best platform for news and views

ਦੇਸ਼ ਭਗਤ ਕਾਲਜ ‘ਚ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ

Please Click here for Share This News

ਧੂਰੀ, 24 ਸਤੰਬਰ (ਮਹੇਸ਼ ਜਿੰਦਲ)- ਦੇਸ਼ ਭਗਤ ਕਾਲਜ ਬਰੜਵਾਲ ਵਿੱਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਦਾ ਉਦਘਾਟਨ ਅੱਜ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਵਾਈਸ ਚਾਂਸਲਰ ਡਾ.ਬੀ.ਐਸ ਘੁੰਮਣ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਾ.ਬਲਜੀਤ ਸਿੰਘ ਸਿੱਧੂ ਕੰਟਰੋਲਰ ਪ੍ਰੀਖਿਆਵਾਂ ਅਤੇ ਵਿੱਤ ਅਫ਼ਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਡਾ. ਇੰਦਰਜੀਤ ਸਿੰਘ ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਹਾਜ਼ਰ ਸਨ। ਆਏ ਮਹਿਮਾਨਾਂ ਦਾ ਸੁਆਗਤ ਪ੍ਰੋਫੈਸਰ ਹਜ਼ੂਰਾ ਸਿੰਘ, ਪਰਮਜੀਤ ਕੌਰ, ਬੀਰਇੰਦਰ ਕੌਰ ਭਿੰਡਰ,ਡਾ.ਲਖਵੀਰ ਸਿੰਘ ਭਿੰਡਰ ਤੇ ਡਾ.ਬਲਵੀਰ ਸਿੰਘ ਨੇ ਕੀਤਾ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗੁਰਸੇਵਕ ਲੰਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਮਾਗਮ ਦੌਰਾਨ ਚਾਰ ਸਟੇਜਾਂ ਲਗਵਾਈਆਂ ਗਈਆਂ। ਸਟੇਜ ਨੰਬਰ ੧ ਉਤੇ ਮੰਚ ਸੰਚਾਲਨ ਕਰਦਿਆਂ ਪ੍ਰੋਫੈਸਰ ਗੁਰਜੀਤ ਸਿੰਘ ਮਾਨ ਅਤੇ ਡਾ. ਗੁਰਮੀਤ ਕੌਰ ਨੇ ਆਏ ਮਹਿਮਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਡਾ. ਬੀ.ਐਸ. ਘੁੰਮਣ ਨੇ ਯੁਵਕ ਮੇਲੇ ਦੇ ਪ੍ਰਸੰਗ ਵਿਚ ਸੰਪੂਰਨ ਵਿਕਾਸ ਦੀ ਗੱਲ ਕਹੀ ਅਤੇ ਨਾਲ ਹੀ ਇਸ ਪ੍ਰਕਿਰਿਆ ਵਿਚ ਅਧਿਆਪਕ ਦੀ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਅਫੀਲੀਏਟਿਡ ਕਾਲਜਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ। ਡਾ. ਇੰਦਰਜੀਤ ਅਤੇ ਡਾ. ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਮੇਲਿਆਂ ‘ਚ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀ ਕਿਤੇ ਨਾ ਕਿਤੇ ਜ਼ਰੂਰ ਆਪਣੇ ਆਪ ਨੂੰ ਵੱਡੀ ਪ੍ਰਾਪਤੀ ਲਈ ਤਿਆਰ ਕਰਦੇ ਹਨ। ਉਪਰੰਤ ਸਟੇਜ ਨੰਬਰ ੧ ‘ਤੇ ਗਿੱਧਾ, ਕਲਾਸੀਕਲ ਡਾਂਸ, ਲੋਕ ਗੀਤ, ਲੋਕ ਸਾਜਾਂ ‘ਤੇ ਆਧਾਰਿਤ ਆਰਕੈਸਟਰਾ ਤੇ ਸਟੇਜ ਨੰਬਰ 2 ‘ਤੇ ਗਰੁੱਪ ਸ਼ਬਦ, ਕਲਾਸੀਕਲ ਵੋਕਲ, ਗੀਤ ਗ਼ਜ਼ਲ ਤੇ ਸਮੂਹ ਗਾਇਨ ਮੁਕਾਬਲੇ ਹੋਏ। ਸਟੇਜ ਨੰਬਰ ੩ ‘ਤੇ ਵਾਦ-ਵਿਵਾਦ ਅਤੇ ਸਟੇਜ ਨੰਬਰ 4 ‘ਤੇ ਕਲੇਅ ਮਾਡਲਿੰਗ, ਰੰਗੋਲੀ, ਮੌਕੇ ‘ਤੇ ਚਿੱਤਰਕਾਰੀ ਤੇ ਇੰਸਟਾਲੇਸ਼ਨ ਪੇਸ਼ ਕੀਤੀ ਗਈ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਬਲਵੰਤ ਸਿੰਘ ਮੀਮਸਾਂ, ਡਾ. ਸੁਖਵਿੰਦਰ ਸਿੰਘ ਧਾਂਦਰਾ, ਪ੍ਰਦੀਪ ਸਿੰਗਲਾ, ਜਤਿੰਦਰ ਸਿੰਘ ਸੋਨੀ ਮੰਡੇਰ ਤੇ ਹੋਰ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *