best platform for news and views

ਡੇਂਗੂ ਦੀ ਰੋਕਥਾਮ ਲਈ ਲੋਕਾਂ ਦਾ ਜਾਗਰੂਕ ਹੋਣਾ ਜਰੂਰੀ : ਡਾ. ਜਸਪ੍ਰੀਤ ਕੌਰ

Please Click here for Share This News

ਮਾਛੀਵਾੜਾ ਸਾਹਿਬ, 16 ਮਈ (ਹਰਪ੍ਰੀਤ ਸਿੰਘ ਕੈਲੇ) – ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਸਪ੍ਰੀਤ ਕੌਰ ਦੀ ਯੋਗ ਅਗਵਾਹੀ ਹੇਠ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਇਸ ਮੌਕੇ ਸੀ.ਐਚ.ਸੀ. ਮਾਛੀਵਾੜਾ ਵਿਖੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਜਸਪੀਤ ਕੌਰ ਵੱਲੋਂ ਡੇਂਗੂ ਦੀ ਬਿਮਾਰੀ ਤੋਂ ਰੋਕਥਾਮ ਲਈ ਆਮ ਲੋਕਾਂ ਵਿਚ ਜਾਗਰੂਕਤਾ ਲਿਆਉਣ ਦੀ ਲੋੜ ਹੈ।ਉਨ•ਾਂ ਕਿਹਾ ਕਿ ਜੇਕਰ ਲੋਕ ਇਹ ਬਿਮਾਰੀ ਹੋਣ ਦੇ ਕਾਰਨਾ ਬਾਰੇ ਜਾਣਦੇ ਹੋਣਗੇ ਤਾਂ ਹੀ ਉਹ ਇਸਤੋਂ ਬਚਾਅ ਕਰ ਸਕਦੇ ਹਨ ਜਿਸ ਲਈ ਸਿਵਲ ਹਸਪਤਾਲ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਸਿਹਤ ਸੁਪਰਵਾਈਜ਼ਰ ਮਨਮੋਹਣ ਸਿੰਘ ਵੱਲੋਂ ਡੇਂਗੂ ਦੀ ਬਿਮਾਰੀ ਦੇ ਲੱਛਣਾਂ ਬਾਰੇ ਅਤੇ ਬਚਾਅ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਡੇਂਗੂ ਦਿਵਸ ਦੇ ਸਬੰਧ ਵਿਚ ਲੁਧਿਆਣਾ ਕਾਲਜ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਡੇਂਗੂ ਦੀ ਬਿਮਾਰੀ ਦੇ ਸਬੰਧ ਵਿਚ ਪੋਸਟਰ ਵੀ ਬਣਾਏ ਗਏ ਤੇ ਵਧੀਆ ਪੋਸਟਰ ਬਣਾਉਣ ਤੇ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਲਾਕ ਦੇ ਵੱਖ ਵੱਖ ਪਿੰਡਾਂ ਵਿਚ ਵਿਸ਼ੇਸ਼ ਜਾਗਰੂਕਤਾ ਕੈਂਪ ਵੀ ਲਗਾਏ ਗਏ। ਬਲਾਕ ਐਜੂਕੇਟਰ ਜਗਜੀਵਨ ਸ਼ਰਮਾ ਨੇ ਦੱਸਿਆ ਕਿ ਆਉਂਦੇ ਗਰਮੀਆਂ ਅਤੇ ਬਰਸਾਤਾਂ ਦੇ ਦਿਨਾਂ ਵਿਚ ਡੇਂਗੂ ਬਾਰੇ ਜਾਗਰੂਕਤਾ ਮਹਿੰਮ ਚਲਾਈ ਜਾਵੇਗੀ।


ਫੋਟੋ ਕੈਪਸ਼ਨ
ਮਾਛੀਵਾੜਾ ਵਰਕਸ਼ਾਪ : ਡੇਂਗੂ ਵਰਕਸ਼ਾਪ ਦੌਰਾਨ ਵਧੀਆ ਪੋਸਟਰ ਬਣਾਉਣ ਵਾਲੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਡਾ. ਜਸਪ੍ਰੀਤ ਕੌਰ।

Please Click here for Share This News

Leave a Reply

Your email address will not be published. Required fields are marked *