ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ,
ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਡੇਰਾ ਬਾਬਾ ਵਡਭਾਗ ਸਿੰਘ ਅਲਗੋਂ ਵਿਖੇ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ! ਸਮਾਗਮ ਮੌਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ ਤੇ ਰਾਗੀ ਜਥੇ ਵੱਲੋਂ ਰੱਬੀ ਬਾਣੀ ਦਾ ਸ਼ਬਦ ਮਨੋਰਥ ਕੀਰਤਨ ਕੀਤਾ ਗਿਆ ! ਉਪਰੰਤ ਪੰਥ ਪ੍ਰਸਿੱਧ ਕਵੀਸ਼ਰ ਜਥਿਆਂ ਵੱਲੋਂ ਸਿੱਖ ਕੌਮ ਦਾ ਗੌਰਵਮਈ ਇਤਿਹਾਸ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ! ਇਸ ਮੌਕੇ ਐੱਸ ਐੱਸ ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ ,ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ,ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ,ਸੀਨੀਅਰ ਕਾਂਗਰਸ ਪਾਰਟੀ ਆਗੂ ਕਿਰਨਜੀਤ ਸਿੰਘ ਮਿੱਠਾ ਮਾੜੀ ਮੇਘਾ , ਜਸਬੀਰ ਸਿੰਘ ਬਿੱਲੂ ਵਰਨਾਲਾ ਆਦਿ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਕਿਹਾ ਹੁਣ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਹੋ ਸਕਿਆ ਕਰਨਗੇ ਜੋ ਖੁਸ਼ੀ ਤੇ ਮਾਣ ਵਾਲੀ ਗੱਲ ਹੈ ! ਇਸ ਮੌਕੇ ਡੇਰਾ ਸੰਚਾਲਕ ਬੀਬੀ ਕਸ਼ਮੀਰ ਕੌਰ ,ਆਈ ਟੀ ਕਾਲਜ ਦੇ ਐਮ ਡੀ ਇੰਦਰਜੀਤ ਸਿੰਘ ਕਲਸੀਆਂ ,ਚੇਅਰਮੈਨ ਜਰਨੈਲ ਸਿੰਘ ਅਲਗੋਂ , ਸਰਪੰਚ ਮੇਜਰ ਸਿੰਘ ,ਰਿੰਕੂ ਸੁਰ ਸਿੰਘ , ਰੰਗਾ ਸਿੰਘ ਬਿਜਲੀ ਵਾਲੇ, ਮੁਖਤਿਆਰ ਸਿੰਘ ਡਲੀਰੀ ,ਭੁਪਿੰਦਰ ਸਿੰਘ ਭਿੱਖੀਵਿੰਡ ਪੱਪੂ ਸੇਖੋਂ ,ਅਮਨ ਸੰਧੂ ,ਸੁਖਚੈਨ ਸਿੰਘ ਸਮੇਤ ਆਦਿ ਸ਼ਖ਼ਸੀਅਤਾਂ ਨੂੰ ਗੁਰਸੇਵਕ ਸਿੰਘ ਲਾਡੀ ਸੇਖੋਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ !
ਫੋਟੋ ਕੈਪਸ਼ਨ :-ਐੱਸਐੱਸ ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ ,ਪੰਜਾਬ ਏਕਤਾ ਪਾਰਟੀ ਦੇ ਸੁਖਬੀਰ ਸਿੰਘ ਵਲਟੋਹਾ ਨੂੰ ਸਨਮਾਨਿਤ ਕਰਦੇ ਗੁਰਸੇਵਕ ਸਿੰਘ ਲਾਡੀ ਸੰਗਤਾਂ ਦਾ ਵਿਸ਼ਾਲ ਇਕੱਠ !