best platform for news and views

ਤਹਿਸੀਲਦਾਰ ਭਿੱਖੀਵਿੰਡ ਨਾਲ ਸਮਝੋਤੇ ਤੋਂ ਬਾਅਦ ਪਟਵਾਰੀਆਂ ਨੇ ਕੰਮ ਕੀਤਾ ਸ਼ੁਰੂ

Please Click here for Share This News

ਭਿੱਖੀਵਿੰਡ 24 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਤਹਿਸੀਲਦਾਰ ਭਿੱਖੀਵਿੰਡ ਲਖਵਿੰਦਰ
ਸਿੰਘ ਵੱਲੋਂ ਬੀਤੇਂ ਦਿਨੀ ਚਾਰਜ ਲੈਣ ਉਪਰੰਤ ਸਰਕਲ ਭਿੱਖੀਵਿੰਡ ਦੇ ਪਟਵਾਰੀਆਂ ਨੂੰ
ਨਜਾਇਜ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਵਾਦ-ਵਿਵਾਦ ਤੋਂ ਬਾਅਦ ਸਮੂਹ ਪਟਵਾਰੀਆਂ
ਵੱਲੋਂ 6 ਅਗਸਤ ਤੋਂ ਆਪਣਾ ਕੰਮਕਾਰ ਬੰਦ ਤਾਂ ਕਰ ਦਿੱਤਾ, ਪਰ ਮਾਮਲਾ ਪ੍ਰੈਸ ਵਿਚ ਨਾ
ਆਉਣ ‘ਤੇ ਤਹਿਸੀਲਦਾਰ ‘ਤੇ ਕੋਈ ਅਸਰ ਨਾ ਹੋਇਆ ਤਾਂ ਪਟਵਾਰੀਆਂ ਵੱਲੋਂ ਆਪਣੀ ਯੂਨੀਅਨ
ਆਗੂ ਸੁਖਪ੍ਰੀਤ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਤਹਿਸੀਲ ਭਿੱਖੀਵਿੰਡ ਦੇ ਸੈਟਰਲ
ਪਟਵਾਰਖਾਨੇ ਵਿਚ ਹੰਗਾਮੀ ਮੀਟਿੰਗ ਕਰਕੇ ਮਾਮਲਾ ਜਿਲ੍ਹਾ ਪੱਧਰ ‘ਤੇ ਉਠਾਉਣ ਲਈ
ਪ੍ਰੋਗਰਾਮ ਉਲੀਕਿਆ ਤਾਂ ਤਹਿਸੀਲਦਾਰ ਨੂੰ ਇਸ ਦੀ ਭਿਣਕ ਪੈ ਗਈ। ਜਿਸ ‘ਤੇ ਤਹਿਸੀਲਦਾਰ
ਲਖਵਿੰਦਰ ਸਿੰਘ ਵੱਲੋਂ ਪਟਵਾਰ ਯੂਨੀਅਨ ਆਗੂਆਂ ਸੁਖਪ੍ਰੀਤ ਸਿੰਘ ਪੰਨੂ, ਰਮਨਦੀਪ ਸਿੰਘ
ਪੰਨੂ ਨੁਮਾਇੰਦਾ ਪੰਜਾਬ, ਤਹਿਸੀਲ ਭਿੱਖੀਵਿੰਡ ਪ੍ਰਧਾਨ ਸੁਰਿੰਦਰ ਸਿੰਘ ਦਿਉਲ, ਤਹਿਸੀਲ
ਤਰਨ ਤਾਰਨ ਪ੍ਰਧਾਨ ਸੁਰਜੀਤ ਸਿੰਘ ਸੰਧੂ, ਤਹਿਸੀਲ਼ ਪੱਟੀ ਪ੍ਰਧਾਨ ਜਸਬੀਰ ਸਿੰਘ ਪੰਨੂ,
ਤਹਿਸੀਲ ਖਡੂਰ ਸਾਹਿਬ ਪ੍ਰਧਾਨ ਸੁਖਰਾਜ ਸਿੰਘ, ਜਿਲ੍ਹਾ ਜਨਰਲ ਸਕੱਤਰ ਸਰਬਜੀਤ ਸਿੰਘ
ਸੰਧੂ, ਜਿਲ੍ਹਾ ਖਜਾਨਚੀ ਬਖਸੀਸ ਸਿੰਘ, ਜਗਦੀਸ਼ ਚੰਦਰ, ਬਲਰਾਜ ਸਿੰਘ, ਕਰਨਬੀਰ ਸਿੰਘ,
ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਗੁਰਵੇਲ ਸਿੰਘ, ਰਣਜੋਧ ਸਿੰਘ, ਹਰਜਿੰਦਰ ਸਿੰਘ,
ਸੁਰਜੀਤ ਸਿੰਘ, ਸੁਖਦੇਵ ਸਿੰਘ, ਵਰੁਣਦੀਪ ਸਿੰਘ, ਗੁਰਸੇਵਕ ਸਿੰਘ ਨੱਥੂਚੱਕ, ਰਮਨ
ਕੁਮਾਰ, ਹੀਰਾ ਸਿੰਘ, ਜਸਬੀਰ ਸਿੰਘ ਰਾਏ, ਹਰਭਿੰਦਰ ਸਿੰਘ, ਪੂਰਨ ਸਿੰਘ ਕਾਨੂੰਨਗੋ
ਐਸੋਸੀਏਸ਼ਨ, ਜਸਵਿੰਦਰ ਸਿੰਘ, ਰਾਮ ਪ੍ਰਕਾਸ਼, ਤਰਲੋਚਨ ਸਿੰਘ ਆਦਿ ਆਗੂਆਂ ਨਾਲ ਮੀਟਿੰਗ
ਕਰਕੇ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਕਿ ਪਟਵਾਰੀਆਂ, ਕਾਨੂੰਨਗੋ ਨੂੰ ਕਿਸੇ ਕਿਸਮ ਦੀ
ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ ਤੇ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ, ਜਿਸ ਕਰਕੇ
ਮਾਮਲਾ ਸ਼ਾਂਤ ਹੋ ਗਿਆ। ਇਸ ਮੀਟਿੰਗ ਦੌਰਾਨ ਪੰਜਾਬ ਬਾਡੀ ਦੇ ਮਤਾ ਨੰਬਰ 293 ਮਿਤੀ
22-8-2019 ਦਾ ਸਮੱਰਥਣ ਕਰਦੇ ਹੋਏ ਤਹਿਸੀਲ ਹੈਡਕੁਆਟਰਾਂ ਤੇ ਪੰਜਾਬ ਸਰਕਾਰ ਖਿਲਾਫ
ਰੋਸ ਧਰਨਾ ਦਿੱਤਾ ਜਾਵੇਗਾ। ਯੂਨੀਅਨ ਆਗੂਆਂ ਨੇ ਆਪਣੀਆਂ ਮੰਗਾਂ ਸੰਬੰਧੀ ਦੱਸਦਿਆਂ ਸਾਲ
1996 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ, ਇਕੋ ਟਾਈਮ ਭਰਤੀ ਪਟਵਾਰੀਆਂ ਦੀ
ਤਨਖਾਹ ਦੀ ਤਰੁੱਟੀ ਦੂਰ ਕੀਤੀ ਜਾਵੇ, ਸੱਤ ਪਟਵਾਰੀਆਂ ਪਿੱਛੇ ਨਿਯੁਕਤ ਕੀਤੇ ਗਏ ਇਕ
ਕਾਨੂੰਨਗੋ ਦੀ ਮੰਗ ਨੂੰ ਜਲਦੀ ਲਾਗੂ ਕਰਨ, ਕੰਪਿਊਟਰ ਉਪਰੇਟਰ ਪੱਧਰ ਦਾ ਕੰਮ ਪੰਜਾਬ
ਪੱਧਰ ਪਟਵਾਰੀਆਂ ਹਵਾਲੇ ਕਰਨ, ਪਟਵਾਰੀਆਂ ਨੂੰ ਲੈਪਟਾਪ ਮਹੁੱਈਆ ਕਰਵਾਉਣ, ਕਿਉਂਕਿ
ਮੌਜੂਦਾ 1500 ਪਟਵਾਰੀ ਕੰਪਿਊਟਰ ਟਰੇਨਿੰਗ ਪਾਸ ਦੇ ਨਾਲ ਗ੍ਰੇਜੂਏਟ ਹੋਣ ਕਾਰਨ ਕੰਮ ਕਰ
ਸਕਦੇ ਹਨ, ਪਟਵਾਰੀਆਂ ਨਵੀਂ ਭਰਤੀ ਜਲਦੀ ਕਰਨ, ਨਵੇਂ ਪਟਵਾਰੀਆਂ ਦੀ ਟਰੇਨਿੰਗ ਪੀਰੀਅਡ
ਪਰਖ ਕਾਲ ਵਿਚ ਸ਼ਾਮਲ ਕਰਕੇ ਸਮਾਂ ਦੋ ਸਾਲ ਕਰਨ, ਨਵੀਆਂ ਬਣੀਆਂ ਤਹਿਸੀਲਾਂ ਵਿਚ ਦਫਤਰ
ਕਾਨੂੰਨਗੋ, ਸਹਾਇਕ ਦਫਤਰ ਕਾਨੂੰਨਗੋ, ਖੇਵਟ ਸਟਾਫ ਨੂੰ ਮਨਜੂਰੀ ਦਿੱਤੀ ਜਾਵੇ, 1
ਜਨਵਰੀ 2004 ਤੋਂ ਮਗਰੋਂ ਭਰਤੀ ਪਟਵਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ,
ਪਟਵਾਰੀਆਂ ਨੂੰ 12*12 ਦੇ ਵਰਕ ਸਟੇਸ਼ਨ ਤਿਆਰ ਕਰਕੇ ਦੇਣ ਦੇ ਨਾਲ-ਨਾਲ ਪੁਰਾਣੇ ਵਰਕ
ਸਟੇਸ਼ਨਾਂ ਨੂੰ ਰਿਪੇਅਰ ਕਰਨ, ਵਰਕ ਸ਼ਟੇਸ਼ਨ ਵਿਚ ਸਫਾਈ ਕਰਮਚਾਰੀ, ਜਨਰੇਟਰ,
ਬਿਜਲੀ-ਪਾਣੀ, ਚੌਕੀਦਾਰ ਦਾ ਪ੍ਰਬੰਧ ਕਰਨ, ਪੰਜਾਬ ਭਰ ਵਿਚ ਏਐਸਐਮ, ਡੀਐਸਐਮ ਨੂੰ ਨੀਤੀ
ਤਹਿਤ ਬਦਲੀ ਯੋਗ ਕੀਤਾ ਜਾਵੇ, ਪੁਲਿਸ ਕੇਸਾਂ ਵਿਚ ਪਟਵਾਰੀ ਖਿਲਾਫ ਵਿਭਾਗੀ ਪੜਤਾਲ ਤੋਂ
ਬਿਨ੍ਹਾ ਕਾਰਵਾਈ ਨਾ ਕਰਨ, ਗ੍ਰਹਿ ਤੇ ਨਿਆਂ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੇ
ਪੱਤਰ ਨੰਬਰ 7/262/200-3ਗ4/1579 ਮਿਤੀ 16-5-2001 ਦੀ ਪਾਲਣਾ ਯਕੀਨੀ ਬਣਾਉਣ ਲਈ
ਨੋਟੀਫਿਕੇਸ਼ਨ ਜਾਰੀ ਕਰਨ, ਪਟਵਾਰੀਆਂ ਦੀ ਨਿਯੁਕਤੀ ਹੋਣ ‘ਤੇ ਉਹਨਾਂ ਨੂੰ ਤਹਿਸੀਲਦਾਰ,
ਨਾਇਬ ਤਹਿਸੀਲਦਾਰ ਦੀ ਤਰਸ ‘ਤੇ ਉਮੀਦਵਾਰ ਮੰਨਿਆ ਜਾਵੇ, ਪਟਵਾਰੀਆਂ ਦਾ ਟੋਲ ਟੈਕਸ
ਮੁਆਫ ਕਰਨ ਸਮੇਤ ਆਦਿ ਮੰਗਾਂ ਨੂੰ ਮੰਨਣ ਲਈ ਆਖਿਆ ਗਿਆ।

