best platform for news and views

ਡੇਰਾ ਸੱਚਾ ਸੌਦਾ ਨੇ 14 ਲਾਸ਼ਾਂ ਯੂ.ਪੀ. ਦੇ ਮੈਡੀਕਲ ਕਾਲਜ ਨੂੰ ਦਿੱਤੀਆਂ : ਕਿਸ ਦੀਆਂ ਸਨ, ਕੋਈ ਪਤਾ ਨਹੀਂ

Please Click here for Share This News

Malwa News Bureau

ਚੰਡੀਗੜ੍ਹ : ਬਲਾਤਕਾਰ ਦੇ ਮਾਮਲੇ ਵਿਚ ਜੇਲ ਵਿਚ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਕਾਲੇ ਚਿੱਠੇ ਹੌਲੀ ਹੌਲੀ ਜੱਗ ਜਾਹਿਰ ਹੁੰਦੇ ਜਾ ਰਹੇ ਹਨ। ਹੁਣ ਕੁੱਝ ਹੋਰ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿ ਡੇਰਾ ਸੱਚਾ ਸੌਦਾ ਵਲੋਂ ਪਿਛਲੇ 6 ਮਹੀਨਿਆਂ ਦੌਰਾਨ ਹੀ ਯੂ.ਪੀ. ਵਿਚ ਲਖਨਊ ਦੇ ਇਕ ਮੈਡੀਕਲ ਕਾਲਜ ਨੂੰ 14 ਲਾਸ਼ਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਨਾ ਤਾਂ ਕੋਈ ਮੌਤ ਦਾ ਸਰਟੀਫਿਕੇਟ ਹੈ ਅਤੇ ਨਾ ਹੀ ਕੋਈ ਹੋਰ ਪਛਾਣ ਹੈ। ਇਹ ਲਾਸ਼ਾਂ ਕਿਨ੍ਹਾਂ ਵਿਅਕਤੀਆਂ ਦੀਆਂ ਹਨ, ਇਸ ਬਾਰੇ ਅਜੇ ਭੰਬਲਭੂਸਾ ਬਣਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸਿਹਤ ਵਿਭਾਗ ਦੀ ਇਕ ਕਮੇਟੀ ਨੇ ਜਦੋਂ ਲਖਨਊ ਦੇ ਜੀ.ਜੀ.ਆਰ.ਜੀ. ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਤੱਥ ਸਾਹਮਣੇ ਆਏ ਕਿ ਜਨਵਰੀ 2017 ਤੋਂ ਲੈ ਕੇ ਅਗਸਤ 2017 ਤੱਕ ਡੇਰਾ ਸੱਚਾ ਸੌਦਾ ਵਲੋਂ 14 ਲਾਸ਼ਾਂ ਭੇਜੀਆਂ ਗਈਆਂ ਹਨ। ਇਨ੍ਹਾਂ ਲਾਸ਼ਾਂ ਦਾ ਨਾ ਤਾਂ ਕੋਈ ਮੌਤ ਦਾ ਸਰਟੀਫਿਕੇਟ ਹੈ ਅਤੇ ਨਾ ਹੀ ਕੋਈ ਸਰਕਾਰੀ ਮਨਜੂਰੀ। ਇਨ੍ਹਾਂ ਲਾਸ਼ਾਂ ਕਿੰਨ੍ਹਾਂ ਵਿਅਕਤੀਆਂ ਦੀਆਂ ਹਨ ਅਤੇ ਕਿੱਥੋਂ ਆਈਆਂ, ਇਹ ਅਜੇ ਤੱਕ ਭੇਦ ਬਣਿਆ ਹੋਇਆ ਹੈ। ਯੂ.ਪੀ. ਦੇ ਸਿਹਤ ਮੰਤਰਾਲੇ ਦੀ ਟੀਮ ਵਲੋਂ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਇਹ ਟੀਮ ਡੇਰਾ ਸੱਚਾ ਸੌਦਾ ਦਾ ਦੌਰਾ ਵੀ ਕਰ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਡੇਰਾ ਸੱਚਾ ਸੌਦਾ ਦੀ ਚੱਲ ਰਹੀ ਤਲਾਸ਼ੀ ਮੁਹਿੰਮ ਦੌਰਾਨ ਅਜਿਹਾ ਕੋਈ ਦਸਤਾਵੇਜ ਪ੍ਰਾਪਤ ਹੋ ਜਾਵੇ। ਪਰ ਇਨ੍ਹਾਂ ਤੱਥਾਂ ਨਾਲ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਤੰਤਰ ਬਾਰੇ ਕਈ ਤਰਾਂ ਦੇ ਨਵੇਂ ਸਵਾਲ ਖੜ੍ਹੇ ਹੋ ਗਏ ਹਨ।

Please Click here for Share This News

Leave a Reply

Your email address will not be published. Required fields are marked *