best platform for news and views

ਡੰਡੀ ਕਾਲੀ ਦੀ ਵੋਟ ਤੇ ਝੰਡੀ ਲਾਲੀ ਦੀ ਨਾਅਰਿਆਂ ਨਾਲ ਗੂੰਜਿਆ ਮਜੀਠਾ

Please Click here for Share This News
ਰਾਜਨ ਮਾਨ
ਮਜੀਠਾ : ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ:ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵਲੋਂ ਅੱਜ ਮਜੀਠਾ ਕਸਬੇ ਵਿੱਚ ਲੋਕਾਂ ਅੰਦਰ ਆਤਮ ਵਿਸ਼ਵਾਸ਼ ਬਹਾਲ  ਕਰਨ ਹਿੱਤ ਇਕ ਪੈਦਲ ਮਾਰਚ ਦਾ ਅਯੋਜਨ ਕੀਤਾ ਗਿਆ ।ਪਾਰਟੀ ਦੇ ਐਸ.ਸੀ.ਵਿੰਗ ਦੇ ਸੂਬਾਈ ਪ੍ਰਧਾਨ ਸ੍ਰ:ਤਰਸੇਮ ਸਿੰਘ ਸਿਆਲਕਾ,ਸਾਬਕਾ ਵਿਧਾਇਕ ਸਵਿੰਦਰ ਸਿੰਘ ਕਥੂਨੰਗਲ,ਕਾਂਗਰਸ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ,ਸ਼ਿੰਦ ਸ਼ਾਹ,ਪ੍ਰੀਤ ਇੰਦਰ ਸਿੰਘ ਢਿਲੋਂ ਅਤੇ ਵੱਡੀ ਗਿਣਤੀ ਸਰਪੰਚ,ਪੰਚ ਸਾਹਿਬਾਨ ਨੇ ਸ੍ਰ:ਲਾਲੀ ਦੇ ਨਾਲ ਹੋਕੇ ਕੋਈ ਢਾਈ ਘੰਟੇ ਦੇ ਸਮੇਂ ਦੌਰਾਨ ਕਸਬੇ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਤੇ ਹਰ ਘਰ ,ਹਰ ਦੁਕਾਨ ਤੇ ਕਾਰੋਬਾਰੀ ਅਦਾਰੇ ਤੇ ਦਸਤਕ ਦਿੱਤੀ।ਉਨ੍ਹਾਂ ਲੋਕਾਂ ਨੂੰ ਪਾਰਟੀ ਏਜੰਡੇ ਤੋਂ ਜਾਣੂੰ ਕਰਵਾਇਆ ਅਤੇ ਪੁੱਛੇ ਗਏ ਸਵਾਲਾਂ ਦੇ ਬੜੇ ਹੀ ਸਹਿਜ ਨਾਲ ਜਵਾਬ ਦਿੱਤੇ।ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹ ਬਿਨ੍ਹਾਂ ਕਿਸੇ ਡਰ ਭੈਅ ਦੇ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਨ ਅਤੇ ਕਿਸੇ ਕਿਸਮ ਦੀ ਭੜਕਾਹਟ ਵਿੱਚ ਨਾ ਆਣ।ਉਨ੍ਹਾਂ ਹਰ ਘਰ ,ਹਰ ਦੁਕਾਨ ਤੇ ਕਾਰੋਬਾਰੀ ਅਦਾਰੇ ਤੇ ਦਸਤਕ ਦਿੱਤੀ,ਲੋਕਾਂ ਨੂੰ ਪਾਰਟੀ ਏਜੰਡੇ ਤੋਂ ਜਾਣੂੰ ਕਰਵਾਇਆ ਅਤੇ ਪੁੱਛੇ ਗਏ ਸਵਾਲਾਂ ਦੇ ਬੜੇ ਹੀ ਸਹਿਜ ਨਾਲ ਜਵਾਬ ਦਿੱਤੇ।