ਧੂਰੀ, 23 ਸਤੰਬਰ (ਮਹੇਸ਼ ਜਿੰਦਲ)- ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ ਨੂੰ ਪੰਚਕੂਲਾ ਅਦਾਲਤ ਵੱਲੋ ਸਜਾ ਸੁਣਾਏ ਜਾਣ ਤੋ ਬਾਅਦ ਸਰਧਾਲੂਆਂ ਵੱਲੋਂ ਸਰਕਾਰੀ ਅਤੇ ਗੈਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਦੋਸ਼ੀਆਂ ਦੇ ਖਿਲਾਫ ਸੰਗਰੂਰ ਜਿਲ੍ਹੇ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਮੁਕਦਮੇ ਟਰੇਸ਼ ਕਰਨ ਦੀ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਡੀ.ਐਸ਼.ਪੀ ਨਾਹਰ ਸਿੰਘ,ਥਾਣਾ ਸਦਰ ਦੇ ਮੁੱਖੀ ਪਰਮਿੰਦਰ ਸਿੰਘ,ਹੀਰਾ ਸਿੰਘ ਚੌਕੀ ਇੰਚਾਰਜ ਰਣੀਕੇ ਦੇ ਠੋਸ਼ ਜਤਨਾ ਸਦਕਾ ਰਜਿੰਦਰ ਕੁਮਾਰ ਕਾਲੜਾ ਪੁੱਤਰ ਲੱਛਮਣ ਦਾਸ ਸੰਗਰੂਰ,ਭਗਤ ਸਿੰਘ ਪੁੱਤਰ ਮੱਲ ਸਿੰਘ ਵਾਸੀ ਬੁਗਰਾ,ਅਮਨਦੀਪ ਉਰਫ ਅਮਨੀ ਪੁੱਤਰ ਪ੍ਰੇਮ ਕੁਮਾਰ ਵਾਸੀ ਘਨੌਰੀ ਕਲਾਂ,ਪ੍ਰਦੀਪ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਘਨੌਰੀ,ਨਰਿੰਦਰ ਪਾਲ ਉਰਫ ਬੰਟੂ ਕਾਝਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆ ਨੇ ਮੰਨਿਆ ਕਿ ਮਿਤੀ 25-08-17 ਨੂੰ ਜਦੋ ਡੇਰਾ ਪਰਮੁੱਖ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਵੱਲੋ ਉਸ ਖਿਲਾਫ ਚੱਲ ਰਹੇ ਕੇਸ਼ ਵਿੱਚੋ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਉਸ ਸਬੰਧੀ ਪਹਿਲਾ ਤੋ ਹੀ ਪ੍ਰੇਮੀ ਦੁਨੀ ਚੰਦ ਵਾਸੀ ਸੇਰਪੁਰ ਵੱਲੋ ਰਜਿੰਦਰ ਕੁਮਾਰ ਕਾਲੜਾ ਜਿਸ ਨੂੰ ਬਲਾਕ ਲੱਡਾ ਧੂਰੀ,ਮਲੇਰਕੋਟਲਾ,ਅਹਿਮਦਗੜ ਦੇ ਚੋਣਵੇਂ ਪਬੰਧਕਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆ ਹਦਾਇਤਾਂ ਜਾਰੀ ਕੀਤੀਆ ਸਨ। ਇਸ ਸਬੰਧੀ ਰਜਿੰਦਰ ਕੁਮਾਰ ਵੱਲੋ ਅੱਗੇ ਭਗਤ ਸਿੰਘ ਨੂੰ ਇਹ ਹਦਾਇਤਾਂ ਜਾਰੀ ਕੀਤੀਆ ਸੀ ਇਹਨਾਂ ਵੱਲੋ ਉਕਸਾਏ ਜਾਣ ਕਰਕੇ ਪਰਦੀਪ ਸਿੰਘ,ਨਰਿੰਦਰ ਪਾਲ ਬੰਟੂ ਨੇ ਪਿੰਡ ਕਿਲਾ ਹਕੀਮਾਂ ਨਾਮ ਚਰਚਾ ਘਰ ਦੇ ਬਾਹਰ ਖੜੀ ਸਕੂਲ ਦੀ ਮਿੰਨੀ ਬੱਸ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ ਨਰਿੰਦਰ ਪਾਲ ਦੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਮੌਕੇ ਤੋ ਭੱਜ ਗਏ ਦੋਸ਼ੀਆ ਨੇ ਮੰਨਿਆ ਕਿ ਇਹ ਘਟਨਾ ਡੇਰਾ ਮੁੱਖੀ ਨੂੰ ਦੋਸ਼ੀ ਕਰਾਰ ਦੇਣ ਦੇ ਰੋਸ਼ ਵੱਜੋ ਅੰਜਾਮ ਦਿੱਤੀ ਗਈ ਸੀ ਪੁਲਿਸ ਵੱਲੋ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ।