ਧੂਰੀ (ਪ੍ਰਵੀਨ ਗਰਗ) ਅਖਿਲ ਭਾਰਤੀਯ ਤਰੁਣ ਸੰਗਮ ਰਜਿ. ਧੂਰੀ ਦੀ ਲੋਹੜੀ ਦੀ ਪੂਰਬ ਸੰਧਿਆ ਦੇ ਮੌਕੇ ‘ਤੇ ਚੇਅਰਮੈਨ ਸੁਰੇਸ਼ ਬਾਂਸਲ ਅਤੇ ਪ੍ਰਧਾਨ ਤਰਸੇਮ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮਨਜੀਤ ਸਿੰਘ ਬਖਸ਼ੀ ਜਨਰਲ ਸਕੱਤਰ ਵੱਲੋਂ ਸਾਰੇ ਮੈਂਬਰਾਨ ਦਾ ਸਲਾਨਾ ਸਮਾਗਮ ਤੇ ਪੂਰੇ ਸਾਲ ਹੋਈਆਂ ਮੀਟਿੰਗਾਂ ਵਿੱਚ ਦਿੱਤੇ ਸਹਿਯੋਗ ਬਦਲੇ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਖਜਾਨਚੀ ਪਵਨ ਸਿੰਗਲਾ ਵੱਲੋਂ ਲੇਖਾ-ਜੋਖਾ ਪੇਸ਼ ਕਰਨ ਉਪਰੰਤ ਪਿਛਲੀ ਕਾਰਜਕਾਰਨੀ ਨੂੰ ਭੰਗ ਕਰਕੇ ਸਾਲ 2017 ਲਈ ਨਵੀਂ ਕਾਰਜਕਾਰਨੀ ਚੁਣਨ ਲਈ ਪ੍ਰਸਤਾਵ ਪੇਸ਼ ਕੀਤਾ ਗਿਆ। ਜਿਸ ‘ਤੇ ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਲਕੀਤ ਸਿੰਘ ਚਾਂਗਲੀ ਨੂੰ ਚੇਅਰਮੈਨ ਅਤੇ ਦਿਨੇਸ਼ ਸਿੰਗਲਾ ਨੂੰ ਪ੍ਰਧਾਨ ਚੁਣ ਕੇ ਦੋਵਾਂ ਨੂੰ ਹੋਰ ਅਹੁਦੇਦਾਰ ਬਨਾਉਣ ਦੇ ਅਧਿਕਾਰ ਸੌਂਪ ਦਿੱਤੇ। ਨਵੇਂ ਚੁਣੇ ਪ੍ਰਧਾਨ ਸ਼੍ਰੀ ਦਿਨੇਸ਼ ਸਿੰਗਲਾ ਨੇ ਚੇਅਰਮੈਨ ਸ੍ਰ. ਮਲਕੀਤ ਸਿੰਘ ਚਾਂਗਲੀ ਤੇ ਹੋਰ ਸੀਨੀਅਰ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਅੱਜ 2017 ਲਈ ਨਵੀਂ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ। ਜਿਸ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਬੀਰ ਚੰਦ ਜੈਨ, ਮੀਤ ਪ੍ਰਧਾਨ ਵਿਸ਼ਾਲ ਜੈਨ, ਜਨਰਲ ਸਕੱਤਰ ਮਨਜੀਤ ਸਿੰਘ ਬਖਸ਼ੀ, ਸਕੱਤਰ ਵਿਜੈ ਕੁਮਾਰ ਜੈਨ, ਖਜਾਨਚੀ ਪਵਨ ਸਿੰਗਲਾ, ਸਹਿ-ਸਕੱਤਰ ਵਿਵੇਕ ਗੁਪਤਾ, ਪ੍ਰਚਾਰ ਸਕੱਤਰ ਮਨਮੋਹਨ ਵਰਮਾਂ ਆਦਿ ਤੋਂ ਇਲਾਵਾ ਸੀਨੀਅਰ ਮੈਂਬਰ ਡਾ. ਦੇਵ ਰਾਜ, ਤਾਰਾ ਚੰਦ ਗੋਇਲ ਅਤੇ ਤਰਸੇਮ ਮਿੱਤਲ ਨੂੰ ਸਰਪ੍ਰਸਤ, ਸੁਰੇਸ਼ ਬਾਂਸਲ, ਨਰੇਸ਼ ਕੁਮਾਰ ਮੰਗੀ ਤੇ ਸੁਰੇਸ਼ ਸਿੰਗਲਾ ਨੂੰ ਸਲਾਹਕਾਰ ਬਣਾਇਆ ਗਿਆ। ਇਸ ਮੌਕੇ ਰਮੇਸ਼ ਗਰਗ, ਪਰੇਮ ਵਰਮਾਂ, ਰਾਜ ਕੁਮਾਰ, ਵਿਪਨ ਅਰੋੜਾ ਅਤੇ ਸੁਮਿਤ ਗੋਇਲ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ।