best platform for news and views

ਡੀ.ਐਸ.ਪੀ ਵਿਜੀਲੈਂਸ ਰਾਜੇਸ਼ ਕੁਮਾਰ ਦੇ ਅਕਾਲ ਚਲਾਣੇ ‘ਤੇ ਵਿਜੀਲੈਂਸ ਅਧਿਕਾਰੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ 

Please Click here for Share This News

ਚੰਡੀਗੜ 27 ਸਤੰਬਰ: ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਚੰਡੀਗੜ• ਵਿਖੇ ਤਾਇਨਾਤ ਰਾਜੇਸ਼ ਕੁਮਾਰ ਡੀ.ਐਸ.ਪੀ. (50 ਸਾਲ) ਅੱਜ ਇੱਥੇ ਆਪਣੇ ਦਫਤਰ ਵਿੱਚ ਹੀ ਦਿਲ ਦਾ ਦੌਰਾ ਪੈਣ ਕਰਕੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।
ਇਸ ਬਾਰੇ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜੇਸ਼ ਕੁਮਾਰ ਸਾਲ 1990 ਵਿਚ ਪੁਲਿਸ ਵਿਭਾਗ ਵਿਚ ਪ੍ਰੋਬੇਸ਼ਨਰੀ ਏ.ਐਸ.ਆਈ. ਵਜੋਂ ਭਰਤੀ ਹੋਏ ਸਨ। ਆਪਣੀ ਸੇਵਾ ਦੌਰਾਨ ਉਹ ਇਮਾਨਦਾਰੀ ਅਤੇ ਮਿਹਨਤ ਸਦਕਾ ਸਾਲ 2016 ਵਿਚ ਉਹ ਡਿਪਟੀ ਸੁਪਰਡੈਂਟ ਆਫ ਪੁਲਿਸ ਦੇ ਅਹੁਦੇ ‘ਤੋ ਪਹੁੰਚੇ। ਉਹਨਾਂ ਜ਼ਿਲ•ਾ ਐਸ.ਏ.ਐਸ ਅਤੇ ਰੂਪਨਗਰ ਦੇ ਦਫਤਰਾਂ ਅਤੇ ਕਈ ਪੁਲਿਸ ਥਾਣਿਆਂ ਵਿਚ ਬਤੌਰ ਐਸ.ਐਚ.ਓ. ਵਜੋਂ ਸੇਵਾਵਾਂ ਨਿਭਾਈਆਂ।
ਉਹ ਸਾਲ 2012 ਵਿੱਚ ਵਿਜੀਲੈਂਸ ਬਿਓਰੋ ਵਿੱਚ ਤਾਇਨਾਤ ਹੋਏ ਅਤੇ ਕਈ ਮਹੱਤਵਪੂਰਨ ਕੇਸਾਂ ਦੀ ਪੇਸ਼ੇਵਰਾਨਾਂ ਤਰੀਕਿਆਂ ਨਾਲ ਪੜਤਾਲ ਕੀਤੀ ਅਤੇ ਕਈ ਇਸ਼ਤਿਹਾਰੀ ਮੁਜ਼ਰਮਾਂ ਨੂੰ ਕਾਬੂ ਕੀਤਾ। ਇਸ ਤੋਂ ਇਲਾਵਾ ਰਾਜ਼ੇਸ਼ ਕੁਮਾਰ ਇਸ ਵੇਲੇ ਭਰਤੀ ਘੁਟਾਲਾ, ਗਮਾਡਾ, ਮੰਡੀ ਬੋਰਡ ਦੇ ਚੀਫ ਇੰਜੀਨੀਅਰ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ, ਸਿੰਜਾਈ ਮਹਿਕਮੇ ਦੇ ਇੰਜੀਨੀਅਰਾਂ ਅਤੇ ਠੇਕਦਾਰ ਵਿਰੁੱਧ ਕੇਸ ਦਾ ਤਫ਼ਤੀਸ਼ੀ ਅਧਿਕਾਰੀ ਵੀ ਸੀ।
ਬੁਲਾਰੇ ਨੇ ਦੱਸਿਆ ਕਿ ਰਾਜੇਸ਼ ਕੁਮਾਰ ਇੱਕ ਵਧੀਆ ਇਨਸਾਨ, ਬੇਹੱਦ ਕੁਸ਼ਲ, ਗਿਆਨਵਾਨ, ਮਿਹਨਤੀ ਅਤੇ ਬਹਾਦਰ ਪੁਲਿਸ ਅਫਸਰ ਸੀ ਜੋ ਆਪਣੀ ਡਿਊਟੀ ਪ੍ਰਤੀ ਪ੍ਰਤੀਬੱਧ ਸੀ। ਪੁਲਿਸ ਮਹਿਕਮੇ ਵਿੱਚ ਬਿਹਤਰ ਕਾਰਗੁਜ਼ਾਰੀ ਦੇ ਮੱਦੇਨਜ਼ਰ ਉਸ ਨੂੰ ਇਸੇ ਸਾਲ ਫਰਵਰੀ 2017 ਵਿੱਚ ‘ਡੀ.ਜੀ.ਪੀ. ਕੋਮੈਡੇਸ਼ਨ ਡਿਸਕ’ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਅੱਜ ਇਸ ਦੁਖਦਾਇਕ ਸੂਚਨਾ ਉਪਰੰਤ ਵਿਜੀਲੈਂਸ ਦੇ ਹੈਡਕਵਾਟਰ ਸਥਿਤ ਸਮੂਹ ਅਧਿਕਾਰੀਆਂ ਅਤੇ ਮੁÑਲਾਜ਼ਮਾ ਨੇ ਇਕ ਸ਼ੋਕ ਸਭਾ ਰਾਹੀਂ ਡੀ.ਐਸ.ਪੀ. ਅਸ਼ੋਕ ਕੁਮਾਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸ਼ੋਕਗ੍ਰਸਤ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀਂ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

Please Click here for Share This News

Leave a Reply

Your email address will not be published. Required fields are marked *