best platform for news and views

ਡਾਕਟਰਾਂ ‘ਤੇ ਹਿੰਸਕ ਹਮਲਿਆਂ ਤੋਂ ਬਚਾਅ ਲਈ ਸਰਕਾਰਾਂ ਸਿਹਤ ਸੇਵਾਵਾਂ ਬਾਰੇ ਆਪਣੀ ਬੁਨਿਆਦੀ ਜ਼ਿੰਮੇਵਾਰੀ ਨਿਭਾਉਣ-ਅਮਨ ਅਰੋੜਾ

Please Click here for Share This News

ਚੰਡੀਗੜ੍ਹ, 17 ਮਈ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਦੇਸ਼ ‘ਚ ਡਾਕਟਰਾਂ ਵਿਰੁੱਧ ਹੋ ਰਹੀ ਹਿੰਸਾ ਅਤੇ ਇਸ ਦੀ ਆੜ ‘ਚ ਹੋ ਰਹੀ ਸੌੜੀ ਸਿਆਸਤ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਡਾਕਟਰਾਂ ਉੱਪਰ ਹੁੰਦੇ ਹਿੰਸਕ ਹਮਲਿਆਂ ਦਾ 100 ਪ੍ਰਤੀਸ਼ਤ ਵਿਰੋਧ ਕਰਦੀ ਹੈ। ਡਾਕਟਰਾਂ ਦੀ ਸੁਰੱਖਿਆ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਉੱਥੇ ਡਾਕਟਰਾਂ ਦਾ ਹੱਕ ਵੀ ਹੈ। ਇਸ ਦੇ ਨਾਲ-ਨਾਲ ਸਮਾਜ ਨੂੰ ਵੀ ਇਹ ਜ਼ਿੰਮੇਵਾਰੀ ਬਰਾਬਰ ਸਮਝਣੀ ਚਾਹੀਦੀ ਹੈ, ਕਿਉਂਕਿ ਸਮਾਜ ‘ਚ ਡਾਕਟਰ ਦਾ ਰੁਤਬਾ ਵੀ ‘ਰੱਬ’ ਵਰਗਾ ਹੁੰਦਾ ਹੈ, ਇਸ ਲਈ ਡਾਕਟਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਅਤੇ ਸਮਾਜਿਕ ਰੁਤਬੇ ਦਾ ਸਨਮਾਨ ਕਰਨਾ ਚਾਹੀਦਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਉਦੋਂ ਤੱਕ ਵਾਪਰਦੀਆਂ ਰਹਿਣਗੀਆਂ ਜਦੋਂ ਤੱਕ ਸਰਕਾਰਾਂ ਲੋਕਾਂ ਨੂੰ ਸਿਹਤ ਸੇਵਾਵਾਂ ਸੰਬੰਧੀ ਆਪਣੀ ਬੁਨਿਆਦੀ ਜ਼ਿੰਮੇਵਾਰੀ ਤੋਂ ਭੱਜਦੀਆਂ ਰਹਿਣਗੀਆਂ ਅਤੇ ਸਿਹਤ ਸੇਵਾਵਾਂ ਦੇ ਖੇਤਰ ‘ਚ ਪ੍ਰਾਈਵੇਟ ਹਸਪਤਾਲ ਹਾਵੀ ਹੁੰਦੇ ਜਾਣਗੇ, ਕਿਉਂਕਿ ਪ੍ਰਾਈਵੇਟ ਹਸਪਤਾਲਾਂ ‘ਚ ਅਕਸਰ ਮਹਿੰਗੇ ਬਿੱਲਾਂ ਅਤੇ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ, ਸਹੂਲਤਾਂ ਅਤੇ ਦਵਾਈਆਂ ਦੀ ਕਮੀ ਕਰਕੇ ਮਰੀਜ਼ਾਂ ਦੇ ਵਾਰਿਸਾਂ ਅਤੇ ਡਾਕਟਰਾਂ ਦਰਮਿਆਨ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ‘ਚ ਅਜਿਹੀਆਂ ਘਟਨਾਵਾਂ ਦਾ ਸਭ ਤੋਂ ਜ਼ਿਆਦਾ ਖ਼ਤਰਾ ਬਣਿਆ ਹੋਇਆ ਹੈ, ਕਿਉਂਕਿ ਪੰਜਾਬ ‘ਚ ਸਰਕਾਰੀ ਹਸਪਤਾਲ ਨਾ ਕੇਵਲ ਖ਼ੁਦ ਬਿਮਾਰ ਹਨ ਸਗੋਂ ਵੈਂਟੀਲੇਟਰ ‘ਤੇ ਹਨ। ਸਰਕਾਰੀ ਹਸਪਤਾਲਾਂ ‘ਚ ਡਾਕਟਰ, ਸਟਾਫ਼, ਦਵਾਈਆਂ ਅਤੇ ਸੁਵਿਧਾਵਾਂ ਦੀ ਵੱਡੀ ਕਮੀ ਕਾਰਨ ਪੰਜਾਬ ਦੇ ਲੋਕ ਪ੍ਰਾਈਵੇਟ ਹਸਪਤਾਲਾਂ ‘ਚ ਲੁੱਟਣ ਲਈ ਮਜਬੂਰ ਹਨ।
ਅਮਨ ਅਰੋੜਾ ਨੇ ਪੰਜਾਬ ਸਮੇਤ ਪੂਰੇ ਦੇਸ਼ ਦੀਆਂ ਸੂਬਾ ਸਰਕਾਰਾਂ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਸਿਹਤ ਮਾਡਲ ਅਪਣਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਸੂਬਾ ਸਰਕਾਰਾਂ ਆਪਣੇ ਬਜਟ ਦਾ ਕੇਜਰੀਵਾਲ ਸਰਕਾਰ ਵਾਂਗ 16 ਪ੍ਰਤੀਸ਼ਤ ਜਾਂ ਉਸ ਤੋਂ ਵੀ ਵੱਧ ਹਿੱਸਾ ਸਰਕਾਰੀ ਸਿਹਤ ਸੇਵਾਵਾਂ ਲਈ ਰਾਖਵਾਂ ਨਹੀਂ ਕਰਦੀ ਉਦੋਂ ਤੱਕ ਸਰਕਾਰੀ ਹਸਪਤਾਲਾਂ ਦੀ ਸਿਹਤ ਠੀਕ ਨਹੀਂ ਹੋ ਸਕਦੀ।
ਅਮਨ ਅਰੋੜਾ ਨੇ ਮੈਡੀਕਲ ਸੰਗਠਨ ਨੂੰ ਅਪੀਲ ਕੀਤੀ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ ‘ਤੇ ਹੋ ਰਹੀ ਸਿਆਸਤ ਤੋਂ ਬਚਣ।

Please Click here for Share This News

Leave a Reply

Your email address will not be published. Required fields are marked *