best platform for news and views

ਤਿੰਨੋ ਹਲਕਿਆਂ ‘ਚ ਬਣਾਏ ਗਏ 486ਪੋਲਿੰਗ ਸਟੇਸ਼ਨ, 129 ਸੰਵੇਦਨਸ਼ੀਲਅਤੇ 1 ਅਤਿ ਸੰਵੇਦਨਸ਼ੀਲ 

Please Click here for Share This News

ਬਰਨਾਲਾ,(ਰਕੇਸ ਕਮਾਰ ਗੋਇਲ):ਜ਼ਿਲ ਚੋਣ ਅਫ਼ਸਰਕਮਡਿਪਟੀ ਕਮਿਸ਼ਨਰ . ਅਮਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂਦੱਸਿਆ ਕਿ ਜ਼ਿਲ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿੱਚ 4ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜ਼ਿਲ ਪ੍ਰਸ਼ਾਸਨ ਵੱਲੋਂਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।  ਉਨਾਂ ਕਿਹਾ ਕਿਵਿਧਾਨ ਸਭਾ ਚੋਣਾਂ ਨੂੰ ਅਮਨਅਮਾਨ, ਸ਼ਾਂਤੀਪੂਰਵਕ ਅਤੇ ਪਾਰਦਰਸ਼ੀਢੰਗ ਨਾਲ ਨੇਪਰੇ ਚਾੜ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀਹਦਾਇਤਾਂ ਦੀ ਇੰਨਬਿੰਨ ਪਾਲਣਾ ਯਕੀਨੀ ਬਣਾਈ ਗਈ ਹੈ। 
ਉਨਾਂ ਦੱਸਿਆ ਕਿ ਜ਼ਿਲ ਦੇ ਤਿੰਨੋ ਵਿਧਾਨ ਸਭਾ ਹਲਕਿਆਂਵਿੱਚ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ 486 ਪੋਲਿੰਗਸਟੇਸ਼ਨ ਬਣਾਏ ਗਏ ਹਨ।  ਇੰਨਾਂ ਵਿਚੋਂ ਵਿਧਾਨ ਸਭਾ ਹਲਕਾ102 ਭਦੌੜ ਵਿੱਚ 159 ਪੋਲਿੰਗ ਸਟੇਸ਼ਨ, ਹਲਕਾ 103-ਬਰਨਾਲਾਵਿੱਚ 164 ਅਤੇ ਹਲਕਾ 104-ਮਹਿਲ ਕਲਾਂ ਵਿੱਚ 163 ਪੋਲਿੰਗਸਟੇਸ਼ਨ ਬਣਾਏ ਗਏ ਹਨ। ਉਨਾਂ ਦੱਸਿਆ ਕਿ ਹਲਕਾ 102ਭਦੌੜ ਵਿੱਚ 40 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਅਤੇ 1 ਪੋਲਿੰਗ ਅਤਿਸੰਵੇਦਨਸ਼ੀਲ ਹੈ, ਹਲਕਾ 103-ਬਰਨਾਲਾ ਵਿੱਚ 40 ਪੋਲਿੰਗ ਸਟੇਸ਼ਨਸੰਵੇਦਨਸ਼ੀਲ ਹਨ ਅਤੇ ਹਲਕਾ 104-ਮਹਿਲ ਕਲਾਂ ਵਿੱਚ 49 ਪੋਲਿੰਗਸਟੇਸ਼ਨ ਸੰਵੇਦਨਸ਼ੀਲ ਹਨ।
ਡਿਪਟੀ ਕਮਿਸ਼ਨਰ . ਵਿਰਕ ਨੇ ਦੱਸਿਆ ਕਿ ਜ਼ਿਲ ਵਿੱਚ ਇਸਸਮੇਂ 4 ਲੱਖ 76 ਹਜ਼ਾਰ ਵੋਟਰ ਹਨ ਉਨਾਂ ਦੱਸਿਆ ਕਿਇੰਨਾਂ ਕੁੱਲ ਵੋਟਰਾਂ ਵਿਚੋਂ 2 ਲੱਖ 52 ਹਜ਼ਾਰ 322 ਮਰਦ ਵੋਟਰਅਤੇ 2 ਲੱਖ 23 ਹਜ਼ਾਰ 666 ਮਹਿਲਾਂ ਵੋਟਰ ਅਤੇ 12 ਹੋਰ ਵੋਟਰਹਨ। 
. ਵਿਰਕ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 102-ਭਦੌੜ ਵਿੱਚ1 ਲੱਖ 51 ਹਜ਼ਾਰ 820 ਵੋਟਰ ਹਨ, ਜਿੰਨਾਂ ਵਿਚੋਂ 80 ਹਜ਼ਾਰ853 ਮਰਦ ਵੋਟਰ ਅਤੇ 70 ਹਜ਼ਾਰ 960 ਮਹਿਲਾਂ ਵੋਟਰ ਹਨ ਅਤੇ7 ਹੋਰ ਵੋਟਰ ਹਨ।  ਵਿਧਾਨ ਸਭਾ ਹਲਕਾ 103 ਬਰਨਾਲਾ ਵਿੱਚਕੁੱਲ 1 ਲੱਖ 70 ਹਜ਼ਾਰ 833 ਵੋਟਰ ਹਨ, ਜਿੰਨਾਂ ਵਿਚੋਂ 90ਹਜ਼ਾਰ 426 ਮਰਦ ਵੋਟਰ ਅਤੇ 80 ਹਜ਼ਾਰ 405 ਮਹਿਲਾਂ ਵੋਟਰਅਤੇ 2 ਹੋਰ ਵੋਟਰ ਹਨ। ਇਸੇ ਤਰਾਂ ਵਿਧਾਨ ਸਭਾ ਹਲਕਾ 104ਮਹਿਲ ਕਲਾਂ ਵਿੱਚ ਕੁੱਲ 1 ਲੱਖ 53 ਹਜ਼ਾਰ 347 ਵੋਟਰ ਹਨ,ਜਿੰਨਾਂ ਵਿਚੋਂ 81043 ਮਰਦ ਵੋਟਰ ਤੇ 72 ਹਜ਼ਾਰ 301ਮਹਿਲਾਂ ਵੋਟਰ ਅਤੇ 3 ਹੋਰ ਵੋਟਰ ਹਨ। ਇਸ ਤੋਂ ਇਲਾਵਾ ਜ਼ਿਲਵਿੱਚ 669 ਅਪੰਗ ਵੋਟਰ ਹਨ, ਜਿੰਨ ਚੋਂ ਹਲਕਾ ਭਦੌੜ ਵਿੱਚ109, ਹਲਕਾ ਬਰਨਾਲਾ ਵਿੱਚ 405 ਅਤੇ ਮਹਿਲ ਕਲਾਂ ਵਿੱਚ 155ਅਪੰਗ ਵੋਟਰ ਹਨ।
ਉਨਾਂ ਦੱਸਿਆ ਕਿ 4 ਫਰਵਰੀ ਨੂੰ ਸਵੇਰੇ 8:00 ਵਜੇ ਤੋਂ ਸ਼ਾਮ5:00 ਵਜੇ ਤੱਕ ਪੈਣ ਵਾਲੀਆਂ ਵੋਟਾਂ ਸਬੰਧੀ ਚੋਣ ਕਮਿਸ਼ਨ ਵੱਲੋਂਵੋਟਰਾਂ ਲਈ ਪ੍ਰਵਾਨਤ ਪਹਿਚਾਣ ਪੱਤਰਾਂ ਦੀ ਘੋਸ਼ਣਾ ਕੀਤੀ ਗਈ ਹੈ ਤਾਂਜੋ ਵੋਟਰਾਂ ਨੂੰ ਆਪਣੀ ਵੋਟ ਪਾਉਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾਸਾਹਮਣਾ ਨਾ ਕਰਨਾ ਪਵੇ।
ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰਪ੍ਰਵਾਣਤ ਪਹਿਚਾਣ ਪੱਤਰਾਂ ਵਿੱਚ ਚੋਣ ਫੋਟੋ ਸ਼ਨਾਖਤੀ ਕਾਰਡ,ਪਾਸਪੋਰਟ, ਡਰਾਈਵਿੰਗ ਲਾਇਸੰਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ, ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਜਾਰੀ ਕੀਤੇਸਰਵਿਸ ਸਬੰਧੀ ਫੋਟੋਗ੍ਰਾਫ਼ ਸਮੇਤ ਸ਼ਨਾਖਤੀ ਕਾਰਡ, ਬੈਂਕ ਜਾਂ ਡਾਕਘਰਦੁਆਰਾ ਫੋਟੋ ਸਮੇਤ ਜਾਰੀ ਕੀਤੀ ਪਾਸਬੁੱਕ, ਪੈਨ ਕਾਰਡ,ਆਰ.ਜੀ.ਆਈ. ਦੁਆਰਾ ਐਨ.ਪੀ.ਆਰ. ਅਧੀਨ ਜਾਰੀ ਕੀਤੇ ਸਮਾਰਟਕਾਰਡ, ਮਗਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੁਆਰਾ ਜਾਰੀਕੀਤਾ ਸਿਹਤ ਬੀਮਾ ਸਮਾਰਟ ਕਾਰਡ, ਫੋਟੋਗ੍ਰਾਫ ਸਮੇਤ ਪੈਨਸ਼ਨਦਸਤਾਵੇਜ, ਚੋਣ ਮਸ਼ੀਨਰੀ ਦੁਆਰਾ ਜਾਰੀ ਕੀਤੀ ਪ੍ਰਮਾਣਤ ਫੋਟੋ ਵੋਟਰਸਲਿਪ, ਆਧਾਰ ਕਾਰਡ, ਐਮ.ਪੀ., ਐਮ.ਐਲ.. ਤੇ ਐਮ.ਐਲ.ਸੀ.ਨੂੰ ਜਾਰੀ ਹੋਏ ਦਫ਼ਤਰੀ ਸ਼ਨਾਖਤੀ ਕਾਰਡ ਨੂੰ ਦਿਖਾ ਕੇ ਵੋਟਰ ਆਪਣੀਵੋਟ ਪਾ ਸਕਦੇ ਹਨ। ਉਨਾਂ ਕਿਹਾ ਕਿ ਇਨਾਂ ਪ੍ਰਵਾਣਿਤਪਹਿਚਾਣ ਪੱਤਰਾਂ ਤੋਂ ਇਲਾਵਾ ਹੋਰ ਕਿਸੇ ਵੀ ਤਰਾਂ ਦੇ ਪਹਿਚਾਣਪੱਤਰ ਨਹੀਂ ਦਿਖਾਏ ਜਾ ਸਕਣਗੇ। . ਵਿਰਕ ਨੇ ਜ਼ਿਲ ਦੇ ਸਮੂਹਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਾਂ ਵਾਲੇ ਦਿਨ ਆਪਣੇਪੋਲਿੰਗ ਸਟੇਸ਼ਨਾਂਤੇ ਜਾ ਕੇ ਬਿਨਾਂ ਕਿਸੇ ਡਰ, ਲਾਲਚ ਤੇ ਬਿਨਾਂ ਜਾਤ,ਧਰਮ ਅਤੇ ਫਿਰਕਾਪ੍ਰਸਤੀ ਦੀ ਭਾਵਨਾਂ ਤੋਂ ਉਪਰ ਉਠ ਕੇ ਆਪਣੀਸਮਝ ਬੂਝ ਨਾਲ ਆਪਣੀ ਵੋਟ ਜਰੂਰ ਪਾਕੇ ਲੋਕਤੰਤਰ ਨੂੰ ਮਜ਼ਬੂਤਕਰਕੇ ਆਪਣੇ ਸੂਬੇ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ

Please Click here for Share This News

Leave a Reply

Your email address will not be published. Required fields are marked *