best platform for news and views

ਤਰਨ ਤਾਰਨ ਪੁਲਿਸ ਨੇ ਅਕਾਲੀ -ਭਾਜਪਾ ਸਰਕਾਰ ਵੇਲੇ ਦੇ ਸਾਬਕਾ ਅਟਾਰੀ ਮਾਰਕੀਟ ਕਮੇਟੀ ਚੇਅਰਮੈਨ ਸਮੇਤ 2 ਕੈਟਗਰੀ ‘ਏ’ ਨਸ਼ਾ ਤਸਕਰ ਦਬੋਚੇ

Please Click here for Share This News

ਤਰਨ ਤਾਰਨ, 24 ਅਗਸਤ: ਤਰਨ ਤਾਰਨ ਪੁਲਿਸ ਨੇ ਸ਼ਨੀਵਾਰ ਨੂੰ ਦੋ ਕੈਟਗਰੀ ‘ਏ’ ਨਸ਼ਾ ਤਸਕਰਾਂ ਸਮੇਤ ਮਾਰਕੀਟ ਕਮੇਟੀ , ਅਟਾਰੀ ਦੇ ਸਾਬਕਾ ਚੇਅਰਮੈਨ  ਨੂੰ ਗ੍ਰਿਫਤਾਰ ਕੀਤਾ ਹੈ । ਇਸ ਗ੍ਰਿਫਤਾਰੀ ਨਾਲ ਅਕਾਲੀ-ਭਾਜਪਾ ਸਰਕਾਰ ਦੌਰਾਨ ਨਸ਼ਾ ਅਪਰਾਧੀਆਂ ਤੇ ਸਿਆਸੀ  ਰਸੂਖਦਾਰਾਂ ਦੀ ਆਪਸੀ ਮਿਲੀਭੁਗਤ ਉਜਾਗਰ ਹੋਈ ਹੈ।
ਐਸਐਸਪੀ ਤਰਨ ਤਾਰਨ ਧਰੁਵ ਦਈਆ ਨੇ ਦੱਸਿਆ ਕਿ ਜਸਬੀਰ ਸਿੰਘ  ਸਾਲ 2007-2012 ਤੱਕ ਮਾਰਕੀਟ ਕਮੇਟੀ ਦਾ ਚੇਅਰਮੈਨ ਸੀ ਅਤੇ ਸਾਬਕਾ ਮੰਤਰੀ ਤੇ ਅਟਾਰੀ ਤੋਂ ਅਕਾਲੀ ਵਿਧਾਇਕ ਗੁਲਜਾਰ ਸਿੰਘ ਰਣੀਕੇ ਦਾ ਨਜ਼ਦੀਕੀ ਸੀ। ਉਨ•ਾਂ ਦੱਸਿਆ ਕਿ ਦੋਸ਼ੀ ਵਿਰੁੱਧ ਕੁੱਲ 9 ਕੇਸ ਪਹਿਲਾਂ ਹੀ ਲੰਬਿਤ ਹਨ। ਐਫਆਈਆਰ  ਨੰਬਰ. 47/2015, ਧਾਰਾ 21/22/27/61/85 ਐਨਡੀਪੀਐਸ ਐਕਟ, 25/54/59 ਆਰਮਜ਼ ਐਕਟ  , 3/34/20 ਆਈ ਪੀ ਐਕਟ ਵਿੱਚ  ਉਸਦੀ ਗ੍ਰਿਫਤਾਰੀ ਲੋੜੀਂਦੀ ਸੀ।
ਐਸ.ਐਸ.ਪੀ ਨੇ ਦੱਸਿਆ ਕਿ ਜਸਬੀਰ ਸਿੰਘ ਉਰਫ ਜੱਸੀ  ਪੁੱਤਰ ਚੰਨਣ ਸਿੰਘ ,ਵਾਸੀ ਚੀਮਾਂ ਕਲ•ਾਂ, ਧਾਣਾ ਸਰਾਏ ਅਮਾਨਤ ਖਾਨ ਨੂੰ ਸਥਾਨਕ ਐਸਐਚਓ ਨੇ ਗ੍ਰਿਫਤਾਰ ਕੀਤਾ। ਦੋਸ਼ੀ 1 ਕਿੱਲੋ ਹੈਰੋਇਨ ਦੇ ਕੇਸ ਵਿੱਚ ਐਫਆਈਆਰ  ਨੰਬਰ. 82/2013, ਥਾਣਾ ਅਮਾਨਤ ਖਾਨ ਲਈ ਵੀ ਲੋੜੀਂਦਾ ਸੀ  ਅਤੇ ਇਹ ਮੁਕੱਦਮਾ ਹਾਲੇ ਵੀ ਚੱਲ ਰਿਹਾ ਹੈ।
ਜਸਬੀਰ ਸਿੰਘ ਦਾ ਇੱਕ ਪੁੱਤਰ ਅਮਰਬੀਰ ਸਿੰਘ 300 ਗਰਾਮ ਹੈਰੋਇਨ ਬਰਾਮਦ ਹੋਣ ਕਰਕੇ ਐਨਡੀਪੀਐਸ ਅਧੀਨ ਫਿਰੋਜ਼ਪੁਰ ਜੇਲ• ਵਿੱਚ ਬੰਦ ਸੀ। ਅਮਰਬੀਰ ਸਿੰਘ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਦੇ ਪੰਜ  ਹੋਰ ਕੇਸਾਂ ਸਮੇਤ 1 ਕਿੱਲੋ ਹੈਰੋਇਨ ਬਰਾਮਦਗੀ ਲਈ ਦੋਸ਼ੀ ਸੀ। ਉਹ ਹੁਣ ਐਫਆਈਆਰ  ਨੰਬਰ. 155/2015, ਥਾਣਾ ਸਦਰ ਫਿਰੋਜ਼ਪੁਰ ,ਐਨਡੀਪੀਐਸ ਤੇ ਆਰਮਜ਼ ਐਕਟ ਦੀ ਧਾਰਾ ਅਧੀਨ 10 ਸਾਲ ਦੀ ਕੈਦ ਕੱਟ ਰਿਹਾ ਹੈ।
ਜਸਬੀਰ ਦਾ ਦੂਜਾ ਪੁੱਤਰ ਗੁਰਵਿੰਦਰ ਸਿੰਘ ਜਿਸ ਵਿਰੁੱਧ ਐਨਡੀਪੀਐਸ ਐਕਟ ਤੇ ਸਮਗਲਿੰਗ ਚਾਰਜ ਅਧੀਨ 2 ਐਫਆਈਆਰ ਦਰਜ ਹਨ, ਬੀਤੇ ਦਿਨ ਪੁਲਿਸ  ਦੀ ਛਾਪੇਮਾਰੀ ਤੋਂ ਬਾਅਦ ਫਰਾਰ ਹੋ ਗਿਆ ਸੀ ਅਤੇ ਇਸਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਐਸਐਸਪੀ ਨੇ ਦੱਸਿਅ ਕਿ ਜਸਬੀਰ ਦੀ ਗ੍ਰਿਫਤਾਰੀ ਨਾਲ ਸਰਾਏ ਅਮਾਨਤ ਖਾਨ ਅਤੇ ਝਬਾਲ ਖੇਤਰ ਦੀ ਸਪਲਾਈ ਚੇਨ ਨੂੰ ਤੋੜਨ ਵਿੱਚ ਸਹਾਇਤਾ ਮਿਲੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਦਈਆ ਨੇ ਦੱਸਿਆ ਕਿ ਦੋਸ਼ੀ ਕੋਲ ਕੁੱਲ 13 ਏਕੜ  ਦੀ ਵਾਹੀ ਯੋਗ ਜ਼ਮੀਨ ਹੈ ਜੋ ਕਿ ਬਹੁਤ ਜਲਦ ਜ਼ਬਤ ਕਰ ਲਈ ਜਾਵੇਗੀ ਇਸ ਸਬੰਧ ਵਿੱਚ ਦਿੱਲੀ ਦੀ ਸਮਰੱਥ ਅਥਾਰਟੀ ਨੂੰ ਕੇਸ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਤਾਂ ਜੋ ਐਨਡੀਪੀਐਸ ਐਕਟ ਅਧੀਨ ਪ੍ਰਾਪਰਟੀ ਜ਼ਬਤ ਕੀਤੀ ਜਾ ਸਕੇ।
