best platform for news and views

ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਊਲੰਘਣਾਂ ਕਰਨ ਵਾਲਿਆਂ ਦੇ ਕੱਟੇ ਚਲਾਨ 

Please Click here for Share This News

ਧੂਰੀ 9 ਅਪ੍ਰੈਲ (ਮਹੇਸ਼)- ਜਿ•ਲਾਂ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸਾਂ ਨਿਰਦੇਸ਼ਾਂ ਅਤੇ ਡੀ ਐੱਸ ਪੀ ਅਕਾਸਦੀਪ ਸਿੰਘ ਔਲਖ ਅਤੇ ਐੱਸ ਐੱਚ ਓ ਸਿਟੀ ਰਾਜੇਸ਼ ਸਨੇਹੀ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਧੂਰੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਊਲਘੰਣਾਂ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਕੱਕੜਵਾਲ ਚੌਂਕ ਵਿਖੇ ਟ੍ਰੈਫਿਕ ਕਮ ਪੀ.ਸੀ.ਆਰ ਇੰਚਾਰਜ ਪਵਨ ਕੁਮਾਰ ਸ਼ਰਮਾ ਵੱਲੋਂ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ।  ਇਸ ਸਬੰਧੀ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਅੱਜ ਵਹੀਕਲਾਂ ਚਾਲਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਊਲੰਘਣਾਂ ਕਰਨ ਦੇ ਮਾਮਲੇ ਵਿਚ 11 ਦੇ ਲੱਗਪੱਗ ਵੱਖ ਵੱਖ ਚਲਾਨ ਕੱਟੇ ਗਏ ਅਤੇ ਕਾਰਾਂ ਦੇ ਸ਼ੀਸ਼ਿਆਂ ਉੱਤੇ ਲੱਗੀਆਂ ਜਾਲੀਆਂ ਅਤੇ ਕਾਲੀ ਫ਼ਿਲਮ ਉਤਰਾਈ ਗਈ ਅਤੇ ਵਹੀਕਲਾਂ ਚਾਲਕਾਂ ਨੂੰ ਸਖ਼ਤ ਤਾੜਨਾ ਦਿੰਦੀਆਂ ਊਨਾ ਕਿਹਾ ਕਿ ਵਹੀਕਲ ਚਾਲਕ ਆਪਣੇ ਕਾਗ਼ਜ਼ ਪੱਤਰ ਪੂਰੇ  ਰੱਖਣ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਨਾ ਕੀਤੀ ਜਾ ਸਕੇ।  ਇਸ ਸਮੇਂ ਹੌਲਦਾਰ ਮਿੱਠੂ ਸਿੰਘ,ਹੌਲਦਾਰ ਕੇਵਲ ਸਿੰਘ,ਜਸਪ੍ਰੀਤ ਕੋਰ, ਮਹਿੰਦਰ ਸਿੰਘ,ਮੱਖਣ ਸਿੰਘ ਅਤੇ ਲਖਵੀਰ ਸਿੰਘ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ ।

ਫ਼ੋਟੋ ਕੈਪਸ਼ਨ –  ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨਾਕੇ ਦੌਰਾਨ ਕਾਗ਼ਜ਼ ਚੈੱਕ ਕਰਦੇ ਹੋਏ ।

Please Click here for Share This News

Leave a Reply

Your email address will not be published. Required fields are marked *