best platform for news and views

ਤੇਜ ਮੀਹ ਅਤੇ ਗੜੇਮਾਰੀ ਕਾਰਨ ਫਿਰੋਜ਼ਪੁਰ ਦੇ ਨੇੜਲੇ ਪਿੰਡਾਂ ਵਿੱਚ  ਚਾਰ ਸੌ ਏਕੜ ਕਣਕ ਦੀ ਫਸਲ ਤਬਾਹ

Please Click here for Share This News
17 ਅਪ੍ਰੈਲ (ਸਤਬੀਰ ਬਰਾੜ  ਰਵੀ ਸ਼ਰਮਾ )-ਮਮਦੋਟ ਇਲਾਕੇ ਅੰਦਰ ਬੀਤੇ ਤਿੰਨ  ਦਿਨਾ ਤੋ ਹੋ ਰਹੀ  ਜਿਲਾ ਫਿਰੋਜਪੁਰ ਦੇ ਸਰਹੱਦੀ  ਖੇਤਰ ਵਿੱਚ  ਬੇ-ਮੋਸਮੀ ਬਰਸਾਤ ਅਤੇ ਤੇਜ ਹਨੇਰੀ, ਝੱਖੜ ਤੇ  ਗੜ੍ਹੇਮਾਰੀ   ਨਾਲ  ਕਣਕ ਦੀ ਫਸਲ ਜਮੀਨ  ਵਿਛ ਜਾਣ ਕਾਰਨ   ਕਿਸਾਨ ਤਾ ਪਹਿਲਾ ਹੀ ਤਬਾਹ ਹੋ ਚੁੱਕੇ ਹਨ, ਪਰ ਬੀਤੀ ਰਾਤ ਅਤੇ ਅੱਜ ਦੁਪਹਿਰ ਹੋਈ  ਤੇਜ ਬਾਰਿਸ਼ ਤੇ ਗੜੇਮਾਰੀ ਨਾਲ ਕਣਕ ਦੀ ਫਸਲ ਤਾ ਬਿਲਕੁਲ ਤਬਾਹ ਹੋ ਗਈ ਹੈ  ਜਿਸ ਨਾਲ ਪੀੜਤ ਕਿਸਾਨ ਮਾਨਸਿਕ ਤੌਰ ਤੇ ਪ੍ਰੇਸ਼ਾਨੀਆ ਨਾਲ ਘਿਰ ਚੁੱਕਾ ਹੈ । ਇਸ ਗੜੇਮਾਰੀ ਨਾਲ ਕਣਕ ਦੇ ਸਿੱਟਿਆ ਤੋ ਕਣਕ ਦੇ  ਦਾਣੇ ਬਿਲਕੁਲ ਕਿਰ ਕੇ ਧਰਤੀ ਤੇ ਡਿੱਗ ਪਏ  ਅਤੇ ਤੇਜ ਬਾਰਿਸ਼ ਨਾਲ ਖੇਤਾ ਵਿੱਚ ਪਾਣੀ ਭਰ ਜਾਣ ਕਾਰਨ  ਕਿਸਾਨਾ ਨੂੰ ਖਾਣੇ ਲਈ ਕਣਕ ਅਤੇ ਪਸ਼ੂਆ ਲਈ ਤੂੜੀ ਬਣਾਉਣ ਦੀ ਆਸ ਵੀ ਖਤਮ ਹੋ ਗਈ ਹੈ , ਇਸ ਸਬੰਧੀ ਜਾਣਕਾਰੀ ਦੇਦਿਆ ਪੀੜਤ ਕਾਸਨ  ਨੰਬਰਦਾਰ ਗੁਰਚਰਨ ਸਿੰਘ , ਸਾਬਕਾ ਸਰਪੰਚ ਦੇਸਾ ਸਿੰਘ , ਗੁਲਜਾਰ , ਸਾਬਕਾ ਫੌਜੀ ਫਲਕ ਸਿੰਘ , ਫੁੰਮਣ ਸਿੰਘ , ਸੁਰਜੀਤ ਸਿੰਘ , ਕੁਲਵੰਤ ਸਿੰਘ , ਮਹਿੰਦਰ ਸਿੰਘ , ਬਲਵਿੰਦਰ ਸਿੰਘ , ਬਲਵੀਰ ਸਿੰਘ , ਖੁਸ਼ੀਆ ਸਿਘ , ਕੱਕੂ ਸਿੰਘ , ਗੁਰਦੀਪ ਸਿੰਘ ,ਅਮਰੀਕ ਸਿੰਘ , ਅਮਰ ਸਿੰਘ ,ਲਾਲ ਸਿੰਘ , ਭਗਵਾਨ ਸਿੰਘ , ਮੰਗਲ ਸਿੰਘ , ਬਲਦੇਵ ਸਿੰਘ , ਜਰਨੈਲ ਸਿੰਘ ਆਦਿ ਨੇ ਦੱਸਿਆ  ਇਸ ਕੁਦਰਤੀ ਕਰੋਪੀ ਦੇ ਕਹਿਰ ਨਾਲ ਪਿੰਡ ਰਾਜਾ ਰਾਏ ,ਖੁੰਦਰ ਹਿਠਾੜ ,ਫਾਰੂ ਵਾਲਾ , ਚੱਕ ਰਾਉਕੇ ਹਿਠਾੜ ,ਗੱਟੀ ਮੱਤੜ ਆਦਿ ਸਰਹੱਦੀ ਪਿੰਡਾ ਦਾ 4000 ਹਜਾਰ ਏਕੜ ਕਣਕ ਦਾ ਰਕਬਾ   ਬਿਲਕੁਲ ਤਬਾਹ ਹੋ ਗਿਆ ਹੈ । ਇਹਨਾਂ  ਪੀੜਤ ਕਿਸਾਨਾ ਨੇ ਦੱਸਿਆ ਜਿੱਥੇ ਸਾਡੀ ਦੀ ਫਸਲ ਤਬਾਹ ਹੋਈ ਹੈ , ਉਥੇ  ਅਸੀ  ਲੱਸਣ ਦੀ ਫਸਲ ਜਿਸ ਦੀ ਪੁਟਾਈ ਜੋਰਾਂ ਤੇ ਕਰ ਰਹੇ  ਸੀ ਅਤੇ ਬਹੁਤਿਆ ਕਿਸਾਨਾਂ ਨੇ ਲੱਸਣ ਦੀ ਫਸਲ ਪੁੱਟ ਕੇ ਖੇਤਾਂ ਵਿੱਚ ਰੱਖੀ ਹੋਈ ਸੀ ਤਾ ਜੋ ਲੱਸਣ ਦੀ ਕਟਾਈ ਕਰ ਕੇ ਉਸ ਦਾ ਮੰਡੀ ਕਰਨ ਕੀਤਾ ਜਾ ਸਕੇ , ਪਰ ਪਿਛਲੇ ਤਿੰਨ ਦਿਨਾਂ ਤੋ ਹੋ ਰਹੀ   ਤੇਜ ਬਾਰਿਸ਼ ਤੇ ਗੜੇਮਾਰੀ ਕਾਰਨ ਲੱਸਣ ਦੀ ਫਸਲ ਵੀ ਬਿਲਕੁਲ ਤਬਾਹ ਹੋ ਗਈ ਹੈ , ਅਤੇ ਇਸ ਦੇ ਨਾਲ ਹੀ  ਹਰੀ ਮਿਰਚ , ਸ਼ਿਮਲਾ ਮਿਰਚ , ਭਿੰਡੀ , ਕੱਦੂ , ਘਈਆਂ ਤੋਰੀ ,ਟਮਾਟਰ ,ਬੈਗਣ ਆਦਿ ਗਰਮੀਆ ਦੀਆ ਸਬਜੀਆ ਵੀ  ਬਿਲਕੁਲ ਤਬਾਹ ਹੋ ਗਈਆ ਹਨ ਅਤੇ  ਪਸੂਆ ਦਾ ਹਰਾਂ ਚਾਰਾ ਵੀ ਬਿਲਕੁਲ ਤਬਾਹ ਹੋ ਚੁੱਕਿਆ ਹੈ। ਇਹਨਾਂ  ਪੀੜਤ ਸਰਹੱਦੀ ਕਿਸਾਨਾਂ  ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜਿਲਾ ਫਿਰੋਜਪੁਰ ਦੇ ਪ੍ਰਸ਼ਾਸ਼ਨ ਤੋ ਤਬਾਹ ਹੋਈਆ ਫਸਲਾਂ ਦੀ ਗਿਰਦਾਵਰੀ ਕਰਵਾਂ ਕੇ  30 ਹਜਾਰ ਪ੍ਰਤੀ ਏਕੜ ਮੁਆਵਜੇ ਦੀ ਮੰਗ ਕੀਤੀ ਹੈ ।
ਕੈਪਸ਼ਨ- ਬਾਰਸ਼ ਅਤੇ ਗੜੇਮਾਰੀ ਨਾਲ ਤਬਾਹ ਹੋਈ  ਕਣਕ ਦੀ ਫਸਲ ਵਿਖਾਉਂਦੇ ਹੋਏ ਕਿਸਾਨ
Please Click here for Share This News

Leave a Reply

Your email address will not be published. Required fields are marked *