best platform for news and views

ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਚੈਰਿਟੀ ਵੈਨ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਮਨੁੱਖਤਾ ਦੀ ਸੇਵਾ ਹੀ ਉੱਤਮ ਸੇਵਾ ਹੈ, ਇਸ ਲਈ ਇਸ ਕੰਮ ਲਈ ਸਾਨੂੰ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ। ਜਿਲ•ਾ ਬਰਨਾਲਾ ਵਿਖੇ ”ਚੈਰਿਟੀ ਸਕੀਮ” ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਸ਼ਹਿਰ ਬਰਨਾਲਾ ਦੇ ਮੁੱਖ ਬਾਜ਼ਾਰ ਦੇ ਇੱਕ ਚੌਂਕ ਨੂੰ ਚੈਰਿਟੀ ਚੌਂਕ ਬਣਾਇਆ ਗਿਆ ਹੈ, ਜਿੱਥੇ ਲੋੜਵੰਦ ਅਤੇ ਗਰੀਬ ਲੋਕਾਂ ਲਈ ਕੋਈ ਵੀ ਵਿਅਕਤੀ ਕੱਪੜੇ, ਕਿਤਾਬਾਂ, ਬੂਟ ਆਦਿ ਦਾਨ ਕਰ ਸਕਦਾ ਹੈ।

ਇਸ ਚੈਰਿਟੀ ਸਕੀਮ ਦੀ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਅਤੇ ਉਹਨਾਂ ਦੀ ਧਰਮ ਪਤਨੀ ਡਾ. ਗਗਨ ਕੁੰਦਰਾ ਨੇ ਸਥਾਨਕ ਨਹਿਰੂ ਚੌਂਕ, ਸਦਰ ਬਾਜ਼ਾਰ ਵਿਖੇ ਕੀਤਾ। ਇਸ ਦੌਰਾਨ ਸ੍ਰੀ ਥੋਰੀ ਨੇ ਇਸ ਚੈਰਿਟੀ ਵੈਨ ਨੂੰ ਵੀ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ, ਜੋ ਕਿ ਬਰਨਾਲਾ ਸ਼ਹਿਰ ਦੇ ਸੇਖਾ ਚੌਂਂਕ, ਸੰਧੂ ਪੱਤੀ ਚੌਂਕ, 22 ਏਕੜ, 16 ਏਕੜ, ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ ਤੋਂ ਹੁੰਦੀ ਹੋਈ ਬਰਨਾਲਾ ਸ਼ਹਿਰ ਦੀਆਂ ਵੱਖ-ਵੱਖ ਥਾਂਵਾ ਤੇ ਜਾਵੇਗੀ ਅਤੇ ਇਸ ਦੌਰਾਨ ਪ੍ਰਾਪਤ ਹੋਏ ਕੱਪੜੇ, ਕਿਤਾਬਾਂ, ਬੂਟ ਆਦਿ ਨੂੰ ਲੋੜਵੰਦ ਅਤੇ ਗਰੀਬ ਵਰਗ ਦੇ ਲੋਕਾਂ ਵਿੱਚ ਵੰਡ ਕੀਤੀ ਜਾਵੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਗਗਨ ਕੁੰਦਰਾ ਵੀ ਆਪਣੇ ਘਰ ਤੋਂ ਕੁੱਝ ਕਪੜੇ ਆਦਿ ਲੈਕੇ ਆਏ ਅਤੇ ਉਹਨਾਂ ਵੱਲੋਂ ਲਿਆਂਦੇ ਗਏ ਕੱਪੜੇ ਚੈਰਿਟੀ ਚੌਂਕ ਵਿਖੇ ਰੱਖੇ ਗਏ ਬਕਸਿਆਂ ਵਿੱਚ ਪਾਏ ਗਏ। ਇਸ ਤੋਂ ਇਲਾਵਾ ਜਿਲ•ੇ ਦੇ ਹੋਰ ਅਧਿਕਾਰੀਆਂ ਦੇ ਨਾਲ-ਨਾਲ ਸ਼ਹਿਰ ਦੇ ਆਮ ਲੋਕਾਂ, ਦੁਕਾਨਦਾਰਾਂ ਵੱਲੋਂ ਵੀ ਆਪਣੇ ਘਰੋਂ ਕੱਪੜੇ ਆਦਿ ਲਿਆ ਕੇ ਬਕਸਿਆਂ ਵਿੱਚ ਪਾਏ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਤਪਾ ਮੰਡੀ-ਕਮ-ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਹਿਮਾਂਸੂ ਗੁਪਤਾ, ਸਹਾਇਕ ਕਮਿਸ਼ਨਰ (ਅੰਡਰ ਟਰੈਨਿੰਗ) ਮੈਡਮ ਸ਼ਾਇਰੀ ਮਲਹੋਤਰਾ, ਡੀ.ਡੀ.ਪੀ.ਓ. ਸ੍ਰੀ ਸੰਜੀਵ ਸ਼ਰਮਾ, ਸਕੱਤਰ ਰੈੱਡ ਕਰਾਸ ਸ੍ਰੀ ਵਿਜੈ ਗੁਪਤਾ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *