best platform for news and views

ਤੁਫਾਨਾਂ ਤੋਂ ਡਰ ਕੇ ਬੇੜੀ ਪਾਰ ਨਹੀਂ ਹੁੰਦੀ

Please Click here for Share This News

ਡਾ. ਹਰਜਿੰਦਰ ਵਾਲੀਆ

”ਮੇਰੇ ਪਿਤਾ ਨੇ ਜਦੋਂ ਬਿਜ਼ਨਸ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ ਸਿਰਫ ਇਕ ਹਜਾਰ ਰੁਪਏ ਸਨ। ਮੇਰੇ ਪਿਤਾ ਧੀਰੂ ਭਾਈ ਅੰਬਾਨੀ ਦੀ ਸਫਲਤਾ ਭਾਰਤ ਦੇ ਇਕ ਆਮ ਆਦਮੀ ਦੀ ਸਫਲਤਾ ਹੈ।” ਇਨ੍ਹਾਂ ਸ਼ਬਦਾਂ ਨਾਲ ਭਾਰਤ ਦੇ ਸਭ ਤੋਂ ਵੱਡੇ ਉਦਯੋਗਪਤੀ ਸ੍ਰੀ ਮੁਕੇਸ਼ ਅੰਬਾਨੀ ਨੇ ਐਨ.ਡੀ.ਟੀ.ਵੀ. ਚੈਨਲ ਦੇ ਸਿਲਵਰ ਜੁਬਲੀ ਸਮਾਰੋਹ ਉੱਪਰ ਸਨਮਾਨਿਤ ਕੀਤੇ ਜਾਣ ਸਮੇਂ ਆਪਣਾ ਭਾਸ਼ਨ ਸ਼ੁਰੂ ਕੀਤਾ। ਸ੍ਰੀ ਮੁਕੇਸ਼ ਅੰਬਾਨੀ ਆਪਣੇ ਪਿਤਾ ਬਾਰੇ ਸੱਚਹੀ ਕਹਿ ਰਹੇ ਸਨ। ਧੀਰੂ ਭਾਈ ਅੰਬਾਨੀ ਦੀ ਜਵੀਨ ਕਥਾ ਇਸ ਗੱਲ ਦੀ ਗਵਾਹ ਹੈ ਕਿ ਸਫਲਤਾ ਉਨ੍ਹਾਂ ਨੂੰ ਹੀ ਮਿਲਦੀ ਹੈ, ਜੋ ਵੱਡੇ ਸੁਪਨੇ ਦੇਖਦੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਦ੍ਰਿੜ ਇਰਾਦੇ ਅਤੇ ਜੀਅ ਤੋੜ ਮਿਹਨਤ ਨਾਲ ਦਿਨ ਰਾਤ ਇਕ ਕਰ ਦਿੰਦੇ ਹਨ। ਅਜਹਿੇ ਸਫਲ ਲੋਕਾਂ ਵਿਚ ਜੋਖਮ ਉਠਾਉਣ ਦਾ ਮਾਦਾ ਵੀ ਬਹੁਤ ਹੁੰਦਾ ਹੈ।

ਧੀਰੂ ਭਾਈ ਅੰਬਾਨੀ 1932 ਵਿਚ ਗੁਜਰਾਤ ਦੇ ਇਕ ਪਿੰਡ ਵਿਚ ਇਕ ਗਰੀਬ ਸਕੂਲ ਮਾਸਟਰ ਦੇ ਘਰ ਪੈਦਾ ਹੋਇਆ ਸੀ। ਸਕੂਲ ਅਧਿਆਪਕ ਪਿਤਾ ਧੀਰੂ ਭਾਈ ਨੂੰ ਦਸਵੀਂ ਤੱਕ ਹੀ ਪੜ੍ਹਾ ਸਕਿਆ। 17 ਵਰਿਆਂ ਦੀ ਉਮਰ ਵਿਚ ਧੀਰੂ ਭਾਈ ਨੇ ਅਦਨ ਜਾ ਕੇ ਨੌਕਰੀ ਕਰ ਲਈ ਸੀ। ਉਹ ਜਦੋਂ ਸੈੱਲ ਕੰਪਨੀ ਦੇ ਪੈਟਰੋਲ ਪੰਪ ਉੱਤੇ ਪੈਟਰੋਲ ਭਰਨ ਦਾ ਕੰਮ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਵੀ ਸੈੱਲ ਵਰਗੀ ਤੇਲ ਕੰਪਨੀ ਬਣਾਉਣ ਦਾ ਸੁਪਨਾ ਵੇਖਿਆ ਸੀ। ਉਸ ਸਮੇਂ ਧੀਰੂ ਭਾਈ ਦੀ ਉਮਰ 27 ਸਾਲ ਦੀ ਸੀ ਜਦੋਂ ਉਸਨੇ ਮੁੜ ਭਾਰਤ ਆ ਕੇ 1959 ਵਿਚ ਆਪਣੀ ਪਹਿਲੀ ਕੰਪਨੀ ਰਿਲਾਇੰਸ ਕਮਰਸ਼ੀਅਲ ਸਥਾਪਤ ਕੀਤੀ। ਆਪਣੀ ਮਿਹਨਤ, ਲਗਨ, ਲਿਆਕਤ ਅਤੇ ਜੋਖਮ ਲੈਣ ਵਾਲੇ ਹੌਸਲੇ ਨੇ ਰਿਲਾਇੰਸ ਨੂੰ ਧੀਰੂ ਭਾਈ ਦੇ ਜਿਉਂਦੇ ਜੀਅ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣਾ ਦਿੱਤਾ ਸੀ। ਬਿਜਂਨਸ ਦੀ ਦੁਨੀਆਂ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਜਾਣਦੇ ਹਨ ਕਿ ਧੀਰੂ ਭਾਈ ਨੇ ਆਪਣੇ ਦਮ ਉੱਤੇ ਭਾਰਤੀ ਸ਼ੇਅਰ ਬਾਜ਼ਾਰ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਸੀ। 1977 ਵਿਚ ਰਿਲਾਇੰਸ ਨੇ ਆਪਣੇ ਸ਼ੇਅਰ ਜਾਰੀ ਕੀਤੇ।ਉੱਸ ਤੋਂ ਪਹਿਲਾਂ ਕਿਸੇ ਵੀ ਉਦਯੋਗਪਤੀ ਨੇ ਆਮ ਲੋਕਾਂ ਤੋਂ ਇੰਨੇ ਵੱਡੇ ਪੱਧਰ ‘ਤੇ ਪੈਸੇ ਇਕੱਤਰ ਕਰਨ ਦਾ ਜੋਖਿਮ ਨਹੀਂ ਉਠਾਇਆ ਸੀ। ਭਾਰਤੀ ਸ਼ੇਅਰ ਬਾਜਾਰ ਵਿਚ 1982 ਦੇ ਵਰ੍ਹੇ ਦੌਰਾਨ ਧੀਰੂ ਭਾਈ ਨੇ ਸ਼ੇਅਰ ਮਾਰਕੀਟ ਨਾਲ ਸਬੰਧਿਤ ਸਟੋਰੀਆਂ ਨੂੰ ਅਜਿਹਾ ਸਬਕ ਸਿਖਾਇਆ ਕਿ ਬਾਅਦ ਵਿਚ ਉਨ੍ਹਾਂ ਕਦੇ ਵੀ ਰਿਲਾਇੰਸ ਕੰਪਨੀ ਦੇ ਸ਼ੇਅਰਾਂ ਨਾਲ ਛੇੜਖਾਨੀ ਨਹੀਂ ਕੀਤੀ। ਧੀਰੂ ਭਾਈ ਦੀ ਇਸ ਸਫਲਤਾ ਪਿੱਛੇ ਜਿਥੇ ਉਨ੍ਹਾਂ ਦੀ ਮਿਹਨਤ, ਲਿਆਕਤ, ਇੱਛਾ ਸ਼ਕਤੀ, ਆਤਮ ਬਲ, ਸੰਕਲਪ ਦੀ ਸ਼ਕਤੀ ਅਤੇ ਦ੍ਰਿੜ ਇਰਾਦੇ ਵਰਗੇ ਗੁਣ ਨਜ਼ਰੀ ਪੈਂਦੇ ਹਨ, ਉਥੇ ਉਨ੍ਹਾਂ ਦੀ ਸਖਸ਼ੀਅਤ ਵਿਚ ਜੋਖਮ ਉਠਾਉਣ ਦੇ ਹੌਂਸਲੇ ਵਰਗੇ ਗੁਣ ਵੀ ਅਹਿਮ ਰੋਲ ਅਦਾ ਕਰ ਰਹੇ ਸਨ। ਉੱਝ ਸਫਲਤਾ ਦੇ ਸੂਤਰ ਦੱਸਦੇ ਹੋਏ ਧੀਰੂ ਭਾਈ ਅੰਬਾਨੀ ਨੇ ਕਿਹਾ ਸੀ :

”ਵੱਡੀਆਂ ਗੱਲਾਂ ਸੋਚੋ, ਤੇਜ਼ ਸੋਚੋ, ਦੂਜਿਆਂ ਨਾਲੋਂ ਪਹਿਲਾਂ ਸੋਚੋ। ਵਿਚਾਰਾਂ ਉੱਤੇ ਕਿਸੇ ਇਕ ਦਾ ਅਧਿਕਾਰ ਨਹੀਂ ਹੈ।”

ਸਫਲਤਾ ਦੇ ਅਨੇਕਾਂ ਮੰਤਰਾਂ ਵਿਚੋਂ ਇਕ ਮੰਤਰ ਜੋਖਮ ਉਠਾਉਣਾ ਹੈ। ਜਿੰਨਾ ਵੱਡਾ ਜੋਖਮ ਉਨੀਂ ਵੱਡੀ ਜਿੱਤ। ਜਿਸਨੇ ਜ਼ਿਆਦਾ ਲੰਬੀ ਛਾਲ ਮਾਰਨੀ ਹੋਵੇ, ਉਸਨੂੰ ਉਨਾਂ ਹੀ ਪਹਿਲਾਂ ਜਿਆਦਾ ਦੌੜਨਾ ਪੈਂਦਾ ਹੈ। ਮੋਤੀ ਸਮੁੰਦਰ ਦੇ ਕਿਨਾਰੇ ਨਹੀਂ ਮਿਲਦੇ। ਜੇ ਤੁਸੀਂ ਮੋਤੀ ਚੁਗਣੇ ਹਨ ਤਾਂ ਤੁਹਾਨੂੰ ਸਮੁੰਦਰ ਵਿਚ ਗੋਤਾ ਲਗਾਉਣਾ ਹੀ ਪਵੇਗਾ। ਜੋ ਜੋਖਮ ਉਠਾਉਣ ਦੀ ਹਿੰਮਤ ਰੱਖਦੇ ਹਨ, ਮੋਤੀ ਉਨ੍ਹਾਂ ਦੀ ਹੀ ਝੋਲੀ ਵਿਚ ਪੈਂਦੇ ਹਨ।

Please Click here for Share This News

Leave a Reply

Your email address will not be published. Required fields are marked *