best platform for news and views

ਡਿਪਟੀ ਕਮਿਸ਼ਨਰ ਵੱਲੋਂ ਸ਼ੂਗਰ ਮਿੱਲ ਨੂੰ ਨੋਟਿਸ ਦੇ ਕੇ ਕਿਸਾਨਾਂ ਦੀ ਅਦਾਇਗੀ ਕਰਨ ਦੀ ਕੀਤੀ ਤਾੜਣਾ

Please Click here for Share This News

ਧੂਰੀ, 15 ਅਪ੍ਰੈਲ (ਮਹੇਸ਼ ਜਿੰਦਲ) ਇਲਾਕੇ ਦੇ ਗੰਨਾ ਕਾਸ਼ਤਕਾਰਾਂ ਦੀ ਭਗਵਾਨਪੁਰਾ ਸ਼ੂਗਰ ਮਿੱਲ ਵੱਲ ਬਕਾਇਆ ਰਹਿੰਦੀ ਲੱਗਪੱਗ 70 ਕਰੋੜ ਦੀ ਅਦਾਇਗੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਦਿਵਾਏ ਗਏ ਭਰੋਸੇ ਦੇ ਬਾਵਜੂਦ ਤੈਅ ਮਿਤੀ ‘ਤੇ ਨਾ ਮਿਲਣ ਕਾਰਨ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੌਰੀ ਦੇ ਦਿਸ਼ਾ-ਨਿਰੇਦਸ਼ਾਂ ਹੇਠ ਏ.ਡੀ.ਸੀ. ਸ਼੍ਰੀ ਸੁਭਾਸ਼ ਚੰਦਰ ਅਤੇ ਐਸ.ਡੀ.ਐਮ. ਧੂਰੀ ਸ਼੍ਰੀ ਸਤਵੰਤ ਸਿੰਘ ਨੇ ਭਗਵਾਨਪੁਰਾ ਖੰਡ ਮਿੱਲ ਦਾ ਦੌਰਾ ਕਰਕੇ ਖੰਡ ਦੇ ਸਟਾੱਕ ਦੀ ਜਾਂਚ ਕੀਤੀ ਅਤੇ ਖੰਡ ਮਿੱਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਬੈਂਕਾਂ ਰਾਹੀਂ ਕਰਜਾ ਲੈਣ ਸਬੰਧੀ ਦਸਤਾਵੇਜੀ ਪ੍ਰਕਿਿਰਆ ਵਿੱਚ ਤੇਜ਼ੀ ਨਾਲ ਲੱਗੇ ਹੋਏ ਹਨ ਅਤੇ ਉਹਨਾਂ ਨੂੰ ਐਸ.ਡੀ.ਐਮ. ਧੂਰੀ ਪਾਸੋਂ ਐਨ.ਓ.ਸੀ. ਵੀ ਮਿਲ ਗਈ ਹੈ ਅਤੇ ਜ਼ਲਦ ਹੀ ਲਿਮਟ ਬਣ ਜਾਣ ਉਪਰੰਤ ਕਿਸਾਨਾਂ ਦੀ ਬਣਦੀ ਅਦਾਇਗੀ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਗੰਨਾ ਕਾਸ਼ਤਕਾਰਾਂ ਨੂੰ ਵਾਅਦੇ ਮੁਤਾਬਿਕ ਦੋ ਕਿਸ਼ਤਾਂ ਜਿਸ ਦੀ ਕੁੱਲ ਰਕਮ 37 ਕਰੋੜ 60 ਲੱਖ ਰੁਪਏ ਦੇ ਲੱਗਪੱਗ ਬਣਦੀ ਸੀ, ਤੈਅ ਮਿਤੀਆਂ ਤੇ ਨਾ ਮਿਲਣ ਕਾਰਨ ਉਹਨਾਂ ਵਿੱਚ ਮੁੜ ਰੋਸ ਫੈਲਣਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਸ਼੍ਰੀ ਹਰਜੀਤ ਸਿੰਘ ਧਨੋਆ, ਸਰਬਜੀਤ ਸਿੰਘ ਅਲਾਲ, ਅਵਤਾਰ ਸਿੰਘ ਤਾਰੀ, ਹਰਵਿੰਦਰ ਸਿੰਘ ਭੀਲੋਵਾਲ ਅਤੇ ਜਸਵਿੰਦਰ ਸਿੰਘ ਘਨੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਦੀ ਹਾਜ਼ਰੀ ਵਿੱਚ ਹੋਏ ਸਮਝੌਤੇ ਅਤੇ ਮਿੱਲ ਮਾਲਕਾਂ ਵੱਲੋਂ ਕੀਤੇ ਵਾਅਦੇ ਮੁਤਾਬਿਕ ਉਹਨਾਂ ਨੇ 2 ਅਪ੍ਰੈਲ ਨੂੰ ਮਿਲਣ ਵਾਲੀ 12 ਕਰੋੜ 60 ਲੱਖ ਦੀ ਕਿਸ਼ਤ ਅਤੇ 15 ਅਪ੍ਰੈਲ ਨੂੰ 25 