ਮੋਹਾਲੀ, 20 ਸਤੰਬਰ- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫਤਿਹਗੜ ਖੇਤਰ ਦੇ ਤਿੰਨ ਦਿਨਾਂ ਯੂਥ ਫੈਸਟੀਵਲ ਦੀ ਲੜੀ ਦਾ ਆਰੰਭ 26-27-28 ਸਤੰਬਰ ਤੋ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਵਿੱਚ ਆਯੋਜਿਤ ਕੀਤਾ ਜਾਵੇਗਾ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫਤਿਹਗੜ ਜੋਨ ਦੇ ਅਧੀਨ 9 ਜਿਲਿਆਂ ਦੇ ਲਗਭਗ 50 ਕਾਲੇਜਿਸ ਦੇ 5000 ਵਿਦਿਆਰਥੀਆਂ ਇਸ ਯੁਵਾ ਸਮਾਰੋਹ ਵਿੱਚ ਵੱਖ-ਵੱਖ ਰੰਗਾਂਰੰਗ ਪ੍ਰੋਗਰਾਮਾਂ ਅਤੇ ਪ੍ਰਤਿਯੋਗਤਾਵਾਂ ਵਿੱਚ ਹਿੱਸਾ ਲੈਣਗੇ।
ਇਹਨਾਂ 3 ਦਿਨਾਂ ਵਿੱਚ ਕਈ ਮੰਨੇ-ਪ੍ਰਮੰਨੇ ਪੰਜਾਬੀ ਕਲਾਕਾਰ ਆਪਣੀ ਲਾਈਵ ਪ੍ਰਫੋਰਮੈਂਸ ਦੇਣਗੇ। ਪ੍ਰੀਤ ਹਰਪਾਲ, ਬਨਿਤ ਦੁਸਾਂਝ 26 ਸਿਤੰਬਰ ਨੂੰ ਲਾਈਵ ਪ੍ਰਫੋਰਮ ਕਰਨਗੇ, ਰਵਿੰਦਰ ਗਰੇਵਾਲ, ਸਾਰਾ ਗੁਰਪਾਲ 27 ਸਤੰਬਰ ਨੂੰ ਲਾਈਵ ਪ੍ਰਫੋਰਮ ਕਰਨਗੇ ਅਤੇ ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਆਦਿ 28 ਸਿਤੰਬਰ ਨੂੰ ਆਪਣੀ ਲਾਈਵ ਪ੍ਰਫੋਰਮੈਂਸ ਦੇਣਗੇ।
ਇਸ ਪ੍ਰੋਗਰਾਮ ਵਿੱਚ ਹੋਰ ਜਿਆਦਾ ਆਕਰਸ਼ਣ ਲਿਆਉਣ ਦੇ ਲਈ, ਆਰੀਅਨਜ਼ ਆਪਣੇ ਟੈਕ ਫੈਸਟ ਦਾ ਵੀ ਆਯੋਜਨ ਕਰੇਗਾ ਜਿਸ ਵਿੱਚ 25 ਕੰਪਨੀਆਂ ਹਿੱਸਾ ਲੈਣਗੀਆ ਅਤੇ ਵੱਖ-ਵੱਖ ਸਕੂਲ ਅਤੇ ਕਾਲੇਜਿਸ ਦੇ 2500 ਵਿਦਿਆਰਥੀ ਆਪਣੇ ਸਾਇੰਸ ਅਤੇ ਟੈਕਨੀਕਲ ਪ੍ਰੋਜੈਕਟ ਪੇਸ਼ ਕਰਨਗੇ। ਐਰੋ ਫੈਸਟ, ਰੋਬੋ ਫੈਸਟ, ਬਾਈਕ ਸਟੰਟ ਆਦਿ ਲੋਕਾਂ ਨੂੰ ਆਕਰਸ਼ਿਤ ਕਰਨਗੇ। ਗਿੱਧਾ, ਕਲਾਸੀਕ ਡਾਂਸ, ਲੋਕ ਗੀਤ, ਆਰਕੇਸਟਰਾ, ਗਜ਼ਲ, ਪੇਟਿੰਗ, ਰੰਗੋਲੀ ਅਤੇ ਫੋਟੋਗ੍ਰਾਫੀ, ਨਾਟਕ, ਮਿਮਿਕਰੀ, ਪੱਛਮੀ ਆਇਟਮ, ਪੋਸਟਰ ਮੇਕਿੰਗ, ਕਾਰਟੂਨਿੰਗ, ਭੰਗੜਾ, ਮਾਈਮ, ਸਕਿੱਟ ਆਦਿ ਦਰਸ਼ਕਾਂ ਨੂੰ ਮੰਤਰਮੁਗਧ ਕਰਨਗੇ।
ਇਹ ਦਸਣਯੋਗ ਹੈ ਕਿ ਆਰੀਅਨਜ਼ ਨੂੰ ਪਿਛਲੇ ਸਾਲ ਯੂਥ ਫੈਸਟੀਵਲ ਦੀ ਸਫਲਤਾ ਤੋ ਬਾਅਦ ਆਪਣੇ ਕੈਂਪਸ ਵਿੱਚ ਯੂਥ ਫੈਸਟੀਵਲ ਦੀ ਮੇਜ਼ਬਾਨੀ ਦੇ ਲਈ ਦੂਜੀ ਵਾਰ ਇਹ ਮੋਕਾ ਮਿਲਿਆ ਹੈ।





