best platform for news and views

ਤਨਖਾਹਾਂ ਨਾ ਮਿਲਣ ‘ਤੇ ਆਂਗਣਵਾੜੀ ਮੁਲਾਜਮਾਂ ਦਾ ਰੋਸ ਧਰਨਾ ਜਾਰੀ

Please Click here for Share This News

ਭਿੱਖੀਵਿੰਡ 30 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਆਪਣੀਆਂ ਹੱਕੀ ਮੰਗਾਂ ਲਈ ਆਂਗਣਵਾੜੀ ਮੁਲਾਜਮਾਂ
ਵੱਲੋਂ ਬੀਤੇਂ ਦਿਨਾਂ ਤੋਂ ਸੀ.ਡੀ.ਪੀ.ੳ ਦਫਤਰ ਭਿੱਖੀਵਿੰਡ ਅੱਗੇ ਦਿੱਤਾ ਜਾ ਰਿਹਾ ਰੋਸ
ਧਰਨਾ ਜਾਰੀ ਹੈ। ਧਰਨੇ ਦੌਰਾਨ ਆਂਗਣਵਾੜੀ ਮੁਲਾਜਮਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ
ਕਰਦਿਆਂ ਆਂਗਣਵਾੜੀ ਮੁਲਾਜਮ ਯੂਨੀਅਨ (ਸੀਟੂ) ਦੇ ਜਿਲ੍ਹਾ ਪ੍ਰਧਾਨ ਅਨੂਪ ਕੌਰ ਬਲ੍ਹੇਰ
ਨੇ ਆਖਿਆ ਕਿ ਪੰਜਾਬ ਸਰਕਾਰ ਕੋਲ ਆਪਣੇ ਮੰਤਰੀਆਂ ਤੇ ਐਮ.ਐਲ.ਏ ਨੂੰ ਲੱਖਾਂ ਰੁਪਏ
ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਂਦੀਆਂ ਹਨ, ਜਦੋਂ ਕਿ ਸਾਡੇ ਵਰਗੇ ਮੁਲਾਜਮਾਂ ਨੂੰ
ਮਾਮੂਲੀ ਮਾਣਭੱਤਾ ਵੀ ਸਮੇਂ ਸਿਰ ਨਹੀ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਆਂਗਣਵਾੜੀ
ਮੁਲਾਜਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਜਨਵਰੀ, ਫਰਵਰੀ, ਮਾਰਚ ਦੀਆਂ ਤਨਖਾਹਾਂ ਨਹੀਂ
ਦਿੱਤੀਆਂ ਜਾ ਰਹੀਆਂ, ਉਥੇ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ, ਫਲੈਕਸੀ ਫੰਡ, ਵਰਦੀਆਂ
ਦੇ ਪੈਸੇ, ਟੀ.ਏ ਆਦਿ ਵੀ ਨਹੀ ਦਿੱਤਾ ਜਾ ਰਿਹਾ। ਅਨੂਪ ਕੌਰ ਬਲ੍ਹੇਰ ਨੇ ਆਖਿਆ ਕਿ
ਜਿਹਨਾਂ ਚਿਰ ਸਾਡੀਆਂ ਹੱਕੀ ਮੰਗਾਂ ਨੂੰ ਨਹੀ ਮੰਨਿਆਂ ਜਾਂਦਾ, ਉਹਨਾਂ ਚਿਰ ਸਾਡਾ
ਸ਼ੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਾਜਬੀਰ ਕੌਰ ਕਾਜੀਚੱਕ, ਸੈਕਟਰੀ ਬਲਵਿੰਦਰ ਕੌਰ, ਮੀਤ
ਪ੍ਰਧਾਨ ਹਰਜਿੰਦਰਪਾਲ ਕੌਰ, ਪਰਮਜੀਤ ਕੌਰ, ਸੁਖਜੀਤ ਕੌਰ, ਪਰਮਜੀਤ ਕੌਰ, ਸੁਖਵੰਤ ਕੌਰ,
ਬਲਜੀਤ ਕੌਰ, ਕਰਮਜੀਤ ਕੌਰ, ਮਮਤਾ ਰਾਣੀ, ਜਸਬੀਰ ਕੌਰ, ਰਮਨਦੀਪ ਕੌਰ, ਸਰਬਜੀਤ ਕੌਰ,
ਮਨਜੀਤ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਮਨਦੀਪ
ਕੌਰ, ਗੀਤਾ ਰਾਣੀ, ਰੁਪਿੰਦਰ ਕੌਰ, ਰਾਜਬੀਰ ਕੌਰ, ਸਵਿੰਦਰਜੀਤ ਨਾਰਲਾ, ਕੰਵਲਜੀਤ ਕੋਰ,
ਕੁਲਵਿੰਦਰ ਕੌਰ, ਬਲਜੀਤ ਕੌਰ, ਗੀਤਾ ਰਾਣੀ, ਸਰਬਜੀਤ ਕੌਰ, ਰਾਜਵਿੰਦਰ ਕੌਰ, ਲਖਵਿੰਦਰ
ਕੌਰ, ਕੁਲਵਿੰਦਰ ਕੌਰ ਸੁਖਰਾਜ ਕੌਰ, ਰਾਜਵਿੰਦਰ ਕੌਰ, ਬਲਜੀਤ ਕੌਰ, ਹਰਜਿੰਦਰ ਕੌਰ,
ਰਾਜਬੀਰ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਅਮਰਜੀਤ ਕੌਰ, ਸੁਖਵਿੰਦਰ
ਕੌਰ ਆਦਿ ਆਂਗਣਵਾੜੀ ਮੁਲਾਜਮ ਹਾਜਰ ਸਨ।


ਫੋਟੋ ਕੈਪਸ਼ਨ :- ਧਰਨੇ ਦੌਰਾਨ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੀਆਂ ਆਂਗਣਵਾੜੀ ਮੁਲਾਜਮ।

Please Click here for Share This News

Leave a Reply

Your email address will not be published. Required fields are marked *