ਵੇਖਦੇ ਵੇਖਦੇ ਹੀ ਇੱਕ ਵਾਰਡ ਤੋਂ ਦੂਸਰੀ ਵਾਰਡ ਤੀਕ ਪੁਜਦਿਆਂ ਪੈਦਲ ਮਾਰਚ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਗਿਣਤੀ ਕਈ ਗੁਣਾ ਵੱਧਦੀ ਗਈ ਜੋ ਇੱਕ ਜਨਤਕ ਰੈਲੀ ਦਾ ਰੂਪ ਧਾਰਣ ਕਰ ਗਈ। ਸਾਉਂਡ ਸਿਸਟਮ ਰਾਹੀਂ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਹੁੰਦਿਆਂ ਸ੍ਰ:ਲਾਲੀ ਮਜੀਠੀਆ ਨੇ ਕਿਹਾ ਕਿ ਉਹ ਇਸ ਮਿੱਟੀ ਲਈ ਓਪਰੇ ਨਹੀ ਹਨ ਇਥੋਂ ਦੇ ਜਮਪਲ ਹਨ ,ਇਥੌਂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਪਿਛਲੇ ੧੦ ਸਾਲਾਂ ਦੌਰਾਨ ਅਕਾਲੀ ਸਰਕਾਰ ਦੁਆਰਾ ਢਾਹੇ ਜੁਲਮ ਤਸ਼ੱਦਦ ਦੇ ਦਰਦ ਨੂੰ ਮਹਿਸੂਸ ਕਰਦੇ ਹਨ।ਇਲਾਕਾ ਵਾਸੀ ਆਪਣੇ ਭੱਿਵਖ ਦਾ ਫੈਸਲਾ ਅਜਾਦਾਨਾ ਤੌਰ ਤੇ ਕਰਨ ਤੇ ਜੋ ਲੋਕ ਉਨ੍ਹਾਂ ਨੂੰ ਧਮਕਾਣ ਜਾਂ ਦਬਾਣ ਦੇ ਰਾਹ ਤੁਰਨ ਉਨ੍ਹਾਂ ਦਾ ਜਵਾਬ ਚਵੀ ਨਿਧੜਕ ਹੋਕੇ ਦੇਣ।ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਸਮਾਜ ਦੇ ਹਰ ਵਰਗ ਲਈ ਬਰਾਬਰ ਦਾ ਸਤਿਕਾਰ,ਸਹੂਲਤਾਂ ਤੇ ਸੇਵਾਵਾਂ  ਦੇ ਮੌਕੇ ਮੁਹਈਆ ਕਰਵਾਣ ਲਈ ਵਚਨਬੱਧ ਸੀ ਤੇ ਅੱਜ ਵੀ ਹੈ ।ਕਾਂਗਰਸ ਅਜੇਹੀ ਪਾਰਟੀ ਨਹੀ ਜੋ ਕਿਸੇ ਗਰੀਬ ਦੇ ਮੂੰਹ ਚੋਂ ਨਿਵਾਲਾ ਵੀ ਖੋਹ ਲਵੇ ਤੇ ਜੁਆਨੀ ਨੂੰ ਨਸ਼ਿਆਂ ਵਿੱਚ ਡਬੋ ਦੇਵੇ।ਇਲਾਕਾ ਵਾਸੀ ਬਜੁਰਗਾਂ,ਨੌਜੁਆਨਾਂ ਤੇ ਆਮ ਕਾਰੋਬਾਰੀ ਲੋਕਾਂ ਨਾਲ ਗਲਬਾਤ ਕਰਦਿਆਂ ਲਾਲੀ ਮਜੀਠੀਆ ਨੇ ਅਪਣੱਤ ਦਾ ਅਹਿਸਾਸ ਕਰਵਾਇਆ ਤੇ ਦੱਸਿਆ ਕਿ ਕੁਝ ਥਾਵਾਂ ਤੇ ਕਾਲੀਆਂ ਨੇ ਜਬਰੀ ਝੰਡੇ ਲਾ ਦਿੱਤੇ ਸੀ ਜੋ ਲੋਕਾਂ ਦੇ ਜਾਗਰੂਕ ਹੋਣ ਤੇ ਹੁਣ ਡੰਡੇ ਹੀ ਰਹਿ ਗਏ।ਪੈਦਲ ਮਾਰਚ ਕਾਰਣ ਪੈਦਾ ਹੋਏ ਉਤਸ਼ਾਹ ਤੇ ਜੋਸ਼ ਦੇ ਚਲਦਿਆਂ ਬਾਰ ਬਾਰ  ‘ਵੀਰੋ ਡੰਡੀ ਕਾਲੀ ਦੀ ਵੋਟ ਤੇ ਝੰਡੀ ਲਾਲੀ ਦੀ’ ‘ਹਰ ਘਰ ਖੁਸ਼ਹਾਲੀ ਵੋਟ ਫਾਰ ਲਾਲੀ’ ਦੇ ਨਾਅਰੇ ਗੂੰਜੇ ।
Please Click here for Share This News

Leave a Reply

Your email address will not be published. Required fields are marked *