best platform for news and views

ਡਿੰਪਾ ਵਲੋਂ ਲਾਏ ‘ ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਪਹਿਲੀਵਾਰ ਗੂੰਂਜੀ ਪਾਰਲੀਮੈਂਟ

Please Click here for Share This News

ਡਿੰਪਾ ਦੀ ਹੋ ਰਹੀ ਹੈ ਹਰ ਪਾਸਿਓ ਸ਼ਲਾਘਾ

ਰਾਜਨ ਮਾਨ

ਅੰਮ੍ਰਿਤਸਰ,18 ਜੂਨ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ M. P. ਸ਼੍ਰੀ ਜਸਬੀਰ ਸਿੰਘ ਡਿੰਪਾ ਵਲੋਂ ਪਾਰਲੀਮੈਂਟ ਵਿੱਚ ਸਹੁੰਂ ਚੁੱਕਣ ਤੋਂ ਪਹਿਲਾਂ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾ ਕੇ ਪਹਿਲੀਵਾਰ ਭਾਰਤ ਦੀ ਪਾਰਲੀਮੈਂਟ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ  ਗੂੰਜੀ।

ਸ਼੍ਰੀ ਡਿੰਪਾ ਨੂੰ ਜਦੋਂ ਹੀ ਸੌਂਹ ਚੁੱਕਣ ਲਈ ਸੱਦਾ ਦਿੱਤਾ ਗਿਆ ਤਾਂ ਉਹਨਾਂ ਨੇ ਆਪਣੀ ਸੀਟ ਤੋਂ ਉਠਦਿਆਂ ਹੀ ਬੋਲੇ ਸੋ ਨਿਹਾਲ ਦਾ ਜੈਕਾਰਾ ਗਜਾ ਦਿੱਤਾ ਜਿਸ ਦੇ ਜੁਆਬ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਜਵਾਬ ਦਿੱਤਾ ਜਿਸ ਨਾਲ ਪਾਰਲੀਮੈਂਟ ਜੈਕਾਰੇ ਦੀ ਆਵਾਜ਼ ਨਾਲ ਪੂਰੀ ਤਰ੍ਹਾਂ ਗੂੰਜ ਉੱਠੀ। ਇਹ ਪਹਿਲੀ ਵਾਰ ਹੈ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਂਜੇ ਨੇ। ਪੰਥਕ ਕਹਾਉਣ ਵਾਲੇ ਅਕਾਲੀ ਦਲ ਦੇ ਮੈਂਬਰਾਂ ਵਲੋਂ ਵੀ ਪਹਿਲਾਂ ਕਦੇ ਜੈਕਾਰੇ ਨਹੀਂ ਲਗਾਏ ਗਏ ।ਡਿੰਪਾ ਵਲੋਂ ਲਗਾਏ ਜੈਕਾਰੇ ਦੀ ਹਰ ਪਾਸਿਓ ਤਾਰੀਫ ਹੋ ਰਹੀ ਹੈ। ਸਮੁੱਚਾ ਸਿੱਖ ਜਗਤ ਡਿੰਪਾ ਦੀ ਸ਼ਲਾਘਾ ਕਰ ਰਿਹਾ ਹੈ। ਪਹਿਲੀਵਾਰ ਦੇਸ਼ ਦੀ ਪਾਰਲੀਮੈਂਟ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਂਜਣਾਂ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਪਹਿਲੀਵਾਰ ਪਾਰਲੀਮੈਂਟ ਦੀਆਂ ਪੌੜੀਆਂ ਚੜੇ ਸ਼੍ਰੀ ਡਿੰਪਾ ਨੇ ਇਕ ਸੱਚੇ ਸਿੱਖ ਹੋਣ ਦਾ ਸਬੂਤ ਦਿੱਤਾ ਹੈ। ਸ਼੍ਰੀ ਡਿੰਪਾ ਨੇ ਕਿਹਾ ਕਿ ਜਿਸ ਗੁਰੂ ਦੀ ਬਖਸ਼ਿਸ਼ ਸਦਕਾ ਅੱਜ ਉਹ ਇਥੇ ਪਹੁੰਚੇ ਹਨ ਉਸ ਦੀ ਜੈ ਜੈ ਕਾਰ ਕਰਨੀ ਮੇਰਾ ਧਰਮ ਹੈ ਅਤੇ ਮੈਂ ਆਪਣਾ ਧਰਮ ਹਮੇਸ਼ਾਂ ਨਿਭਾਉੰਦਾ ਰਹਾਂਗਾ।  ਉਹਨਾਂ ਕਿਹਾ ਕਿ  ਉਹ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਆਵਾਜ਼ ਪਾਰਲੀਮੈਂਟ ਵਿੱਚ ਉਠਾਉਣਗੇ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ਤੇ ਪੂਰੀ ਤਰ੍ਹਾਂ ਖਰੇ ਉਤਰਨ ਦੀ ਕੋਸ਼ਿਸ਼ ਕਰਨਗੇ।  ਰਹਾਂਗਾ।

Please Click here for Share This News

Leave a Reply

Your email address will not be published. Required fields are marked *