best platform for news and views

ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ  ਨੇ ਕੀਤਾ ਸਿਵਲ ਹਸਪਤਾਲ ਦਾ ਦੌਰਾ 

Please Click here for Share This News
ਫਿਰੋਜ਼ਪੁਰ 4 ਅਪਰੈਲ(ਸਤਬੀਰ ਬਰਾੜ) ਸਿਵਲ ਹਸਪਤਾਲ ਦੇ ਪੂਰਨ ਸੁਧਾਰ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਖੁਦ ਹਸਪਤਾਲ ਪਹੁੰਚੇ।  ਉਨ੍ਹਾਂ ਨੇ ਸਿਵਲ ਹਸਪਤਾਲ ਦੇ ਚੱਪੇ-ਚੱਪੇ ਦਾ ਦੌਰਾ ਕੀਤਾ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠ ਕੇ ਓ.ਪੀ.ਡੀ. ਵਾਲੀ ਇਮਾਰਤ ਨੂੰ ਸਾਧਾਰਨ ਦਾ ਬਲਿਓ ਪ੍ਰਿੰਟ ਤਿਆਰ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਸਭ ਤੋਂ ਪਹਿਲਾ ਜੱਚਾ-ਬੱਚਾ ਵਾਰਡ ਵਿੱਚ ਪਹਿਲੀ ਮੰਜਿਲ ਤੇ ਬਣੇ ਲੇਬਰ ਰੂਮ ਨੂੰ ਗਰਾਊਂਡ ਫਲੋਰ ਤੇ ਸਿਫਟ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੌੜੀਆਂ ਜਾ ਰੈਪ ਤੋਂ ਡਿਲਵਰੀ ਲਈ ਪਹਿਲੀ ਮੰਜਿਲ ਤੇ ਲੈ ਕੇ ਜਾਣਾ ਬਿਲਕੁਲ ਗਲਤ ਹੈ। ਇਸ ਲਈ ਲੇਬਰ ਰੂਮ ਨੂੰ ਦੋ-ਤਿੰਨ ਦਿਨ ਦੇ ਅੰਦਰ ਗਰਾਊਂਡ ਫਲੋਰ ਤੇ ਸਿਫਟ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਹੋਣ ਵਾਲੀ ਡਿਲਵਰੀਆਂ ਦੇ ਅੰਕੜਿਆਂ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਜ਼ਿਲ੍ਹੇ ਵਿੱਚ 42 ਪ੍ਰਤੀਸ਼ਤ ਇੰਸਟੀਟਿਊਸ਼ਨਲ ਡਿਲਵਰੀ (ਸਰਾਕਰੀ ਹਸਪਤਾਲਾਂ ਵਿੱਚ) ਹੋ ਰਹੀ ਹੈ ਜਦਕਿ ਬਾਕੀ ਲੋਕ ਪ੍ਰਾਈਵੇਟ ਹਸਪਤਾਲਾਂ ਅਤੇ ਦਾਈਆ ਦੇ ਪਾਸ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਕਿਹਾ ਕਿ ਇਹ ਠੀਕ ਨਹੀਂ ਹੈ, ਇਸ ਨੂੰ ਸੁਧਾਰਨ ਲਈ ਠੋਸ ਕਦਮ ਉਠਾਏ ਜਾਣ। ਜ਼ਿਲ੍ਹੇ ਦੇ ਪੰਜ ਕਮਿਊਨਿਟੀ ਹੈਲਥ ਸੈਂਟਰਸ (ਸੀ.ਐੱਚ.ਸੀ) ਵਿੱਚ ਇੱਕ ਗਾਇਨੀ ਨਾਲ ਸਬੰਧਿਤ ਡਾਕਟਰ ਅਤੇ ਨਰਸਾਂ ਨੂੰ ਤੈਨਾਤ ਕੀਤਾ ਜਾਵੇ। ਜਿੱਥੇ ਸਟਾਫ ਜ਼ਿਆਦਾ ਹੈ, ਉੱਥੇ ਇੱਥੇ ਸਿਫਟ ਕੀਤਾ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਸਿਵਲ ਹਸਪਤਾਲ ਨੂੰ ਦਿੱਤੀ ਗਈ ਵੈਂਟੀਲੇਟਰ ਵਾਲੀ ਐਂਬੂਲੈਂਸ ਨਾ ਚਲਾਉਣ ਦਾ ਕਾਰਨ ਪੁੱਛਿਆ ਤਾਂ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਐਂਬੂਲੈਂਸ ਵਿੱਚ ਓ.ਟੀ.ਈ ਦੀ ਤੈਨਾਤੀ ਨਾ ਹੋਣ ਕਾਰਨ ਇਸ ਨੂੰ ਸ਼ੁਰੂ ਨਹੀਂ ਕੀਤਾ ਜਾ ਰਿਹਾ ਕਿਉਂਕਿ ਵੈਂਟੀਲੇਟਰ ਓ.ਟੀ.ਈ ਹੀ ਆਪਰੇਟ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਮੌਕੇ ਤੇ ਹੀ ਰੈੱਡ ਕਰਾਸ ਸੋਸਾਇਟੀ ਵੱਲੋਂ ਇੱਕ ਓ.ਟੀ.ਈ ਨਿਯੁਕਤ ਕਰਕੇ ਐਂਬੂਲੈਂਸ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਕਿਹਾ ਕਿ ਹਸਪਤਾਲ ਵਿੱਚ ਕੋਈ ਹੈਲਪ ਡੈਸਕ ਨਹੀਂ ਹੈ, ਜਦਕਿ ਮੈਨੇਜਮੈਂਟ ਵੱਲੋਂ ਲੋਕਾਂ ਤੋਂ ਇਲਾਜ ਲਈ ਫੀਸ ਵਸੂਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਓ.ਪੀ.ਡੀ. ਵਾਲੀ ਬਿਲਡਿੰਗ ਵਿੱਚ ਦਾਖਿਲ ਹੋਣ ਲਈ ਇੱਕ ਹੈਲਪ ਡੈਸਕ ਹੋਣਾ ਚਾਹੀਦਾ ਹੈ, ਜਿੱਥੇ ਲੋਕ ਹਸਪਤਾਲ ਵਿੱਚ ਮਿਲਣ ਵਾਲੀਆਂ ਸੇਵਾਵਾਂ ਅਤੇ ਅਲੱਗ-ਅਲੱਗ ਡਾਕਟਰ ਜਾਂ ਵਾਰਡ ਦੀ ਲੋਕੇਸ਼ਨ ਦੇ ਬਾਰੇ ਵਿੱਚ ਸਹਾਇਤਾ ਪ੍ਰਾਪਤ ਕਰ ਸਕਣ। ਡਿਪਟੀ ਕਮਿਸ਼ਨਰ ਨੇ ਕਿਸੇ ਵੀ ਬਲਾਕ ਦੇ ਬਾਹਰ ਸਾਈਨ ਬੋਰਡ ਨਾ ਲੱਗੇ ਹੋਣ ਤੇ ਸਿਵਲ ਸਰਜਨ ਨੂੰ ਨਿਰਦੇਸ਼ ਜਾਰੀ ਕੀਤੇ ਕਿ ਹਰੇਕ ਬਲਾਕ ਦੇ ਬਾਹਰ ਸਾਈਨ ਬੋਰਡ ਲਗਾਇਆ ਜਾਵੇ ਤਾਂਕਿ ਲੋਕਾਂ ਨੂੰ ਪਤਾ ਚੱਲ ਸਕੇ ਕਿਹੜੇ ਕੰਮ ਲਈ ਕਿਹੜੀ ਬਿਲਡਿੰਗ ਵਿੱਚ ਜਾਣਾ ਹੈ ਅਤੇ ਸਬੰਧਿਤ ਬਿਲਡਿੰਗ ਕਿੱਥੇ ਹੈ। ਡਿਪਟੀ ਕਮਿਬਨਰ ਨੇ ਸਿਵਲ ਹਸਪਤਾਲ ਵਿੱਚ ਦੋ ਸੌਚਾਲਿਯ ਬਣਾਉਣ ਲਈ ਕਿਹਾ। ਇਸ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਿਹਤ ਵਿਭਾਗ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੌਚਾਲਿਆਂ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਸਿਵਲ ਹਸਪਤਾਲ ਦੀ ਸਾਫ ਸਫਾਈ ਤੇ ਨਾਰਾਜ਼ਗੀ ਜਾਹਰ ਕਰਦੇ ਹੋਏ ਹਸਪਤਾਲ ਦੀ ਮੈਨੇਜਮੈਂਟ ਨੂੰ ਇਸ ਨੂੰ ਸੁਧਾਰਨ ਲਈ ਕਿਹਾ। ਉਨ੍ਹਾਂ ਨੇ ਸਿਵਲ ਸਰਜਨ ਨੂੰ ਕਿਹਾ ਕਿ ਬਿਲਡਿੰਗ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ, ਇਸ ਨੂੰ ਜਲਦੀ ਸਾਫ ਕਰਵਾਇਆ ਜਾਵੇ। ਉਨ੍ਹਾਂ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਡੋਪ ਟੈਸਟ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਕਿੰਨੀ ਫੀਸ਼ ਭਰੀ ਹੈ ਅਤੇ ਕਿਸੇ ਨੇ ਉਨ੍ਹਾਂ ਤੋਂ ਜ਼ਿਆਦਾ ਪੈਸੇ ਤਾਂ ਨਹੀਂ ਲਏ ਗਏ ਜਾਂ ਫਿਰ ਜ਼ਿਆਦਾ ਇੰਤਜ਼ਾਰ ਤਾਂ ਨਹੀਂ ਕਰਨਾ ਪਿਆ, ਜਿਸ ਤੇ ਲੋਕਾਂ ਨੇ ਸੰਤੁਸਟੀ ਜਾਹਰ ਕਰਦੇ ਹੋਏ ਕਿਹਾ ਕਿ ਸਿਰਫ ਸਰਕਾਰੀ ਫੀਸ ਹੀ ਉਨ੍ਹਾਂ ਤੋਂ ਵਸੂਲੀ ਗਈ ਹੈ। ਇਸ ਤੋਂ ਬਾਅਦ ਸਿਵਲ ਹਸਪਤਾਲ ਦੀ ਬਿਲਡਿੰਗ ਦੀ ਕਾਇਆ ਕਲਪ ਨੂੰ ਲੈ ਕੇ ਸਿਵਲ ਸਰਜਨ ਦੇ ਨਾਲ ਬੈਠਕ ਹੋਈ। ਡਿਪਟੀ ਕਮਿਸ਼ਨਰ ਨੇ ਓ.ਪੀ.ਡੀੀ ਵਾਲੀ ਬਿਲਡਿੰਗ ਅਤੇ ਐਮਰਜੈਂਸੀ ਵਾਲੀ ਬਿਲਡਿੰਗ ਦੀ ਖਸਤਾ ਹਾਲਤ ਨੂੰ ਦੇਖ ਕੇ ਅਧਿਕਾਰੀਆਂ ਤੋਂ ਇਸ ਦੀ ਬਦਹਾਲੀ ਦਾ ਕਾਰਨ ਪੁੱਛਿਆ। ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਅਧਿਕਾਰੀਆਂ ਨੂੰ ਬਿਲਡਿੰਗ ਦੇ ਕਾਇਆ ਕਲਪ ਦਾ ਬਲਿਓ ਪ੍ਰਿੰਟ ਬਣਾ ਕੇ ਜਲਦ ਉਨ੍ਹਾਂ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਮੈਨੇਜਮੈਂਟ ਪਾਸ ਫੰਡਜ਼ ਦੀ ਕੋਈ ਕਮੀ ਨਹੀਂ ਹੈ ਅਤੇ ਇਹ ਪੈਸੇ ਬਿਲਡਿੰਗ ਦੀ ਕਾਇਆ ਕਲਪ ਤੇ ਖਰਚ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਹੈਲਥ ਸੈਂਟਰਸ਼ ਦੀ ਹਾਲਤ ਸੁਧਾਰਨ ਲਈ ਪੂਰਾ ਪਲਾਨ ਬਣਾਉਣ ਲਈ ਸਿਵਲ ਸਰਜਨ ਨੂੰ ਕਿਹਾ।
ਅਖੀਰ ਵਿੱਚ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿੱਚ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਦਾ ਦੌਰਾ ਕੀਤਾ। ਸਿਵਲ ਸਰਜਨ ਨੇ ਦੱਸਿਆ ਕਿ ਇੱਥੇ ਓਟਸ ਸੈਂਟਰ ਅਤੇ ਨਸ਼ਾ ਛੁਡਾਊ ਕੇਂਦਰ ਅਲੱਗ-ਅਲੱਗ ਚੱਲ ਰਹੇ ਹਨ। ਓਟਸ ਸੈਂਟਰ ਵਿੱਚ ਰੋਜ਼ਾਨਾ 380 ਦੇ ਕਰੀਬ ਮਰੀਜ ਆਪਣੀ ਦਵਾਈ ਦੀ ਡੋਜ ਲੈਣ ਆਉਂਦੇ ਹਨ ਜਦਕਿ ਨਸ਼ਾ ਛੁਡਾਊ ਕੇਂਦਰ ਵਿੱਚ 1200 ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।  ਉਨ੍ਹਾਂ ਨੇ ਇਨ੍ਹਾਂ ਸੈਂਟਰਾਂ ਵਿੱਚ ਇਲਾਜ ਕਰਵਾ ਰਹੇ ਕੁਝ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਨਸ਼ਾ ਛੱਡਣ ਲਈ ਉਨ੍ਹਾਂ ਦੀ ਮਜਬੂਤ ਇੱਛਾ ਸਕਤੀ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵਧੀਆ ਸੰਕੇਤ ਹੈ ਕਿ ਨਸ਼ੇ ਵਿੱਚ ਫਸੇ ਹੋਏ ਲੋਕ ਇਲਾਜ ਦੇ ਲਈ ਨਸ਼ਾ ਛੁਡਾਓ ਕੇਂਦਰਾਂ ਦਾ ਰੁਖ ਕਰ ਰਹੇ ਹਨ ਅਤੇ ਇੱਥੋ ਟਰੀਟਮੈਂਟ ਲੈ ਰਹੇ ਹਨ। ਉਨ੍ਹਾਂ ਨੇ ਹਿੰਸਾ ਪ੍ਰਭਾਵਿਤ ਮਹਿਲਾਵਾਂ ਦੇ ਲਈ ਚੱਲ ਰਹੇ ਵਨ ਸਟਾਪ ਸੈਂਟਰ ਦਾ ਵੀ ਜਾਇਜ਼ਾ ਲਿਆ ਅਤੇ ਮਹਿਲਾਵਾਂ ਨੂੰ ਮਿਲ ਰਹੀਆਂ ਸੇਵਾਵਾਂ ਨੂੰ ਲੈ ਕੇ ਸੈਂਟਰ ਦੀ ਪ੍ਰਸੰਸਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ. ਰਤਨਦੀਪ ਸੰਧੂ, ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਅਗਰਵਾਲ, ਸਕੱਤਰ ਰੈੱਡ ਕਰਾਸ ਸ੍ਰੀ. ਅਸੋਕ ਬਹਿਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
Please Click here for Share This News

Leave a Reply

Your email address will not be published. Required fields are marked *