ਤਹਿਸੀਲਦਾਰ ਨੇ ਮਾਮਲੇ ਤੋਂ ਪੱਲਾ ਝਾੜਦਿਆਂ ਮੀਟਿੰਗ ਨੂੰ ਸਧਾਰਨ ਦੱਸਿਆ

ਇਸ ਮਾਮਲੇ ਸੰਬੰਧੀ ਜਦੋਂ ਤਹਿਸੀਲਦਾਰ ਭਿੱਖੀਵਿੰਡ ਲਖਵਿੰਦਰ ਸਿੰਘ ਨੂੰ ਪੁੱਛਿਆ ਤਾਂ
ਉਹਨਾਂ ਨੇ ਕੋਈ ਤਸੱਲੀ ਬਖਸ਼ ਉਤਰ ਦੇਣ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ
ਮੇਰੀ ਪਟਵਾਰੀਆਂ ਨਾਲ ਕੋਈ ਗੱਲਬਾਤ ਨਹੀ, ਜੋ ਮੀਟਿੰਗ ਹੋਈ, ਉਹ ਲੋਕਾਂ ਦੇ
ਕੰਮਾਂਕਾਰਾਂ ਸੰਬੰਧੀ ਸੀ।

ਫੋਟੋ ਕੈਪਸ਼ਨ :- ਪਟਵਾਰੀਆਂ ਨਾਲ ਮੀਟਿੰਗ ਦੌਰਾਨ ਤਹਿਸੀਲਦਾਰ ਭਿੱਖੀਵਿੰਡ ਲਖਵਿੰਦਰ ਸਿੰਘ।

Please Click here for Share This News

Leave a Reply

Your email address will not be published.