best platform for news and views

ਠੇਕੇਦਾਰਾ ਦੀ ਗੱਡੀ ਨੇ ਕੁਚਲਿਆ ਖੇਤ ਚੋ ਆਉਦਾ ਕਿਸਾਨ ਮੋਕੇ ਤੇ ਮੋਤ ਦੋ ਜਖਮੀ-

Please Click here for Share This News

ਝੁਨੀਰ 7 ਅਕਤੂਬਰ (ਮਿੱਠੂ ਘੁਰਕਣੀ)_ ਪਿੰਡ ਦਾਨੇਵਾਲਾ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਜਿਸ ਵਿੱਚ ਇੱਕ ਕਿਸਾਨ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਮੋਕੇ ਤੇ ਜਾਣਕਾਰੀ ਮੁਤਾਬਿਕ ਐਕਸੀਡੈਂਟ ਦੇ ਸਿਕਾਰ ਹੋਏ ਵਿਆਕਤੀਆ ਦੇ ਨਜਦੀਕੀ ਮਨਜੀਤ ਸਿੰਘ ਪੁੱਤਰ ਰਾਮ ਸਰੂਪ ਸਿੰਘ ਵਾਸੀ ਦਾਨੇਵਾਲਾ ਨੇ ਦੱਸਿਆਂ ਕਿ ਇੱਕ ਮਾਰੂਤੀ ਕਾਰ ਨੰਬਰ ਪੀ ਬੀ 31 ਜੀ 0041 ਰਤੀਏ ਵਲੋ ਪਿੰਡ ਦਾਨੇਵਾਲਾ ਆਪਣੀ ਰਿਸਤੇਦਾਰੀ ਵਿੱਚ ਸਵਾਰ ਗੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ,ਬਲਜੀਤ ਕੋਰ ਪਤਨੀ ਗੁਰਜੀਤ ਸਿੰਘ ਅਤੇ ਉਹਨਾ ਦਾ 5 ਸਾਲ ਦਾ ਬੇਟਾ ਏਕਮ ਸਿੰਘ ਆ ਰਹੇ ਸਨ ।ਪਿੰਡ ਮੋਫਰ ਤੋ ਸਰਾਬ ਦੇ ਠੇਕੇਦਾਰ ਝੁਨੀਰ ਵਾਲਿਆ ਦੀ ਗੱਡੀ ਆ ਰਹੀ ਸੀ ਉਹਨਾ ਨੂੰ ਸੱਕ ਹੋ ਗਿਆ ਕਿ ਕਾਰ ਮਾਰੂਤੀ ਵਿੱਚ ਹਰਿਆਣੇ ਦੀ ਸਰਾਬ ਦਾਨੇਵਾਲਾ ਵੱਲ ਆ ਰਹੀ ਹੈ ।ਠੇਕੇਦਾਰ ਤੇਜ ਰਫਤਾਰ ਵਿੱਚ ਮਾਰੂਤੀ ਦਾ ਪਿੱਛਾ ਕਰਨ ਲੱਗੇ ਤਾ ਪਿੰਡ ਦਾਨੇਵਾਲਾ ਨੇੜੇ ਵਾਟਰ ਵਕਸ ਦੇ ਇੱਕ ਕਿਸਾਨ ਭਗਵੰਤ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਦਾਨੇਵਾਲ 63 ਸਾਲ ਜੱਟ ਸਿਖ ਆਪਣੇ ਘਰ ਆ ਰਿਹਾ ਸੀ।ਠੇਕੇਦਾਰਾ ਦੀ ਤੇਜ ਰਫਤਾਰ ਗੱਡੀ ਹੋ ਗਈ ਅਤੇ ਰਸਤੇ ਆਉਦੇ ਕਿਸਾਨ ਨੂੰ ਕੁਚਲ ਦਿੱਤਾ ਮੋਕੇ ਤੇ 108 ਐਬੂਲੈਂਸ ਝੂਨੀਰ ਪਹੁੰਚੀ ਮਾਨਸਾ ਨੂੰ ਜਾਦੇ ਰਸਤੇ ਵਿੱਚ ਭਗਵੰਤ ਸਿੰਘ ਦਮ ਤੋੜ ਗਿਆਂ ਅਤੇ ਦੋ ਪਤੀ ਪਤਨੀ ਗਭੀਰ ਜਖਮੀ ਹੋ ਗਏ।ਜਦੋ ਇਸ ਸਬੰਧ ਵਿੱਚ ਥਾਣਾ ਝੁਨੀਰ ਏ ਐਸ ਆਈ ਦੀਪ ਸਿੰਘ ਨਾਲ ਸਪੰਰਕ ਕੀਤਾ ਉਹਨਾ ਕਿਹਾ ਕਿ ਤਫਤੀਸ ਚੱਲ ਰਹੀ ਹੈ ।ਖਬਰ ਲਿਖਣ ਤੱਕ ਕਿਸੇ ਵੀ ਉਪਰ ਕਾਰਵਾਈ ਨਹੀ ਕੀਤੀ ਗਈ ।

ਐਕਸੀਡੈਂਟ ਮੌਕੇ ਦਾ ਦ੍ਰਿਸ਼

Please Click here for Share This News

Leave a Reply

Your email address will not be published. Required fields are marked *