best platform for news and views

ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਤੋਂ ਭਾਰਤ-ਪਾਕਿ ਸਰਹੱਦ ਸਥਿਤ ਯਾਤਰੀ ਟਰਮੀਨਲ ਤੱਕ ਸ਼ਟਲ ਸੇਵਾਂਵਾਂ ਦੀ ਸ਼ੁਰੂਆਤ: ਰਜ਼ੀਆ ਸੁਲਤਾਨਾ

Please Click here for Share This News
ਚੰਡੀਗੜ, 23 ਨਵੰਬਰ:
ਸ੍ਰੀ ਕਰਤਾਰ ਸਾਹਿਬ , ਪਾਕਿਸਤਾਨ ਦੇ ਦਰਸ਼ਨ ਕਰਨ ਜਾ ਰਹੀ ਸੰਗਤ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੱਜ ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਤੋਂ ਕਰਤਾਰਪੁਰ ਲਾਂਘੇ ਦੇ ਪ੍ਰਵੇਸ਼ ਸਥਾਨ ਤੱਕ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਮੰਤਰੀ ਨੇ ਦੱਸਿਆ ਕਿ  ਸੰਗਤ ਦੀ ਸਹੂਲਤ ਲਈ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਸਤੇ ਇਕ ਬੱਸ 23 ਨਵੰਬਰ, 2019 ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਬੱਸ ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਤੋਂ ਸਵੇਰੇ 8: 45 ਵਜੇ ਚੱਲੇਗੀ ਅਤੇ ਸਵੇਰੇ 9.00 ਵਜੇ ਕਰਤਾਰਪੁਰ ਸਾਹਿਬ ਲਾਂਘੇ ’ਤੇ ਪਹੁੰਚ ਜਾਵੇਗੀ ।ਇਸੇ ਤਰਾਂ ਸ਼ਾਮ ਨੂੰ 5: 15 ਵਜੇ ਇੱਕ ਬੱਸ ਲਾਂਘੇ ਤੋਂ ਬੱਸ ਸਟੈਂਡ, ਡੇਰਾ ਬਾਬਾ ਨਾਨਕ  ਤੱਕ ਸੰਗਤ ਲਿਜਾਣ ਲਈ ਚਲਾਈ ਜਾਵੇਗੀ।
ਸ੍ਰੀਮਤੀ ਸੁਲਤਾਨਾ ਨੇ ਕਿਹਾ ਕਿ ਯਾਤਰੀਆਂ ਦੀ ਗਿਣਤੀ ਦੇ ਅਧਾਰ ਤੇ ਇਸ ਸੇਵਾ ਦੀ  ਸੰਖਿਆ ਵਧਾ ਦਿੱਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਉਨਾਂ ਨੇ ਪਹਿਲਾਂ ਹੀ ਪੰਜਾਬ ਰੋਡਵੇਜ਼ ਨੂੰ ਮੁਸਾਫਰ ਟਰਮੀਨਲ ਲਈ ਸ਼ਟਲ ਸੇਵਾ ਤੁਰੰਤ ਚਾਲੂ ਕਰਨ ਲਈ  ਹਦਾਇਤ ਕੀਤੀ ਸੀ ਜਿਸ ਤੋਂ ਬਾਅਦ ਬੱਸ ਸਟੈਂਡ, ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਯਾਤਰੀ ਟਰਮੀਨਲ ਲਈ ਸ਼ਟਲ ਸੇਵਾ ਦੀ ਸ਼ੁਰੂਆਤ ਹੋਈ ਹੈ।
ਟ੍ਰਾਂਸਪੋਰਟ ਮੰਤਰੀ ਨੇ ਪੰਜਾਬ ਰੋਡਵੇਜ਼ ਨੂੰ ਸੂਬੇ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਤੋਂ ਡੇਰਾ ਬਾਬਾ ਨਾਨਕ ਤੱਕ ਚੱਲ ਰਹੀ ਕੁਝ ਮੌਜੂਦਾ ਸੇਵਾਵਾਂ ਨੂੰ  ਭਾਰਤ-ਪਾਕਿਸਤਾਨ ਸਰਹੱਦ ‘ਤੇ ਯਾਤਰੀ ਟਰਮੀਨਲ ਤਕ ਵਧਾਉਣ ਦੇ ਵੀ ਨਿਰਦੇਸ਼ ਦਿੱਤੇ।
Please Click here for Share This News

Leave a Reply

Your email address will not be published. Required fields are marked *