ਸ੍ਰੀ ਮੁਕਤਸਰ ਸਾਹਿਬ () ਕੇਦਰ ਦੀ ਐਨ ਡੀ ਏ ਸਰਕਾਰ ਵੱਲੋ ਡੀਜ਼ਲ, ਪੈਟਰੋਲ, ਮਿੱਟੀ ਦਾ ਤੇਲਜ ਤੇ ਰਸੋਈ ਗੈਸ ਵਿੱਚ ਕੀਤੇ ਵਾਧੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਜ਼ਿਲ•ਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਹਿਲਾਂ ਹੀ ਲੋਕ ਨੋਟਬੰਦੀ ਦੇ ਕਾਰਣ ਆਪਣਾ ਵੇਲ•ਾ ਮੁਸ਼ਕਿਲ ਨਾਲ ਟਪਾ ਰਹੇ ਸਨ ਕਿ ਹੁਣ ਕੇਦਰ ਸਰਕਾਰ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਪਹਿਲਾਂ ਤੇਲ ਕੀਮਤਾਂ ਘਟਾ ਦਿੱਤੀਆਂ ਤੇ ਦੁਜੇ ਦਿਨ ਚੌਖਾ ਵਾਧਾ ਕਰ ਦਿੰਦੀ ਹੈ। ਉਨ•ਾਂ ਕਿਹਾ ਕਿ ਲੋਕ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਬੇਹੱਦ ਪ੍ਰੇਸ਼ਾਨ ਹਨ ਜਿਨ•ਾਂ ਨੂੰ ਮਹਿੰਗਾਈ ਅਤੇ ਅਸੁਰੱਖਿਆ ਨੇ ਦੁੱਭਰ ਜੀਵਨ ਜਿਉਣ ਲਈ ਮਜ਼ਬੂਰ ਕਰ ਰੱਖਿਆ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਿੱਟੀ ਦੇ ਤੇਲ ਦਾ ਕੋਟਾ ਖਤਮ ਕਰਨਾ ਵੀ ਸਿੱਧ ਕਰਦਾ ਹੈ ਕਿ ਕੇਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਰਸੋਈ ਗੈਸ ਦੇ ਸਿਲੰਡਰ ਚੋਣਾਂ ਮੌਕੇ ਵੰਡਣ ‘ਤੇ ਆਪਣਾ ਪ੍ਰਤੀਕਰਮ ਕਰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਯੂ. ਪੀ. ਏ. ਸਰਕਾਰ ਸਮੇਂ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਤਿੰਨ ਗੁਣਾ ਜ਼ਿਆਦਾ ਸੀ ਪਰ ਫਿਰ ਵੀ ਤੇਲ ਦਾ ਭਾਅ ਘੱਟ ਸੀ ਜਦੋਂ ਕਿ ਐਨ ਡੀ ਏ ਦੀ ਸਰਕਾਰ ਵਿੱਚ ਕੱਚੇ ਤੇਲ ਦਾ ਭਾਅ ਕਾਫੀ ਘਟ ਚੁੱਕਿਆ ਹੈ ਪਰ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਕਰਕੇ ਆਮ ਲੋਕਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਸ ਨੀਤੀ ਦਾ ਖਮਿਆਜ਼ਾ ਸਰਕਾਰ ਨੂੰ ਵਿਧਾਨ ਸਭਾ ਚੋਣਾ ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਉਹਨਾ ਦੇ ਨਾਲ ਬਲਾਕ ਕਾਂਗਰਸ ਕਮੇਟੀ ਲੰਬੀ ਦੇ ਪ੍ਰਧਾਨ ਗੁਰਬਾਜ ਸਿੰਘ ਵਣਵਾਲਾ, ਮੀਤ ਪ੍ਰਧਾਨ ਰਾਜਾ ਮਾਹੂਆਣਾ, ਜਸਪਾਲ ਸਿੰਘ ਮਹਿਣਾ, ਭਿੰਦਰ ਸ਼ਰਮਾ ਬਲਾਕ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਬਿੱਟਾ ਐਮ ਸੀ , ਗੁਰਪ੍ਰੀਤ ਸਿੰਘ ਗਿੱਲ ਵੀ ਮੌਜੂਦ ਸਨ।