best platform for news and views

ਡਾਇਰੀਆ ਕੰਟਰੋਲ ਪੰਦਰਵਾੜਾ ਪਰੋਗਰਾਮ ਦਾ ਪੋਸਟਰ ਰੀਲੀਜ. ਕੀਤਾ|

Please Click here for Share This News

ਮੋਗਾ: ਸ੍ਰ ਬਲਬੀਰ ਸਿੰਘ ਸਿੱਧੂ ਮੰਤਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਜਿਲਾ ਮੋਗਾ ਅੰਦਰ ਸਿਵਲ ਸਰਜਨ ਮੋਗਾ ਡਾ ੦ਸਪ੍ਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਆਈ ਡੀ ਸੀ ਐਫ ( ਡਾਇਰੀਆ ਕੰਟਰੋਲ ਪੰਦਰਵਾੜਾ) ਪ੍ਰੋਗਰਾਮ ਦਾ ਆਗਾਜ. ਜਾਗਰੂਕਤਾ ਪੋਸਟਰ ਰੀਲੀਜ. ਕਰਕੇ ਕੀਤਾ| ਇਸ ਮੌਕੇ ਸਿਵਲ ਸਰਜਨ ਮੋਗਾ ਨੇ ਬੋਲਦਿਆ ਕਿਹਾ ਕਿ ਓ ਆਰ ਐਸ ਦਾ ਘੋਲ ਅਤੇ ਜਿੰਕ ਦਸਤ ਰੋਗਾਂ ਨੂੰ ਦੂਰ ਭਜਾਉਦੇ ਹਨ|ਦਸਤ ਰੋਗ ਦੌਰਾਨ ਜਾਂ ਬਾਅਦ ਵਿੱਚ ਮਾਂ ਦਾ ਦੁੱਧ , ਤਰਲ ਪਦਾਰਥ ਅਤੇ ਪੂਰਕ ਖੁਰਾਕ ਜਾਰੀ ਰੱਖੋ ਅਤੇ ਪਹਿਲੇ ਛੇ ਮਹੀਨੇ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦਿਓ| ਇਸ ਮੌਕੇ ਜਿਲਾ ਟੀਕਾਕਰਨ ਅਫਸਰ ਅਤੇ ਪ੍ਰੋਗਰਾਮ ਨੋਡਲ ਅਫਸਰ ਡਾ ਹਰਿੰਦਰ ਕੁਮਾਰ ਸ.ਰਮਾ ਨੇ ਦੱਸਿਆ ਕਿ ਬੱਚੇ ਨੂੰ ਦਸਤ ਰੋਗ ਤੋਂ ਬਚਾਅ ਲਈ ਆਸ.ਾ ਜਾਂ ਏ ਐਨ ਐਮ ਨਾਲ ਸੰਪਰਕ ਕਰੋ ਅਤੇ ਖਾਸ ਧਿਆਨ ਰੱਖਿਆ ਜਾਵੇ ਕਿ ਮਾਂ ਵੱਲੋਂ ਖਾਣਾ ਬਣਾਉਣ ਤੋਂ ਪਹਿਲਾ ਅਤੇ ਖਾਣਾ ਖਾਣ ਤੋਂ ਬਾਅਦ ਹੱਥ ਚੰਗੀ ਤਰ•ਾ ਧੋਵੋ ਅਤੇ ਇਸ ਗੱਲ ਜਾਣ ਦਾ ਵੀ ਧਿਆਨ ਰੱਖਿਆ ਜਾਵੇ ਕਿ ਬੱਚੇ ਦੇ ਪਖਾਨਾ ਜਾਣ ਤੋਂ ਬਾਅਦ ਬੱਚੇ ਦੀ ਸਫਾਈ ਕਰਨੀ ਅਤੇ ਅਤੇ ਮਾਂ ਵੱਲੋਂ ਆਪਣੇ ਹੱਥਾ ਦੀ ਸਫਾਈ ਚੰਗੀ ਤਰ•ਾ ਸਾਬਣ ਨਾਲ ਧੋਣੇ ਜਰੂਰੀ ਹਨ ਇਸ ਸਬੰਧੀ ਹੋਰ ਜਾਣਕਾਰੀ ਵੀ ਸਾਝੀ ਕੀਤੀ| ਇਸ ਮੌਕੇ ਡਾ ਰੁਪਿੰਦਰ ਕੌਰ ਗਿੱਲ ਜਿਲਾ ਪਰਿਵਾਰ ਭਲਾਈ ਅਫਸਰ, ਡਾ ਅਰਵਿੰਦਰ ਪਾਲ ਸਿੰਘ ਗਿੱਲ ਜਿਲਾ ਸਿਹਤ ਅਫਸਰ, ਡਾ ਜਸਵੰਤ ਸਿੰਘ ਸਹਾਇਕ ਸਿਵਲ ਸਰਜਨ, ਡਾ ਮਨੀਸ. ਅਰੋੜਾ ਜਿਲਾ ਐਪਡੀਮੋਲੋਜਿਸਟ, ਰਾਜੇਸ. ਕੁਮਾਰ ਜਿਲਾ ਅਕਾਊਟ ਅਫਸਰ ਮੋਗਾ, ਅੰਮ੍ਰਿਤ ਸ.ਰਮਾ  ਅਤੇ ਐਨ ਜੀ ਓ ਹਾਜਰ ਸਨ|

ਫੋਟੋ ਕੈਪਸ.ਨ: ਸਿਵਲ ਸਰਜਨ ਮੋਗਾ ਡਾ ੦ਸਪ੍ਰੀਤ ਕੌਰ ਸੇਖੋ ਦੀ ਅਗਵਾਈ ਚ ਪੋਸਟਰ ਰੀਲੀਜ. ਕਰਦੇ ਹੋਏ ਜਿਲਾ ਪ੍ਰੋਗਰਾਮ ਅਫਸਰ ਅਤੇ ਹੋਰ

Please Click here for Share This News

Leave a Reply

Your email address will not be published. Required fields are marked *