best platform for news and views

ਤ੍ਰਿਪੁਰਾ ਵਿਖੇ ਹੋਈਆਂ ਘਟਨਾਵਾਂ ਨੂੰ ਲੈ ਕੇ ਕੀਤਾ ਅਰਥੀ ਫੂਕ ਮੁਜ਼ਾਹਰਾ

Please Click here for Share This News

ਧੂਰੀ, 9 ਮਾਰਚ (ਮਹੇਸ਼) – ਸੀ.ਪੀ.ਐਮ, ਸੀ.ਪੀ.ਆਈ, ਪਾਸਲਾ ਗਰੁੱਪ ਸਮੇਤ ਹੋਰ ਹਮਖ਼ਿਆਲੀ ਵਾਮਪੰਥੀ ਪਾਰਟੀਆਂ ਵੱਲੋਂ ਤ੍ਰਿਪੁਰਾ ਵਿਖੇ ਲੇਨਿਨ ਦਾ ਬੁੱਤ ਤੋੜਨ ਅਤੇ ਹੋਰ ਹਿੰਸਾ ਦੇ ਵਿਰੋਧ ਵਿਚ ਸੀ.ਪੀ.ਐਮ ਆਗੂ ਮੇਜਰ ਸਿੰਘ ਪੁੰਨਾਵਾਲ ਅਤੇ ਜਗਤਾਰ ਸਿੰਘ ਆਦਿ ਦੀ ਅਗਵਾਈ ਹੇਠ ਸ਼ਹਿਰ ਅੰਦਰ ਰੋਸ ਮਾਰਚ ਕੱਢਣ ਉਪਰੰਤ ਸਥਾਨਕ ਕੱਕੜਵਾਲ ਚੌਕ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਭਾਜਪਾ ਤੇ ਆਰ.ਐਸ.ਐਸ. ਦਾ ਪੁਤਲਾ ਸਾੜਨ ਦੌਰਾਨ ਮੇਜਰ ਸਿੰਘ ਪੁੰਨਾਵਾਲ ਨੇ ਕਿਹਾ ਕਿ ਚੋਣਾਂ ਰਾਹੀ ਸਰਕਾਰਾਂ ਬਦਲੀਆਂ ਰਹਿੰਦੀਆਂ ਹਨ ਪ੍ਰੰਤੂ ਤ੍ਰਿਪੁਰਾ ਵਿਖੇ ਭਾਜਪਾ ਦੀ ਜਿੱਤ ਉਪਰੰਤ ਮਾਕਪਾ ਵਰਕਰਾਂ ਦੇ ਘਰਾਂ ਦੀ ਸਾੜ-ਫੂਕ ਕਰ ਕੇ ਅਤੇ ਲੇਨਿਨ ਦਾ ਬੁੱਤ ਤੋੜ ਕੇ ਜੋ ਫ਼ਿਰਕਾਪ੍ਰਸਤੀ ਦਾ ਜੋ ਨੰਗਾ ਨਾਚ ਖੇਡਿਆ ਗਿਆ ਹੈ, ਉਹ ਬੇਹੱਦ ਸ਼ਰਮਨਾਕ ਹੈ। ਉਨ•ਾਂ ਭਾਜਪਾ ਅਤੇ ਆਰ.ਐਸ.ਐਸ. ਦੇ ਵਰਕਰਾਂ ‘ਤੇ ਤ੍ਰਿਪੁਰਾ ਵਿਖੇ ਖੱਬੇ ਪੱਖੀ ਪਾਰਟੀ ਦੇ 550 ਵਰਕਰਾਂ ਨੂੰ ਜ਼ਖਮੀ ਕਰਨ ਅਤੇ 540 ਘਰਾਂ ਨੂੰ ਢਾਹੁਣ ਦੇ ਦੋਸ਼ ਲਗਾਉਂਦਿਆਂ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੇ ਹਮਲੇ ਇਨਕਲਾਬੀ ਲੋਕਾਂ ਦੀ ਆਵਾਜ਼ ਨੂੰ ਨਹੀ ਦਬਾ ਸਕਦੇ ਅਤੇ ਖੱਬੇ ਪੱਖੀ ਪਾਰਟੀਆਂ ਹਮਖ਼ਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਭਾਜਪਾ ਤੇ ਆਰ.ਐਸ.ਐਸ ਜਿਹੀਆਂ ਫ਼ਿਰਕੂ ਤਾਕਤਾਂ ਖ਼ਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਣਗੀਆਂ। ਉਨ•ਾਂ ਇਸ ਮੌਕੇ ਭਾਜਪਾ-ਆਰ.ਐਸ.ਐਸ. ਦਾ ਪੁਤਲਾ ਵੀ ਸਾੜਿਆ। ਇਸ ਮੌਕੇ ਸੁਖਦੇਵ ਸ਼ਰਮਾ, ਇੰਦਰ ਪਾਲ, ਡਾ. ਅਨਵਰ ਭਸੌੜ, ਹਰਦੇਵ ਸਿੰਘ, ਸੁਖਵੰਤ ਸਿੰਘ, ਅਮਰੀਕ ਸਿੰਘ, ਪਵਨ ਹਰਚੰਦਪੁਰੀ, ਦਰਬਾਰਾ ਸਿੰਘ, ਬਾਬੂ ਸਿੰਘ ਆਦਿ ਵੀ ਮੌਜੂਦ ਸਨ।

ਕੈਪਸ਼ਨ- ਧੂਰੀ ਦੇ ਕੱਕੜਵਾਲ ਚੌਂਕ ਵਿਖੇ ਪੁਤਲਾ ਸਾੜ ਕੇ ਵਿਰੋਧ ਜਤਾਉਂਦੇ ਪ੍ਰਦਰਸ਼ਨਕਾਰੀ

Please Click here for Share This News

Leave a Reply

Your email address will not be published. Required fields are marked *