ ਗੁਜਾਰੀ। ਉਹ ਸਾਰੀ ਰਾਤ ਪ੍ਰੇਸ਼ਾਨੀ ਵਿਚ ਰਹੀ।
ਅੱਜ ਪੰਚਕੁੱਲਾ ਪੁਲੀਸ ਵਲੋਂ ਹਨੀਪ੍ਰੀਤ ਨੂੰ ਅਦਾਲਤ ਵਿਚ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਕੱਲ੍ਹ ਮੰਗਲਵਾਰ ਨੂੰ ਹਨੀਪ੍ਰੀਤ ਨੂੰ ਹਰਿਆਣਾ ਪੁਲੀਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਦੀ ਗ੍ਰਿਫਤਾਰੀ ਡੇਰਾਬੱਸੀ ਕੋਲੋਂ ਦਿਖਾਈ ਗਈ ਸੀ। ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਪਿਛੋਂ ਬੀਤੀ ਰਾਤ ਥਾਣੇ ਵਿਚ ਹੀ ਰੱਖਿਆ ਗਿਆ। ਹਰਿਆਣਾ ਪੁਲੀਸ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਹਨੀਪ੍ਰੀਤ ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕੇ ਵਿਚ ਹੀ ਰਹਿ ਰਹੀ ਸੀ।