ਹੁਸ਼ਿਆਰਪੁਰ (ਤਰਸੇਮ ਦੀਵਾਨਾ) ਤੰਬਾਕੂ ਕੰਟਰੋਲ ਲਈ ਬਣਾਏ ਗਏ ਕੋਟਪਾ ਐਕਟ ਅਧੀਨ ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਚੱਕੋਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਬਣਾਈ ਗਈ ਟੀਮ ਵੱਲੋ ਬਲਾਕ ਚੱਕੋਵਾਲ ਅਧੀਨ ਪੈਂਦੇ ਦੁਸੜਕਾ, ਲਾਚੋਵਾਲ ਅਤੇ ਹਰਦੋਖਾਨਪੁਰ ਦੇ ਵੱਖ ਵੱਖ ਏਰੀਏ ਵਿੱਚ ਵੱਖ ਵੱਖ ਥਾਂਵਾ ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਜਨਤਕ ਥਾਂਵਾਂ ਤੇ ਐਕਟ ਦੀ ਉਲੰਘਣਾਂ ਕਰਨ ਵਾਲੇ ਦੁਕਾਨਦਾਰਾਂ ਅਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਾਲਾਨ ਕੱਟੇ ਗਏ।
ਇਸ ਬਾਰੇ ਜਾਣਕਾਰੀ ਦਿੰਦੇ ਡਾ. ਮਾਨਵ ਸਿੰਘ ਨੋਡਲ ਅਫ਼ਸਰ (ਤੰਬਾਕੂ ਕੰਟਰੋਲ ਐਕਟ) ਨੇ ਦੱਸਿਆ ਅੱਜ ਚੈਕਿੰਗ ਦੌਰਾਨ 8 ਦੁਕਾਨਾਂ ਜਿਨ•ਾਂ ਵਿੱਚ ਐਕਟ ਅਧੀਨ ਨਿਰਧਾਰਿਤ ਬੈਨਰ ਨਹੀਂ ਲਗਾਏ ਗਏ ਸਨ ਦੇ ਅਤੇ ਜਨਤਕ ਥਾਂਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ 3 ਵਿਅਕਤੀਆਂ ਦੇ ਚਾਲਾਨ ਕੱਟੇ ਗਏ। ਇਹਨਾਂ ਕੀਤੇ ਗਏ ਕੁੱਲ 11 ਚਾਲਾਨਾਂ ਤੋਂ 1950 ਰੁ: ਜੁਰਮਾਨੇ ਵਜੋਂ ਵਸੂਲ ਕੀਤੇ ਗਏ। ਇਸਦੇ ਨਾਲ ਹੀ ਉਹਨਾਂ ਨੂੰ ਜਨਤਕ ਥਾਂਵਾਂ ਤੇ ਸਿਗਟਨੋਸ਼ੀ ਨਾ ਕਰਨ ਬਾਰੇ ਅਤੇ ਤੰਬਾਕੂ ਪਦਾਰਥਾਂ ਦੇ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ ਨੂੰ 200 ਰੁ: ਤੱਕ ਦਾ ਜੁਰਮਾਨਾ ਗਿਆ ਹੈ। ਜਿਨ•ਾਂ ਦੁਕਾਨਦਾਰਾਂ ਨੇ ਕੋਟਪਾ ਐਕਟ ਅਧੀਨ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਤੰਬਾਕੂ ਜਾਂ ਤੰਬਾਕੂ ਪਦਾਰਥਾਂ ਵੇਚਣਾ ਕਾਨੂੰਨੀ ਜੁਰਮ ਹੈ ਸਬੰਧੀ ਫਲੈਕਸ ਦੁਕਾਨਾਂ ਤੇ ਨਹੀਂ ਲਗਾਏ ਸਨ ਉਹਨਾਂ ਨੂੰ ਜਲਦ ਤੋਂ ਜਲਦ ਫਲੈਕਸ ਬਣਾ ਕੇ ਲਗਾਉਣ ਦੀ ਹਦਾਇਤ ਕੀਤੀ ਗਈ। ਇਸਦੇ ਨਾਲ ਹੀ ਦੁਕਾਨਦਾਰਾ ਨੂੰ ਕੋਟਪਾ ਐਕਟ ਬਾਰੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਸਿਗਰੇਟ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਮਸ਼ਹੂਰੀ ਲਈ ਕੀਤੀ ਗਈ ਕਿਸੀ ਵੀ ਤਰ•ਾਂ ਦੀ ਇਸ਼ਤਿਹਾਰੀ ਤੇ ਪਾਬੰਦੀ ਹੈ। ਇਸਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਜਾਂ ਸਜਾ ਜਾਂ ਦੋਨੋ ਹੋ ਸਕਦੇ ਹਨ।
ਡਾ. ਮਾਨਵ ਸਿੰਘ ਦੀ ਅਗਵਾਈ ਹੇਠ ਬਣਾਈ ਟੀਮ ਵਿੱਚ ਸ਼੍ਰੀ ਮਨਜੀਤ ਸਿੰਘ ਹੈਲਥ ਇੰਸਪੈਕਟਰ, ਸ਼੍ਰੀ ਦਿਲਬਾਗ ਸਿੰਘ ਮਲਟੀ ਪਰਪਸ ਮੇਲ ਹੈਲਥ ਵਰਕਰ ਅਤੇ ਸ਼੍ਰੀ ਹਰਭਜਨ ਸਿੰਘ ਸ਼ਾਮਲ ਸਨ।