best platform for news and views

ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਸ਼ਰਨਜੀਤ ਦੀ ਮ੍ਰਿਤਕ ਦੇਹ ਵਤਨ ਪੁੱਜੀ

Please Click here for Share This News

ਰਾਜਨ ਮਾਨ

ਅੰਮ੍ਰਿਤਸਰ, 2 ਜੂਨ- ਬੀਤੀ 20 ਮਾਰਚ ਨੂੰ ਦੁਬਈ ‘ਚ ਇੱਕ ਗਰੁੱਪ ਦੇ ਹੋਏ ਝਗੜੇ ਦੌਰਾਨ ਆਪਣੀ ਜਾਨ ਗੁਵਾ ਬੈਠੇ ਕਸਬਾ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਮਾਪਿਆਂ ਦੇ 28 ਸਾਲਾ ਨੌਜਵਾਨ ਇੱਕਲੌਤੇ ਪੁੱਤਰ ਸ਼ਰਨਜੀਤ ਸਿੰਘ ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਸਵੇਰੇ ਪੁੱਜੀ।
ਜਿਕਰਯੋਗ ਹੈ ਕਿ ਸ਼ਰਨਜੀਤ ਸਿੰਘ ਪੁੱਤਰ ਸਾਧੂ ਸਿੰਘ ਬੀਤੀ 7 ਮਾਰਚ ਨੂੰ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ ‘ਚ ਲੈ ਕੇ ਦੁਬਈ ਗਿਆ ਸੀ ਕਿ ਦੁਬਈ ਪਹੁੰਚਣ ਤੋਂ ਮਹਿਜ 14 ਦਿਨ ਬਾਅਦ ਹੀ 20 ਮਾਰਚ ਨੂੰ ਉੱਥੇ ਇੱਕ ਗਰੁੱਪ ‘ਚ ਹੋਈ ਲੜਾਈ ਦੌਰਾਨ ਉਸ ਦੀ ਦਰਦਨਾਕ ਮੌਤ ਹੋ ਗਈ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸ. ਓਬਰਾਏ ਨਾਲ ਕਿਸੇ ਅਣਜਾਣ ਵਿਅਕਤੀ ਨੇ ਫ਼ੌਨ ਤੇ ਸੰਪਰਕ ਕਰ ਕੇ ਸ਼ਰਨਜੀਤ ਸਿੰਘ ਦੀ ਮੌਤ ਤੇ ਇਸ ਦੇ ਪਰਿਵਾਰ ਦੀ ਬਹੁਤ ਹੀ ਪਤਲੀ ਆਰਥਿਕ ਹਾਲਤ ਦੀ ਜਾਣਕਾਰੀ ਦੇਣ ਤੋਂ ਇਲਾਵਾ ਮਿ੍ਤਕ ਦੀ ਫ਼ੋਟੋ ਤੇ ਉਸਦੇ ਵਾਰਸਾਂ ਦਾ ਸੰਪਰਕ ਨੰਬਰ ਦੇ ਕੇ ਫ਼ੌਨ ਬੰਦ ਕਰ ਦਿੱਤਾ ਸੀ ,ਜਿਸ ਉਪਰੰਤ ਡਾ.ਓਬਰਾਏ ਨੇ ਮਿ੍ਤਕ ਦੀ ਫ਼ੋਟੋ ਦੀ ਮਦਦ ਨਾਲ ਮੁਰਦਾ ਘਰ ‘ਚੋਂ ਸ਼ਰਨਜੀਤ ਦੇ ਮਿ੍ਤਕ ਸਰੀਰ ਦੀ ਪਛਾਣ ਕਰਵਾ ਕੇ ਉਸਦੇ ਘਰ ਫ਼ੌਨ ਤੇ ਸੰਪਰਕ ਕਰਕੇ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਸ਼ਰਨਜੀਤ ਦੀ ਮੌਤ ਹੋ ਚੁੱਕੀ ਹੈ, ਆਪਣੇ ਪੁੱਤ ਦਾ ਰੋਜ਼ ਫ਼ੌਨ ਉਡੀਕਣ ਵਾਲੇ ਬੇਵੱਸ ਮਾਪਿਆਂ ਨੇ ਰੋਦਿਆਂ ਹੋਇਆਂ ਡਾ.