ਕਰੋੜ ਦੀ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਪਾਉਣੀ ਸੀ, ਜੋ ਕਿ ਨਹੀਂ ਪਾਈ ਗਈ ਹੈ ਅਤੇ 2 ਅਪ੍ਰੈਲ਼ ਵਾਲੀ ਕਿਸ਼ਤ ਨਾ ਮਿਲਣ ਕਾਰਨ ਗੰਨਾ ਕਾਸ਼ਤਕਾਰਾਂ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਿਲਆ ਸੀ ਅਤੇ ਡੀ.ਸੀ. ਸੰਗਰੂਰ ਨੇ ਇਹ ਰਕਮ 12 ਅਪ੍ਰੈਲ ਤੱਕ ਦਿਵਾਉਣ ਦਾ ਵਾਅਦਾ ਕੀਤਾ ਸੀ ਅਤੇ 25 ਕਰੋੜ ਦੀ ਦੂਸਰੀ ਕਿਸ਼ਤ ਅੱਜ 15 ਅਪ੍ਰੈਲ ਨੂੰ ਦਿੱਤੀ ਜਾਣੀ ਸੀ ਜੋ ਕਿ ਦੋਵੇਂ ਕਿਸ਼ਤਾਂ ਨਹੀਂ ਮਿਲੀਆਂ। ਸ਼੍ਰੀ ਹਰਜੀਤ ਸਿੰਘ ਨੇ ਦੱਸਿਆ ਕਿ 17 ਅਪ੍ਰੈਲ ਨੂੰ ਗੰਨਾ ਕਾਸ਼ਤਕਾਰ ਮੁੜ ਇਸ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਘਣਸ਼ਿਆਮ ਥੌਰੀ ਨੂੰ ਮਿਲ ਕੇ ਇਸ ਮਾਮਲੇ ਤੋਂ ਜਾਣੰੂ ਕਰਵਾਉਣਗੇ। ਉਹਨਾਂ ਕਿਹਾ ਕਿ ਮਿੱਲ ਮਾਲਕ ਕਿਸਾਨਾਂ ਦੀ ਅਦਾਇਗੀ ਨੂੰ ਲੈ ਕੇ ਗੰਭੀਰ ਨਹੀਂ ਹਨ ਅਤੇ ਪ੍ਰਸ਼ਾਸਨ ਦਾ ਰਵੱਈਆ ਵੀ ਢਿੱਲ-ਮੱਠ ਵਾਲਾ ਹੀ ਹੈ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੌਰੀ ਇਸ ਮਾਮਲੇ ਵਿੱਚ ਮਿੱਲ ਮਾਲਕਾਂ ਖਿਲਾਫ ਸਖਤ ਸਟੈਂਡ ਲੈ ਕੇ ਕਿਸਾਨਾਂ ਦੀ ਬਕਾਇਆ ਅਦਾਇਗੀ ਪਹਿਲ ਦੇ ਅਧਾਰ ‘ਤੇ ਕਰਵਾਉਣਗੇ, ਨਹੀਂ ਤਾਂ ਮਜਬੂਰੀਵਸ ਮੁੜ ਕਿਸਾਨਾਂ ਨੂੰ ਧਰਨੇ ਲਗਾ ਕੇ ਸੜਕਾਂ ‘ਤੇ ਰਾਤਾਂ ਗੁਜਾਰਨੀਆਂ ਪੈਣਗੀਆਂ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਘਣਸ਼ਿਆਮ ਥੌਰੀ ਨੇ ਖੰਡ ਮਿੱਲ ਮਾਲਕਾਂ ਨੂੰ ਨੋਟਿਸ ਜਾਰੀ ਕਰਦਿਆਂ ਹਦਾਇਤਾਂ ਕੀਤੀਆਂ ਹਨ ਕਿ ਜੇਕਰ ਕਿਸਾਨਾਂ ਦੀ ਰਾਸ਼ੀ ਦੀ ਵੰਡ ਪ੍ਰਕਿਿਰਆ ਨੂੰ ਅਮਲੀ ਜਾਮਾ ਨਾ ਪਹਿਨਾਇਆ ਗਿਆ ਤਾਂ ਖੰਡ ਮਿੱਲ ਦੀ ਚੱਲ-ਅਚੱਲ ਜਾਇਦਾਦ ਨੂੰ ਜਬਤ ਕਰਨ ਸਬੰਧੀ ਕਾਨੂੰਨੀ ਪ੍ਰਕਿਿਰਆ ਆਰੰਭ ਕਰ ਦਿੱਤੀ ਜਾਵੇਗੀ।


ਤਸਵੀਰ:- ਅਦਾਇਗੀ ਨਾ ਮਿਲਣ ਦੇ ਰੋਸ ਵਜੋਂ ਸ਼ੂਗਰ ਮਿੱਲ ਖਿਲਾਫ ਮੀਟਿੰਗ ਕਰਦੇ ਹੋਏ ਗੰਨਾ ਕਾਸ਼ਤਕਾਰ। (ਮਹੇਸ਼ ਜਿੰਦਲ)

 

Please Click here for Share This News

Leave a Reply

Your email address will not be published. Required fields are marked *