ਧੂਰੀ,30 ਜੁਲਾਈ (ਮਹੇਸ਼ ਜਿੰਦਲ) ਤਹਿਸੀਲ ਕੰਪਲੈਕਸ ਧੂਰੀ ਵਿਖੇ ਤਹਿਸੀਲਦਾਰ ਹਰਜੀਤ ਸਿੰਘ ਨੇ ਚਾਰਜ ਸੰਭਾਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਤਹਿਸੀਲ ਧੂਰੀ ਦੇ ਮਾਲ ਮਹਿਕਮੇ ਨਾਲ ਸਬੰਧਤ ਅਧੂਰੇ ਪਏ ਕੰਮ ਜਿੱਥੇ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ, ਉੱਥੇ ਹੀ ਸਥਾਨਕ ਲੋਕ ਤਹਿਸੀਲ ਦੇ ਕੰਮਾਂ ਸਬੰਧੀ ਕਿਸੇ ਪ੍ਰਕਾਰ ਦੀ ਮੁਸ਼ਕਿਲ ਆਉਣ ‘ਤੇ ਜਦੋਂ ਮਰਜ਼ੀ ਚਾਹੁਣ, ਉਨ•ਾਂ ਨਾਲ ਬਿਨਾਂ ਝਿਜਕ ਸਿੱਧਾ ਸੰਪਰਕ ਕਰਕੇ ਆਪਣੀ ਮੁਸ਼ਕਿਲ ਸਬੰਧੀ ਉਹਨਾਂ ਨੂੰ ਜਾਣੂੰ ਕਰਵਾ ਸਕਦੇ ਹਨ। ਵਰਣਨਯੋਗ ਹੈ ਕਿ ਹਰਜੀਤ ਸਿੰਘ ਪਾਤੜਾਂ ਤੋਂ ਤਬਦੀਲ ਹੋਕੇ ਇੱਥੇ ਆਏ ਹਨ।