ਓਬਰਾਏ ਨੂੰ ਆਪਣੀ ਪਤਲੀ ਆਰਥਿਕ ਹਾਲਤ ਬਾਰੇ ਸਮੁੱਚੀ ਜਾਣਕਾਰੀ ਦਿੰਦਿਆਂ ਆਪਣੇ ਨੌਜਵਾਨ ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਦੁਬਈ ਤੋਂ ਭਾਰਤ ਭੇਜਣ ਦੀ ਅਰਜੋਈ ਕੀਤੀ, ਜਿਸ ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਨੇ ਦੁਬਈ ਅੰਦਰ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਨਾਲ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮ੍ਰਿਤਕ ਦੇਹ ਨੂੰ ਭਾਰਤ ਉਨਾਂ ਦੇ ਘਰ ਤੱਕ ਪਹੁੰਚਾਣ ਦਾ ਸਾਰਾ ਜਿੰਮਾ ਆਪਣੇ ਸਿਰ ਲਿਆ ਸੀ ।
ਹਵਾਈ ਅੱਡੇ ਤੇ ਸ਼ਰਨਜੀਤ ਦਾ ਮ੍ਰਿਤਕ ਸਰੀਰ ਲੈਣ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਗਟ ਕਰਨ ਪਹੁੰਚੇ ਟਰੱਸਟ ਦੀ ਅੰਮਿ੍ਤਸਰ ਜਿਲਾ ਇਕਾਈ ਦੇ ਮੀਤ ਪ੍ਧਾਨ ਮਨਪੀ੍ਤ ਸਿੰਘ ਸੰਧੂ, ਨਵਜੀਤ ਸਿੰਘ ਘਈ ਅਤੇ ਸ਼ਿਸ਼ਪਾਲ ਸਿੰਘ ਲਾਡੀ ਨੇ ਦੱਸਿਆ ਕਿ ਉਕਤ ਨੌਜਵਾਨ ਸਮੇਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਧਰਮਾਂ ਦੇ 62 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।ਉਨਾਂ ਇਹ ਵੀ ਦੱਸਿਆ ਕਿ ਸ਼ਰਨਜੀਤ ਸਿੰਘ ਦੀ ਮ੍ਤਿਕ ਦੇਹ ਭਾਰਤ ਭੇਜਣ ‘ਚ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਨੇ ਜ਼ਿਕਰਯੋਗ ਭੂਮਿਕਾ ਨਿਭਾਈ ਹੈ ਜਦ ਕਿ ਮਿ੍ਤਕ ਦੇਹ ਲੈ ਕੇ ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰ ਕੁਲਵੰਤਬੀਰ ਸਿੰਘ ਦੁਬਈ ਤੋਂ ਅੰਮਿ੍ਤਸਰ ਪਹੁੰਚੇ ਹਨ ।
ਏਅਰਪੋਰਟ ਤੇ ਮ੍ਰਿਤਕ ਦੇਹ ਲੈਣ ਪਹੁੰਚੇ ਸ਼ਰਨਜੀਤ ਦੇ ਕਰੀਬੀ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਸਤਨਾਮ ਸਿੰਘ,ਜਸਬੀਰ ਸਿੰਘ,ਬਗੀਚਾ ਸਿੰਘ,ਕਾਲਾ ਸਿੰਘ,ਗੌਰਵ ਸ਼ਰਮਾ ਆਦਿ ਨੇ ਡਾ.ਓਬਰਾਏ ਦਾ ਇਸ ਕਾਰਜ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਸ.ਓਬਰਾਏ ਉਨਾਂ ਦੀ ਮਦਦ ਨਾ ਕਰਦੇ ਤਾਂ ਉਹ ਕਦੇ ਵੀ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਨਹੀਂ ਕਰ ਸਕਦੇ ਸਨ ।

Please Click here for Share This News

Leave a Reply

Your email address will not be published. Required fields are marked *