best platform for news and views

ਡਾ ਇੰਦਰਵੀਰ ਸਿੰਘ ਗਿੱਲ ਨੇ ਜਿਲਾ ਸਿਹਤ ਅਫਸਰ ਵਜੋ ਅਹੁਦਾ ਸੰਭਾਲਿਆ

Please Click here for Share This News

ਮੋਗਾ :ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕੀਤੀਆ ਗਈਆ ਪਦਉੁਨਤੀਆ ਅਨੁਸਾਰ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਜਿਲਾ ਮੋਗਾ ਅੰਦਰ ਡਾ ਇੰਦਰਵੀਰ ਸਿੰਘ ਗਿੱਲ ਨੇ ਜਿਲਾ ਸਿਹਤ ਅਫਸਰ ਮੋਗਾ ਵਜੋ਼ ਆਪਣਾ ਅਹੁਦਾ ਸੰਭਾਲਿਆ।ਜਿਕਰਯੋਗ ਹੈ ਕਿ ਡਾ ਇੰਦਰਵੀਰ ਸਿੰਘ ਗਿੱਲ ਨੇ ਸਿਹਤ ਵਿਭਾਗ ਵਿੱਚ ਆਪਣਾ ਸਫਰ ਮੈਡੀਕਲ ਅਫਸਰ ਵਜੋ਼ ਸੁਰੂ ਕੀਤਾ ਫਿਰ ਜਿਲਾ ਟੀHਬੀH ਅਫਸਰ ਮੋਗਾ ਵਜੋਂ ਆਪਣੀਆ ਸ਼ਾਨਦਾਰ ਸੇਵਾਵਾ ਪ੍ਰਦਾਨ ਕੀਤੀਆ ਅਤੇ ਸਟੇਟ ਅਵਾਰਡ ਅਤੇ ਜਿਲਾ ਪੱਧਰੀ ਅਵਾਰਡ ਨਾਲ ਬਹੁਤ ਵਾਰ ਸਨਮਾਨਿਤ ਵੀ ਹੋਏ ਅਤੇ ਇਕ ਇਮਾਨਦਾਰ ਅਤੇ ਚੰਗੇ ਅਸੂਲਾ ਵਾਲਾ ਅਫਸਰ ਵਜੋਂ ਆਪਣੀ ਬਣਾ ਚੁੱਕੇ ਡਾ ਇੰਦਰਵੀਰ ਸਿੰਘ ਗਿੱਲ ਹੁਣ ਆਪਣੀਆ ਸੇਵਾਵਾ ਜਿਲਾ ਸਿਹਤ ਅਫਸਰ ਵਜੋ਼ ਜਿਲਾ ਮੋਗਾ ਨੂੰ ਪ੍ਰਦਾਨ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਡਾ ਗਗਨਦੀਪ ਸਿੰਘ ਸਿਵਲ ਹਸਪਤਾਲ ਮੋਗਾ, ਅੰਮ੍ਰਿਤ ਸ਼ਰਮਾ ਮੀਡੀਆ ਵਿੰਗ, ਸੁਖਦੇਵ ਰਾਮ ਅਤੇ ਕਰਨਵੀਰ ਗਰੋਵਰ ਅਤੇ ਹੋਰ ਸਟਾਫ ਵੀ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *