
ਹੁਸ਼ਿਆਰਪੁਰ (ਤਰਸੇਮ ਦੀਵਾਨਾ)-ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਤਿਕਸ਼ਨ ਸੂਦ ਦੇ ਹੱਕ ਵਿੱਚ ਭੀਮ ਨਗਰ ਵਿਖੇ ਅਯੋਜਿਤ ਇੱਕ ਸਮਾਗਮ ਦੌਰਾਨ ਹਜ਼ਾਰਾਂ ਲੋਕਾਂ ਦੇ ਭਾਰੀ ਇਕੱਠ ਵਿੱਚ ਕੇਂਦਰੀ ਮੰਤਰੀ ਅਤੇ ਪ੍ਰਭਾਰੀ ਚੋਣ ਪ੍ਰਚਾਰ ਨਰਿੰਦਰ ਸਿੰਘ ਤੋਮਰ ਅਤੇ ਭਾਜਪਾ ਦੇ ਰਾਸ਼ਟਰੀ ਉਪਪ੍ਰਧਾਨ ਅਭਿਨਾਸ਼ ਰਾਏ ਖੰਨਾ ਚੋਣ ਪ੍ਰਚਾਰ ਦੇ ਲਈ ਪਹੁੰਚੇ। ਇਸ ਮੌਕੇ ਤੇ ਅਵਿਨਾਸ਼ ਰਾਏ ਖੰਨਾ ਨੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਸਰਵਪੱਖੀ ਵਿਕਾਸ ਕਰਵਾਏ ਗਏ ਹਨ। ਉਹਨਾਂ ਨੂੰ ਦੇਖਦੇ ਹੋਏ ਤਿਕਸ਼ਨ ਸੂਦ ਹੀ ਵੋਟ ਦੇ ਹੱਕਦਾਰ ਹਨ ਕਿਉਂਕਿ ਪਿਛਲੇ 20 ਸਾਲ ਤੋਂ ਲਗਾਤਾਰ ਉਹ ਵਿਕਾਸ ਕਾਰਜ ਕਰਵਾ ਰਹੇ ਹਨ। ਇਸ ਮੌਕੇ ਤੇ ਭਾਜਪਾ ਦੇ ਕੇਂਦਰੀ ਨੇਤਾ ਨਰਿੰਦਰ ਤੋਮਰ ਨੇ ਕਿਹਾ ਕਿ ਭਾਰਤ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਚਲ ਰਹੀ ਕੇਂਦਰ ਸਰਕਾਰ ਵਲੋਂ ਆਮ ਲੋਕਾਂ ਦੀ ਭਲਾਈ ਦੇ ਲਈ ਜਨ-ਧਨ ਯੋਜਨਾਂ, ਬੇਘਰੇ ਲੋਕਾਂ ਦੇ ਲਈ ਆਵਾਸ ਯੋਜਨਾਂ ਅਤੇ ਸਵੱਛ ਭਾਰਤ ਅਭਿਆਨ ਤਹਿਤ ਹਰ ਘਰ ਵਿੱਚ ਪਖਾਨੇ ਦੀ ਸਹੂਲਤ ਦੇਣ ਅਤੇ ਗਰੀਬ ਪਰਿਵਾਰਾਂ ਨੂੰ ਮੁੱਫਤ ਗੈਸ ਕੁਨੈਕਸ਼ਨ ਦੇਣ ਵਰਗੀਆਂ ਯੋਜਨਾਵਾਂ ਨਾਲ ਲੋਕਾਂ ਦਾ ਮਨ ਜਿੱਤ ਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗਠਬੰਧਨ ਸਰਕਾਰ ਨੇ ਵੀ ਅਨੇਕਾਂ ਭਲਾਈ ਯੋਜਨਾਵਾਂ ਚਲਾਈਆ ਹਨ, ਪਿੰਡਾਂ ਅਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਹੈ। ਇਸ ਲਈ ਤੀਸਰੀ ਵਾਰ ਅਕਾਲੀ-ਭਾਜਪਾ ਗਠਬੰਧਨ ਨੂੰ ਲਿਆ ਕੇ ਲੋਕਾਂ ਵਲੋਂ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਇਸ ਲਈ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਤਿਕਸ਼ਨ ਸੂਦ ਨੂੰ ਵੋਟ ਦੇ ਕੇ ਕਾਮਯਾਬ ਕੀਤਾ ਜਾਵੇ।
ਇਸ ਮੌਕੇ ਤੇ ਤਿਕਸ਼ਨ ਸੂਦ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਲਾਕੇ ਦੀ ਜਨਤਾ ਵਲੋਂ ਉਹਨਾਂ ਨੂੰ ਦਿੱਤੇ ਗਏ ਸਹਿਯੋਗ ਲਈ ਉਹ ਸਦਾ ਹੀ ਉਹਨਾਂ ਦੇ ਰਿਣੀ ਰਹਿਣਗੇ। ਹੁਸ਼ਿਆਰਪੁਰ ਵਾਸੀਆਂ ਅਤੇ ਵਿਧਾਨਸਭਾ ਹਲਕਾ ਹੁਸ਼ਿਆਰਪੁਰ ਦੇ ਸਾਰੇ ਨਿਵਾਸੀਆਂ ਦੇ ਸਹਿਯੋਗ ਨਾਲ ਉਹ ਇਸੇ ਤਰ•ਾਂ ਵਿਕਾਸ ਕਾਰਜ ਕਰਵਾਉਦੇ ਰਹਿਣਗੇ।
ਜਿਲ•ਾ ਭਾਜਪਾ ਹੁਸ਼ਿਆਰਪੁਰ ਦੇ ਪ੍ਰਧਾਨ ਡਾ. ਰਮਨ ਘਈ, ਮੇਅਰ ਸ਼ਿਵ ਸੂਦ, ਸੀਨਿਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਂਵਾਲਾ, ਵਿਜੇ ਅਗਰਵਾਲ, ਗਿਆਨ ਬਾਂਸਲ, ਜਗਤਾਰ ਸਿੰਘ, ਹਰਜਿੰਦਰ ਸਿੰਘ ਧਾਮੀ, ਡਾ. ਦਿਲਬਾਗ ਰਾਏ, ਆਰ.ਪੀ. ਧੀਰ, ਮੰਡਲ ਪ੍ਰਧਾਨ ਅਸ਼ਵਨੀ ਓਹਰੀ, ਮਨੋਜ ਸ਼ਰਮਾ, ਜਵਾਹਰ ਖੁਰਾਨਾ, ਹਨੀ ਸੂਦ, ਗੋਪੀ ਚੰਦ ਕਪੂਰ, ਸਰਬਜੀਤ ਕੌਰ, ਅਨਿਲ ਚਚਰ, ਮੀਨੂੰ ਸੇਠੀ, ਨਰਿੰਦਰ ਕੌਰ, ਮਨਜੀਤ ਸਿੰਘ ਰਾਏ, ਨਿਪੁਨ ਸ਼ਰਮਾ, ਸਰਬਜੀਤ ਸਿੰਘ, ਸੁਰੇਸ਼ ਭਾਟੀਆ ਬਿੱਟੂ, ਅਮਰਜੀਤ ਲਾਡੀ, ਮਨੀਸ਼ ਗੁਪਤਾ ਸਮੂਹ ਅਕਾਲੀ-ਭਾਜਪਾ ਕੌਂਸਲਰ, ਉੱਘੇ ਅਕਾਲੀ-ਭਾਜਪਾ ਆਗੂ, ਵਰਕਰ ਅਤੇ ਸ਼ਹਿਰ ਨਿਵਾਸੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।