best platform for news and views

ਤਿੰਨ ਬੱਚਿਆਂ ਦੇ ਨਸ਼ਈ ਪਿਤਾ ਨੇ ਕੀਤੀ ਪਤਨੀ ਦੀ ਹੱਤਿਆ

Please Click here for Share This News
ਫਿਰੋਜ਼ਪੁਰ 16 ਅਪ੍ਰੈਲ (ਸਤਬੀਰ ਬਰਾੜ ):ਬੀਤੀ ਰਾਤ 8 ਵਜੇ ਦੇ ਕਰੀਬ ਬਾਜੀਦਪੁਰ ਵਿਖੇ ਜਗਸੀਰ ਸਿੰਘ ਨਾਮੀ
ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਦੀ
ਪਤਨੀ ਕਰਮਜੀਤ ਕੌਰ ਉਸ ਨੂੰ ਨਸ਼ਾ ਕਰਨ ਤੋਂ ਰੋਕਦੀ ਸੀ। ਬੀਤੀ ਰਾਤ ਜਦੋਂ ਜਗਸੀਰ ਸਿੰਘ ਰਾਤ ਨੂੰ ਆਪਣੇ ਦੋਸਤਾਂ
ਨਾਲ ਮਿਲ ਕੇ ਨਸ਼ਾ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਵੱਲੋਂ ਰੋਕਣ ਤੇ ਉਸ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਗੁੱਸੇ
ਵਿਚ ਆ ਕੇ ਉਸ ਨੂੰ ਧੱਕਾ ਮਾਰ ਦਿੱਤਾ ਤੇ ਕਰਮਜੀਤ ਕੌਰ ਦੀ ਗਰਦਨ ਦਾ ਮਣਕਾ ਟੁੱਟ ਜਾਣ ਕਰਕੇ ਮੌਤ ਹੋ ਗਈ। ਮ੍ਰਿਤਕ
ਕਰਮਜੀਤ ਕੌਰ ਦੇ ਤਿੰਨ ਬੱਚੇ ਹਨ, ਜਿੰਨ੍ਹਾਂ ਵਿਚ ਇਕ ਤਿੰਨ ਸਾਲ, ਇਕ ਡੇਢ ਸਾਲ ਅਤੇ ਤੀਜਾ 6 ਮਹੀਨਿਆਂ ਦਾ ਹੈ। ਆਂਢ
ਗੁਆਂਡ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਵਿਚ ਪਤਾ ਲੱਗਿਆ ਕਿ ਜਗਸੀਰ ਸਿੰਘ ਭੱਠੇ ਤੇ ਕੰਮ ਕਰਦਾ ਸੀ ਤੇ ਨਸ਼ੇ ਕਰਨ
ਦਾ ਆਦੀ ਸੀ ਤੇ ਇਨ੍ਹਾਂ ਦਾ ਝਗੜਾ ਸੁੱਖਾ ਕਬਾੜੀਆਂ ਅਤੇ ਘੁੱਗੀ ਪਲੰਬਰ ਵਾਸੀ ਬਾਜੀਦਪੁਰ ਨਾਲ ਮਿਲ ਕੇ ਨਸ਼ਾ ਕਰ
ਰਿਹਾ ਸੀ ਜਿਸ ਤੋਂ ਜ਼ਿਆਦਾ ਝਗੜਾ ਵੱਧ ਗਿਆ ਤੇ ਹੱਤਿਆ ਕਰ ਦਿੱਤੀ। ਥਾਣਾ ਕੁੱਲਗੜ੍ਹੀ ਦੇ ਐੱਸਐੱਚਓ
ਗੁਰਜੰਟ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ
ਹੈ।
Please Click here for Share This News

Leave a Reply

Your email address will not be published. Required fields are marked *