best platform for news and views

ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਸੁਰੇਸ਼ ਦੀ ਮਿ੍ਤਕ ਦੇਹ ਵਤਨ ਪੁੱਜੀ

Please Click here for Share This News

ਰਾਜਨ ਮਾਨ

ਅੰਮਿ੍ਤਸਰ,9 ਸਤੰਬਰ -ਬੀਤੇ ਦਿਨ ਦੁਬਈ ‘ਚ ਅਚਾਨਕ ਆਪਣੀ ਜਾਨ ਗੁਵਾ ਬੈਠੇ ਅੰਮਿ੍ਤਸਰ ਦੇ ਤੁੰਗਬਾਲਾ ਦੇ 31 ਸਾਲਾ ਨੌਜਵਾਨ ਸੁਰੇਸ਼ ਕੁਮਾਰ ਦੀ ਿਮ੍ਰਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ ਿਸੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ੍ੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਜਿਕਰਯੋਗ ਹੈ ਕਿ ਸੁਰੇਸ਼ ਕੁਮਾਰ ਬੀਤੀ 22 ਅਗਸਤ ਨੂੰ ਹੀ ਦੁਬਈ ਗਿਆ ਸੀ ਕਿ ਮਹਿਜ ਕੁਝ ਦਿਨ ਬਾਅਦ ਭਾਵ 28 ਅਗਸਤ ਨੂੰ ਹੀ ਉਸ ਦੀ ਅਚਾਨਕ ਮੌਤ ਹੋ ਗਈ ਸੀ |
ਪਰਿਵਾਰ ਵੱਲੋਂ ਆਪਣੇ ਤੇ ਟੁੱਟੇ ਇਸ ਕਹਿਰ ਬਾਰੇ ਜਦ ਡਿਪਟੀ ਕਮਿਸ਼ਨਰ ਅੰਮਿ੍ਤਸਰ ਕਮਲਦੀਪ ਸਿੰਘ ਸੰਘਾ ਨਾਲ ਸੰਪਰਕ ਕੀਤਾ ਤਾਂ ਸ. ਸੰਘਾ ਵੱਲੋਂ ਸ.ਓਬਰਾਏ ਨਾਲ ਸੰਪਰਕ ਕਰ ਕੇ ਉਕਤ ਨੌਜਵਾਨ ਦੀ ਮਿ੍ਤਕ ਦੇਹ ਦੁਬਈ ਤੋਂ ਵਾਪਸ ਲੈ ਕੇ ਆਉਣ ਲਈ ਉਨਾਂ ਨੂੰ ਬੇਨਤੀ ਕੀਤੀ ਸੀ, ਜਿਸ ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮਿ੍ਤਕ ਦੇਹ ਵੀ ਖੁਦ ਆਪ ਡਾ. ਓਬਰਾਏ ਦੁਬਈ ਤੋਂ ਭਾਰਤ ਲੈ ਕੇ ਆਏ ਹਨ | ਹਵਾਈ ਅੱਡੇ ਤੇ ਨੌਜਵਾਨ ਦਾ ਮਿ੍ਤਕ ਸਰੀਰ ਤੇ ਮਿ੍ਤਕ ਨਾਲ ਸਬੰਧਿਤ ਜਰੂਰੀ ਕਾਗਜ਼ਆਤ ਤੇ ਪਰਸ ਆਦਿ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਓਬਰਾਏ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਕੰਮ ਦੌਰਾਨ ਵਾਪਰੇ ਹਾਦਸੇ ਦੌਰਾਨ ਹੋਈ ਹੈ | ਉਨਾਂ ਇਹ ਵੀ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਧਰਮਾਂ ਦੇ 48 ਨੌਜਵਾਨਾਂ ਦੇ ਮਿ੍ਤਕ ਸਰੀਰ ਉਨਾਂ ਦੇ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ | ਸ. ਓਬਰਾਏ ਨੇ ਇਹ ਵੀ ਦੱਸਿਆ ਕਿ ਇਸ ਸਭ ਲਈ ਡੁਬਈ ‘ਚ ਇੰਡਆ ਕਾਊਂਸਲੇਟ ਮਿਸਟਰ ਪਾਠਕ ਦਾ ਵੀ ਹਮੇਸ਼ਾਂ ਵਿਸ਼ੇਸ਼ ਯੋਗਦਾਨ ਰਹਿੰਦਾ ਹੈ | ਮੌਕੇ ਤੇ ਮੌਜ਼ੂਦ ਮਿ੍ਤਕ ਦੇ ਪਿਤਾ ਬਲਕਾਰ ਮਸੀਹ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨਾਂ ਦੇ ਯਤਨਾਂ ਸਦਕਾ ਹੀ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰ ਸਕੇ ਹਨ |
ਇਸ ਮੌਕੇ ਟਰੱਸਟੇ ਮਾਝਾ ਜੋਨ ਦੇ ਪ੍ਧਾਨ ਸ. ਸੁਖਜਿੰਦਰ ਸਿੰਘ ਹੇਰ,ਮੀਤ ਪ੍ਧਾਨ ਮਨਪ੍ੀਤ ਸਿੰਘ ਸੰਧੂ ,ਨਵਜੀਤ ਸਿੰਘ ਘਈ ਤੋਂ ਇਲਾਵਾ ਮਿ੍ਤਕ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ‘ਚ ਮੌਜੂਦ ਸਨ

Please Click here for Share This News

Leave a Reply

Your email address will not be published. Required fields are marked *