best platform for news and views

ਤੀਆਂ ਦੇ ਤਿਉਹਾਰ ਮੌਕੇ ਛੋਟੇ-ਛੋਟੇ ਬੱਚਿਆਂ ਨੇ ਲਾਈਆਂ ਰੌਣਕਾਂ

Please Click here for Share This News

ਭਿੱਖੀਵਿੰਡ 2 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ
ਸਕੂਲ ਭਿੱਖੀਵਿੰਡ ਵਿਖੇ ਸਾਉਣ ਮਹੀਨੇ ਮੌਕੇ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਗਿਆ। ਸਕੂਲ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਫੌਕ ਗੀਤ, ਬੋਲੀਆਂ ਪਾ ਕੇ ਤਿਉਹਾਰ
ਨੂੰ ਵਧੀਆ ਤਰੀਕੇ ਨਾਲ ਮਨਾਇਆ ਗਿਆ, ਉਥੇ ਰੰਗ-ਬਰੰਗੇ ਕੱਪੜੇ ਪਾ ਕੇ ਆਏ ਛੋਟੇ-ਛੋਟੇ
ਬੱਚਿਆਂ ਵੱਲੋਂ ਵੀ ਵੱਖ-ਵੱਖ ਪ੍ਰੋਗਰਾਮ ਪੇਸ਼ ਕਰਕੇ ਤੀਆਂ ਦੇ ਤਿਉਹਾਰ ਦੀ ਰੌਣਕ ਨੂੰ
ਚਾਰ-ਚੰਨ ਲਗਾਏ ਗਏ। ਸਕੂਲ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਨੇ ਕਿਹਾ ਕਿ ਤੀਆਂ ਦੇ
ਤਿਉਹਾਰ ਦੀ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਿਉਹਾਰ
ਮੌਕੇ ਬੱਚਿਆਂ ਵਿਚ ਭਾਰੀ ਖੁਸ਼ੀ ਤੇ ਉਤਸ਼ਾਹ ਦੇਖਣ ਨੂੰ ਮਿਲਿਆ।
ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਵੱਲੋਂ ਗਿੱਧੇ, ਭੰਗੜੇ, ਮਹਿੰਦੀ ਪ੍ਰਤੀਯੋਗਤਾ ‘ਚ
ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦਿਆਂ ਹੌਸਲਾ ਅਫਜਾਈ ਕੀਤੀ
ਗਈ। ਸਕੂਲ ਵੱਲੋਂ ਵਿਦਿਆਰਥੀਆਂ ਤੇ ਸਟਾਫ ਵਾਸਤੇ ਖੀਰ ਤੇ ਪੂੜ੍ਹਿਆਂ ਦਾ ਲੰਗਰ ਵੀ
ਲਗਾਇਆ ਗਿਆ। ਇਸ ਮੌਕੇ ਵਾਈਸ ਪਿ੍ਰੰਸੀਪਲ ਧੀਰਜ ਮਲਹੋਤਰਾ, ਕੋਆਰਡੀਨੇਟਰ ਪਰਮਜੀਤ ਕੌਰ,
ਕੰਵਲਜੀਤ ਕੌਰ, ਪ੍ਰਿਆ ਕਪੂਰ ਆਦਿ ਸਟਾਫ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜਰ ਸਨ।


ਫੋਟੋ ਕੈਪਸ਼ਨ :- ਗੁਰੂਕੁਲ ਸਕੂਲ ਭਿੱਖੀਵਿੰਡ ਵਿਖੇ ਤੀਆਂ ਦੇ ਤਿਉਹਾਰ ਮੌਕੇ ਪ੍ਰੋਗਰਾਮ
ਪੇਸ਼ ਕਰਦੇ ਹੋਏ ਵਿਦਿਆਰਥੀ।

Please Click here for Share This News

Leave a Reply

Your email address will not be published.