ਜਸਬੀਰ ਦਾ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਕਾਰਜ ਸਿੰਘ , ਵਾਸੀ ਦੱਸੂਵਾਲ, ਥਾਨਾ ਸਦਰ ਪੱਟੀ ਨੂੰ ਵੀ ਐਨਡੀਪੀਐਸ ਐਕਟ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦਈਆ ਨੇ ਦੱਸਿਆ ਕਿ ਜਗਰਾਉਂ ਦੇ ਥਾਨਾ ਸਿਧਵਾਂ ਬੇਟ ਵਿੱਚ ਜਸਬੀਰ ਸਿੰੰਘ ਕੋਲੋਂ 6 ਕਿੱਲੋ ਹੈਰੋਇਨ, ਇੱਕ ਟਰੈਕਟਰ, 1 ਮੋਟਰ ਸਾਇਕਲ ਬਰਾਮਦ ਕੀਤੇ ਗਏ।
ਐਸਐਸਪੀ ਮੁਤਾਬਕ ਗੁਰਪ੍ਰੀਤ ਸਿੰਘ ‘ਤੇ ਐਨਡੀਪੀਐਸ ਐਕਟ ਅਧੀਨ ਤਰਨ ਤਾਰਨ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ 5 ਕੇਸ ਦਰਜ ਹਨ। ਜਿਸ ਵਿੱਚ ਐਫਆਈਆਰ  ਨੰਬਰ. 135/2007, ਥਾਣਾ ਸੁਲਤਾਨਵਿੰਡ 3 ਕਿੱਲੋ ਹੈਰੋਇਨ ਦੀ ਬਰਾਮਦਗੀ ਨਾਲ, ਐਫਆਈਆਰ  ਨੰਬਰ. 419/2008, ਥਾਣਾ ਸਦਰ ਅੰਮ੍ਰਿਤਸਰ 200 ਨਸ਼ੀਲੇ ਪਾਉਡਰ ਨਾਲ, ਐਫਆਈਆਰ  ਨੰਬਰ. 45/2012, ਥਾਣਾ ਝਬਾਲ 100 ਹੈਰੋਇਨ ਦੀ ਬਰਾਮਦਗੀ ਸਮੇਤ, ਐਫਆਈਆਰ  ਨੰਬਰ. 36/2015, ਥਾਣਾ ਵਲਟੋਹਾ 270 ਗਰਾਮ ਨਸ਼ੀਲੇ ਪਾਉਡਰ ਸਮੇਤ ਅਤੇ ਐਫਆਈਆਰ  ਨੰਬਰ. 226/2013, ਥਾਣਾ ਫਿਰੋਜ਼ਪੁਰ ਸਿਟੀ ਸ਼ਾਮਲ ਹਨ।
ਐਸਐਸਪੀ ਨੇ ਦੱਸਿਆ ਕਿ ਉਕਤ ਤਸਕਰਾਂ ਦੇ ਸਪਲਾਈ ਨੈਟਵਰਕ ਨੂੰ ਹੋਰ ਜਾਂਚਣ ਲਈ ਦੋਵਾਂ ਤਸਕਰਾਂ ਦੀ ਜਾਂਚ ਦੌਰਾਨ ਕਾਲ ਡਿਟੇਲ ਰਿਕਾਰਫ ਫਰੋਲੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਹੋਈਆਂ ਬਰਾਮਦਗੀਆਂ ਦੇ ਆਧਾਰ ‘ਤੇ ਉਕਤ ਦੋਸ਼ੀਆਂ ਵਿਰੁੱਧ ਧਾਰਾ 27 ਏ ਐਨਡੀਪੀਐਸ ਐਕਟ ਅਧੀਨ ਕਾਰਵਾਈ ਵੀ ਕੀਤੀ ਜਾਵੇਗੀ।

Please Click here for Share This News

Leave a Reply

Your email address will not be published.